Punjab
ਦਿਨ-ਦਿਹਾੜੇ ਬੋਰੀ ‘ਚ ਬੰਨ੍ਹ ਕੇ ਸੜਕ ‘ਤੇ ਸੁੱਟੀ ਕੁੜੀ ਦੀ ਲਾਸ਼, ਸੁੱਟਣ ਵਾਲੇ ਨੂੰ ਲੋਕਾਂ ਨੇ ਕੀਤਾ ਕਾਬੂ ਤੇ ਫਿਰ…

ਲੁਧਿਆਣਾ, 9 ਜੁਲਾਈ : ਅੱਜ ਬੁੱਧਵਾਰ ਸਵੇਰੇ 9:45 ਵਜੇ, ਇਕ ਵਿਅਕਤੀ ਆਰਤੀ ਚੌਕ ‘ਤੇ ਬਾਈਕ ‘ਤੇ ਆਇਆ ਅਤੇ ਇੱਕ ਬੋਰੀ ਸੜਕ ਦੇ ਕੰਢੇ ਸੁੱਟ ਕੇ ਭੱਜ ਗਿਆ। ਜਦੋਂ ਲੋਕਾਂ ਨੇ ਉਸਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਫੋਨ ‘ਤੇ ਗੱਲ ਕਰਦੇ ਹੋਇਆ ਉਥੇ ਹੀ ਆਪਣਾ ਮੋਟਰਸਾਈਕਲ ਛੱਡ ਕੇ ਭੱਜ ਗਿਆ। ਜਦੋਂ ਲੋਕਾਂ ਨੇ ਬੋਰੀ ਵਿੱਚ ਦੇਖਿਆ ਤਾਂ ਉਸ ਵਿੱਚ ਇੱਕ ਲਾਸ਼ ਸੀ। ਫਿਰ ਇਹ ਜਾਣਕਾਰੀ ਥਾਣਾ ਡਿਵੀਜ਼ਨ 8 ਦੀ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ ਤੋਂ ਲਾਸ਼ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਪੋਸਟਮਾਰਟਮ ਲਈ ਰੱਖ ਦਿੱਤਾ ਹੈ। ਫਿਲਹਾਲ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ।



