
ਫ਼ਿਰੋਜ਼ਪੁਰ, 3 ਜਨਵਰੀ (ਜਸਵਿੰਦਰ ਸਿੰਘ ਸੰਧੂ)– ਫ਼ਿਰੋਜ਼ਪੁਰ ਸ਼ਹਿਰ ਦੇ ਗੋਲ ਬਾਗ ਦੇ ਵਸਨੀਕ ਕਨਵਰਜੀਤ ਸਿੰਘ ਦੇ ਘਰ ਭਾਰਤੀ ਸੰਸਕ੍ਰਿਤੀ ਅਤੇ ਰਿਸ਼ੀ ਪਰੰਪਰਾ ਅਨੁਸਾਰ ਦਿਵਯ ਜਯੋਤੀ ਜਾਗਿ੍ਰਤੀ ਸੰਸਥਾਨ ਵੱਲੋਂ ਹਵਨ-ਯੱਗ ਕੀਤਾ ਗਿਆ। ਸੰਸਥਾਨ ਦੇ ਵਲੋਂ ਹਵਨ ਯੱਗ ਕਰਨ ਲਈ ਪੰਡਿਤ ਤਿਵਾੜੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਹਵਨ ਯੱਗ ਦੀਆਂ ਦਿਵਯ ਤਰੰਗਾਂ ਨਾਲ ਮਾਹੌਲ ਵਿੱਚ ਦਿਵਯਤਾ ਫੈਲ ਗਈ। ਹਵਨ ਯੱਗ ਦੀ ਸ਼ੁਰੂਆਤ ਦਿਵਯ ਵੇਦ ਮੰਤਰਾਂ ਦੇ ਜਾਪ ਨਾਲ ਕੀਤੀ ਗਈ, ਜਿਸ ਨਾਲ ਨਾ ਸਿਰਫ਼ ਵਾਤਾਵਰਨ ਦੀ ਨਕਾਰਾਤਮਕਤਾ ਦੂਰ ਹੁੰਦੀ ਹੈ ਸਗੋਂ ਸਾਡੇ ਸਰੀਰ ਵਿੱਚ ਸਕਾਰਾਤਮਕ ਊਰਜਾ ਵੀ ਪੈਦਾ ਹੁੰਦੀ ਹੈ। ਸਾਧਵੀ ਕਰਮਾਲੀ ਭਾਰਤੀ ਨੇ ਦੱਸਿਆ ਕਿ ਮੰਤਰਾਂ ਦੇ ਰੂਪ ਵਿੱਚ ਸਾਡੇ ਵੇਦਾਂ ਵਿੱਚ ਗਿਆਨ ਦਾ ਭੰਡਾਰ ਹੈ ਜੋ ਸਮਾਜ ਅਤੇ ਮਨੁੱਖੀ ਦਿਲਾਂ ਵਿੱਚ ਮੌਜ਼ੂਦ ਨਕਾਰਾਤਮਕਤਾ ਨੂੰ ਸਕਾਰਾਤਮਕਤਾ ਵਿੱਚ ਬਦਲ ਸਕਦਾ ਹੈ। ਜਦੋਂ ਬ੍ਰਹਮਗਿਆਨੀ ਸ਼ਿਸ਼, ਬ੍ਰਹਮਨਿਸ਼ਠ ਗੁਰੂ ਦੇ ਮਾਰਗਦਰਸ਼ਨ ਅਨੁਸਾਰ, ਵੈਦਿਕ ਪ੍ਰੰਪਰਾ ਅਤੇ ਵਿਧੀਆਂ ਅਨੁਸਾਰ ਵੇਦਾਂ ਦੇ ਸ਼ੁੱਧ ਮੰਤਰਾਂ ਦਾ ਜਾਪ ਕਰਦੇ ਹਨ, ਤਾਂ ਵੈਦਿਕ ਮੰਤਰਾਂ ਦੇ ਜਾਪ ਨਾਲ ਇੱਕ ਸਕਾਰਾਤਮਕ ਆਭਾ ਪੈਦਾ ਹੁੰਦੀ ਹੈ ਜਿਸ ਦਾ ਕੁਦਰਤ ’ਤੇ ਬਿਨਾਂ ਸ਼ੱਕ ਇੱਕ ਸੂਖਮ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸੰਸਥਾਨ ਦਾ ਇਹ ਦਿ੍ਰੜ ਵਿਸ਼ਵਾਸ ਹੈ ਕਿ ਹਵਨ ਯੱਗ ਸਾਧਕਾਂ ਨੂੰ ਅਧਿਆਤਮਿਕ ਜਾਗਿ੍ਰਤੀ ਰਾਹੀਂ ਦਿਵਯਾਤਾ ਦੀ ਡੂੰਘਾਈ ਤੱਕ ਜਾਣ ਲਈ ਉਤਸ਼ਾਹਿਤ ਕਰੇਗਾ। ਗੁਰੁਦੇਵ ਅਕਸਰ ਕਹਿੰਦੇ ਹਨ ਬਾਹਰਲੇ ਸੰਸਾਰ ਵਿੱਚ ਜੋ ਵੀ ਅਸੀਂ ਦੇਖਦੇ ਹਾਂ, ਉਹ ਹਰ ਮਨੁੱਖ ਦੇ ਅੰਦਰ ਸਥਾਪਤ ਅੰਦਰੂਨੀ ਸੰਸਾਰ ਦਾ ਪ੍ਰਤੀਬਿੰਬ ਹੈ। ਇਸ ਲਈ ਮਨੁੱਖ ਨੂੰ ਅੰਦਰੂਨੀ ਸੰਸਾਰ ਦੀ ਅਧਿਆਤਮਿਕ ਯਾਤਰਾ ਸ਼ੁਰੂ ਕਰਨ ਲਈ ਇੱਕ ਪੂਰਨ ਬ੍ਰਹਮ-ਨਿਸ਼ਠ ਗੁਰੂ ਦੀ ਲੋੜ ਹੈ। ਸਾਧਵੀ ਰਮਨ ਭਾਰਤੀ ਨੇ ਕਿਹਾ ਕਿ ਵਾਤਾਵਰਣ ਅਤੇ ਮਨੁੱਖੀ ਮਨ ਨੂੰ ਸਕਾਰਾਤਮਕ ਰੱਖਣ ਲਈ ਬ੍ਰਹਮਗਿਆਨੀਆਂ ਵੱਲੋਂ ਸਮਾਜ ਅਜਿਹਾ ਹਵਨ ਯੱਗ ਹੁੰਦੇ ਰਹਿਣੇ ਚਾਹੀਦੇ ਹਨ । ਅੰਤ ਵਿੱਚ ਪ੍ਰਭੂ ਦੀ ਪਵਿੱਤਰ ਆਰਤੀ ਕੀਤੀ ਗਈ।



