Punjab

ਤੇਜ ਰਫ਼ਤਾਰ PRTC ਬਸ ਨੇ ਔਰਤ ਨੂੰ ਮਾਰੀ ਟੱਕਰ, ਮੌਕੇ ‘ਤੇ ਹੋਈ ਮੌਤ

ਸ੍ਰੀ ਮੁਕਤਸਰ ਸਾਹਿਬ, 17 ਜੂਨ : ਗਿੱਦੜਬਾਹਾ ਵਿਖੇ ਹੇਤ ਰਾਮ ਦੀ ਚੱਕੀ ਨੇੜੇ ਤੇਜ ਰਫ਼ਤਾਰ ਪੀਆਰਟੀਸੀ ਬੱਸ ਚਾਲਕ ਨੇ ਬੱਸ ਪਿੱਛੋਂ ਔਰਤ ’ਚ ਮਾਰ ਦਿੱਤੀ, ਜਿਸ ਕਾਰਨ ਔਰਤ ਦੀ ਮੌਤ ਹੋ ਗਈ। ਓਧਰ ਪੁਲਿਸ ਵੱਲੋਂ ਅਣਪਛਾਤੇ ਬੱਸ ਚਾਲਕ ਖ਼ਿਲਾਫ਼ ਪਰਚਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਗਿੱਦੜਬਾਹਾ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਕੁਲਵੰਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਨੇੜੇ ਮਾਰਕਫੈੱਡ ਵਾਰਡ ਨੰ 01 ਗਿੱਦੜਬਾਹਾ ਨੇ ਦੱਸਿਆ ਕਿ ਉਸ ਦੀ ਟਾਇਰ ਪੈਚਰਾਂ ਦੀ ਦੁਕਾਨ ਨੇੜੇ ਮਾਰਕਫੈੱਡ ਗਿੱਦੜਬਾਹਾ ਹੈ। ਮਿਤੀ 15.06.2025 ਨੂੰ ਉਹ ਅਤੇ ਉਸ ਦੀ ਘਰਵਾਲੀ ਪਰਮਜੀਤ ਕੌਰ ਉਮਰ ਕਰੀਬ 56 ਸਾਲ ਘਰੇਲੂ ਕੰਮ ਕਾਰ ਲਈ ਸ਼ਹਿਰ ਗਿੱਦੜਬਾਹਾ ਵਿਖੇ ਗਏ ਸੀ। ਘਰੇਲੂ ਕੰਮ ਕਾਰ ਕਰਨ ਤੋਂ ਬਾਅਦ ਉਹ ਅਤੇ ਉਸ ਦੀ ਘਰਵਾਲੀ ਪਰਮਜੀਤ ਕੌਰ ਆਪਣੇ ਘਰ ਨੂੰ ਵਾਪਸ ਆ ਰਹੇ ਸੀ ਤਾਂ ਵਕਤ ਕਰੀਬ 07:42 PM ਦਾ ਹੋਵੇਗਾ ਜਦ ਉਹ ਹੇਤ ਰਾਮ ਦੀ ਚੱਕੀ ਪਾਸ ਪੁੱਜੇ ਤਾਂ ਉਨ੍ਹਾਂ ਦੇ ਪਿੱਛੇ ਬਠਿੰਡਾ ਸਾਈਡ ਤੋਂ ਪੀਆਰਟੀਸੀ ਦੀ ਬੱਸ ਬਹੁਤ ਤੇਜ ਰਫਤਾਰ ਅਤੇ ਡਿੱਕ ਡੌਲੇ ਖਵਾਉਦਾਰਿਹਾ ਸੀ। ਜਿਸ ਨੇ ਬਿਨ੍ਹਾਂ ਹਾਰਨ ਦਿੱਤੇ ਉਸ ਦੀ ਘਰਵਾਲੀ ਪਰਮਜੀਤ ਕੌਰ ਦੇ ਮਗਰਲੇ ਪਾਸੇ ਤੋਂ ਲਿਆ ਕੇ ਫੇਟ ਮਾਰੀ, ਮੇਰੇ ਘਰਵਾਲੀ ਸੜਕ ’ਤੇ ਡਿੱਗ ਪਈ, ਜਿਸ ਦੀ ਫੇਟ ਵੱਜਣ ਕਰਕੇ ਅਤੇ ਸੜਕ ‘ਤੇ ਡਿੱਗਣ ਕਰਕੇ ਮੌਕੇ ’ਤੇ ਹੀ ਮੌਤ ਹੋ ਗਈ। ਉਹ ਆਪਣੇ ਘਰਵਾਲੀ ਪਰਮਜੀਤ ਕੌਰ ਨੂੰ ਸੰਭਾਲਣ ਲੱਗ ਗਿਆ। ਮੌਕਾ ਤੋਂ ਡਰਾਇਵਰ ਪੀਆਰਟੀਸੀ ਬੱਸ ਨੂੰ ਮਲੋਟ ਸ਼ਹਿਰ ਵੱਲ ਨੂੰ ਭਜਾ ਕੇ ਲੈ ਗਿਆ। ਇਸ ‘ਤੇ ਥਾਣਾ ਗਿੱਦੜਬਾਹਾ ਪੁਲਿਸ ਨੇ ਅਣਪਛਾਤੇ ਡਰਾਇਵਰ ਪੀਆਰਟੀਸੀ ਬੱਸ ਦੇ ਖਿਲਾਫ਼ ਮੁਕੱਦਮਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ

Related Articles

Leave a Reply

Your email address will not be published. Required fields are marked *

Back to top button