Punjab

ਦਾਜ ਲਈ ਤੰਗ ਕਰਨ ਸਬੰਧੀ 2 ਪਰਚੇ ਦਰਜ

ਲੁਧਿਆਣਾ, 20 ਜੁਲਾਈ :  ਲੁਧਿਆਣਾ ਦਾਜ ਦੇ ਲਾਲਚ ’ਚ ਵਿਆਹੁਤਾ ਨੂੰ ਮਾਨਸਿਕ ਤੇ ਸਰੀਰਕ ਤੌਰ ’ਤੇ ਤੰਗ ਕਰਨ ਦੀਆਂ ਮਿਲੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਥਾਣਾ ਵੂਮੈਨ ਸੈੱਲ ਪੁਲਿਸ ਵੱਲੋਂ 2 ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ। ਪਹਿਲਾਂ ਮਾਮਲਾ ਸਥਾਨਕ ਵਿਸ਼ਕਰਮਾ ਨਗਰ ਤਾਜਪੁਰ ਰੋਡ ਦੀ ਰਹਿਣ ਵਾਲੀ ਜੋਤੀ ਦੇਵੀ ਦੇ ਬਿਆਨ ’ਤੇ ਉਸ ਦੇ ਪਤੀ ਲਲਿਤ ਵਾਸੀ ਹਿਸਾਰ ਹਰਿਆਣਾ ਖਿਲਾਫ਼ ਦਰਜ ਕੀਤਾ ਗਿਆ ਹੈ। ਜੋਤੀ ਦੇਵੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਜਾਣਕਾਰੀ ਦਿੱਤੀ ਕਿ ਉਸ ਦਾ ਵਿਆਹ ਹਰਿਆਣਾ ਦੇ ਰਹਿਣ ਵਾਲੇ ਲਲਿਤ ਕੁਮਾਰ ਨਾਲ ਬੀਤੇ ਵਰ੍ਹੇ ਜਨਵਰੀ ਮਹੀਨੇ ’ਚ ਹੋਇਆ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਉਸ ਦਾ ਪਤੀ ਉਸ ਉੱਪਰ ਹੋਰ ਦਾਜ ਲਿਆਉਣ ਦਾ ਦਬਾਅ ਬਣਾ ਕੇ ਮਾਨਸਿਕ ਤੇ ਸਰੀਰਕ ਤਸ਼ੱਦਦ ਕਰਨ ਲੱਗ ਗਿਆ। ਸ਼ਿਕਾਇਤਕਰਤਾ ਮੁਤਾਬਕ ਮੁਲਜ਼ਮ ਨੇ ਉਸ ਦੇ ਪੇਕੇ ਪਰਿਵਾਰ ਵੱਲੋਂ ਦਿੱਤਾ ਇਸਤਰੀ ਧਨ ਵੀ ਖੁਰਦ-ਬੁਰਦ ਕਰ ਦਿੱਤਾ। ਅਜਿਹੇ ਹੀ ਦੂਜੇ ਮਾਮਲੇ ’ਚ ਪੁਲਿਸ ਨੇ ਪੱਖੋਵਾਲ ਰੋਡ ਦੀ ਰਹਿਣ ਵਾਲੀ ਸੁਮਨਪ੍ਰੀਤ ਕੌਰ ਦੇ ਬਿਆਨ ’ਤੇ ਉਸ ਦੇ ਪਤੀ ਸੁਖਦੇਵ ਸਿੰਘ ਵਾਸੀ ਨਿਊ ਮਾਡਲ ਟਾਊਨ ਸਾਹਨੇਵਾਲ ਖਿਲਾਫ਼ ਪਰਚਾ ਦਰਜ ਕੀਤਾ ਹੈ। ਸੁਮਨਪ੍ਰੀਤ ਕੌਰ ਮੁਤਾਬਕ ਉਸ ਦਾ ਵਿਆਹ ਕਰੀਬ 7 ਸਾਲ ਪਹਿਲਾਂ ਸਾਹਨੇਵਾਲ ਦੇ ਰਹਿਣ ਵਾਲੇ ਸਖਦੇਵ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਉਸ ਦਾ ਪਤੀ ਹੋਰ ਦਾਜ ਲਿਆਉਣ ਲਈ ਪੀੜਤਾਂ ’ਤੇ ਦਬਾਅ ਬਣਾਉਣ ਲੱਗ ਗਿਆ। ਪੇਕੇ ਪਰਿਵਾਰ ਨੇ ਮੁਲਸ਼ਮ ਦੀਆਂ ਕਈ ਮੰਗਾਂ ਪੂਰੀਆਂ ਵੀ ਕੀਤੀਆਂ, ਪਰ ਇਸ ਦੇ ਬਾਵਜੂਦ ਹਾਲਾਤ ਨਾ ਸੁਧਰੇ ਤਾਂ ਇਹ ਮਾਮਲਾ ਥਾਣਾ ਵੂਮੈਨ ਸੈੱਲ ਪੁਲਿਸ ਦੇ ਧਿਆਨ ’ਚ ਲਿਆਂਦਾ ਗਿਆ।

Related Articles

Leave a Reply

Your email address will not be published. Required fields are marked *

Back to top button