Punjab

ਦਿਮਾਗੀ ਪਰੇਸ਼ਾਨੀ ਦੇ ਚੱਲਦਿਆਂ ਵਿਦਿਆਰਥੀ ਨੇ ਕੀਤੀ ਆਤਮ ਹੱਤਿਆ

ਜਲੰਧਰ, 30 ਜੁਲਾਈ : ਜਲੰਧਰ- ਅੰਮ੍ਰਿਤਸਰ ਮਾਰਗ ’ਤੇ ਪੈਂਦੇ ਐੱਨਆਈਟੀ ਕਾਲਜ ’ਚ ਰਹਿ ਰਹੇ ਬੀਬੀਏ ਦੇ ਵਿਦਿਆਰਥੀ ਵੱਲੋਂ ਦਿਮਾਗੀ ਪਰੇਸ਼ਾਨੀ ਦੇ ਚੱਲਦਿਆਂ ਆਤਮ ਹੱਤਿਆ ਕਰ ਕੇ ਆਪਣੇ ਜੀਵਨ ਲਈ ਸਮਾਪਤ ਕਰ ਲਈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਰੋਹਿਤ ਪੁੱਤਰ ਜਸਵੰਤ ਸਿੰਘ ਵਾਸੀ ਐੱਨਆਈਟੀ ਕਾਲਜ ਜਲੰਧਰ ਵਜੋਂ ਹੋਈ ਹੈ। ਇਸ ਸਬੰਧੀ ਥਾਣਾ ਮਕਸੂਦਾਂ ਦੇ ਥਾਣੇਦਾਰ ਰਜਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਜਦ ਮ੍ਰਿਤਕ ਨੌਜਵਾਨ ਦਾ ਪਿਤਾ ਆਪਣੇ ਕੰਮ ਤੋਂ ਘਰ ਆਇਆ ਤਾਂ ਦੇਖਿਆ ਕਿ ਉਸ ਦੇ ਲੜਕੇ ਦੀ ਲਾਸ਼ ਪੱਖੇ ਨਾਲ ਲਟਕ ਰਹੀ ਹੈ, ਜਿਸ ਦੌਰਾਨ ਉਸਨੂੰ ਤੁਰੰਤ ਪੁਲਿਸ ਸਹਾਇਤਾ ਕੇਂਦਰ ’ਤੇ ਸੂਚਨਾ ਦੇਣ ’ਤੇ ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਉਨ੍ਹਾਂ ਵੱਲੋਂ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ। ਉਨ੍ਹਾਂ ਨੇ ਦੱਸਿਆ ਕਿ ਐੱਨਆਈਟੀ ਕਾਲਜ ’ਚ ਮੈਨੇਜਮੈਂਟ ਦੀ ਨੌਕਰੀ ਕਰ ਰਹੇ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਬੀਬੀਏ ਦੀ ਪੜ੍ਹਾਈ ਕਰ ਰਹੇ ਉਸ ਦੇ ਪੁੱਤਰ ਕੁਝ ਕਾਰਨਾਂ ਕਰ ਕੇ ਪੇਪਰਾਂ ’ਚੋਂ ਪਾਸ ਨਾ ਹੋਣ ਕਰ ਕੇ ਪਰੇਸ਼ਾਨ ਰਹਿੰਦਾ ਸੀ। ਮਕਸੂਦਾਂ ਪੁਲਿਸ ਵੱਲੋਂ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਅਧਾਰ ’ਤੇ ਧਾਰਾ 194 ਬੀਐੱਨਐੱਸ ਤਹਿਤ ਕਾਰਵਾਈ ਕੀਤੀ ਹੈ।

Related Articles

Leave a Reply

Your email address will not be published. Required fields are marked *

Back to top button