Punjab

ਤਿੰਨ ਸਾਲਾਂ ਤੋਂ ਇਨਸਾਫ ਦੀ ਲੜਾਈ ਲੜ ਰਹੇ ਹਾਂ : ਬਲਕੌਰ ਸਿੰਘ

ਮਾਨਸਾ, 29 ਮਈ- ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਤਿੰਨ ਸਾਲ ਬਾਅਦ ਵੀ ਇਨਸਾਫ ਦੀ ਲੜਾਈ ਲੜ ਰਹੇ ਹਾਂ। ਤਿੰਨ ਸਾਲ ਦਾ ਸਮਾਂ ਬਿਆਨ ਕਰਨਾ ਬਹੁਤ ਔਖਾ ਹੈ ਪਰ ਤੁਹਾਡਾ ਦਿੱਤਾ ਗਿਆ ਸਾਥ ਸਕੂਨ ਦਿੰਦਾ ਹੈ। ਸਿੱਧੂ ਦੇ ਕੇਸ ਨੂੰ ਲੈ ਕੇ ਜਿੱਥੇ ਪਹੁੰਚੇ ਹਾਂ ਸ਼ਾਇਦ ਤੁਹਾਡੇ ਬਿਨਾਂ ਉਥੇ ਵੀ ਨਾ ਪਹੁੰਚਦੇ, ਪਰ ਸਿੱਧੂ ਦੇ ਕਤਲ ਦੇ ਬਾਅਦ ਉਸ ਦੀ ਦੂਸਰੀ ਬਰਸੀ ਤੇ ਵੀ ਪੁਲਿਸ ਵੱਲੋਂ ਅੰਮ੍ਰਿਤਪਾਲ ਨੂੰ ਫੜਨ ਨੂੰ ਲੈ ਕੇ ਇੱਥੇ ਜਿਨਾਂ ਸਿੱਧੂ ਦੇ ਪ੍ਰਸ਼ੰਸਕਾਂ ਨੇ ਆਉਣਾ ਸੀ ਉਹ ਵੀ ਨਹੀਂ ਪਹੁੰਚ ਸਕੇ ਸੀ। ਹਰ ਵਾਰ ਕੋਈ ਨਾ ਕੋਈ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਮੁਸ਼ਕਿਲ ਆਉਂਦੀ ਹੈ। ਸਿੱਖਾਂ ਨੂੰ ਕੇਂਦਰ ਸਰਕਾਰ ਸਿਰ ਚੁੱਕਣ ਨਹੀਂ ਦਿੰਦੀ ਅਤੇ ਚੁਣ ਚੁਣ ਨਿਸ਼ਾਨਾ ਬਣਾ ਰਹੀ। ਆਉਂਦੇ ਸਮੇਂ ਚ ਦੇਖਣਾ ਮੇਰੇ ਪਰਿਵਾਰਾਂ ਵਰਗੇ ਪਰਿਵਾਰਾਂ ਦੀ ਗਿਣਤੀ ਵਧਣੀ ਹੈ ਕਿਉਂਕਿ ਗੁੰਡਾਗਰਦੀ ਵਧ ਰਹੀ ਹੈ। ਪਰ ਮੈਂ ਬੇਕਸੂਰ ਮਾਰੇ ਗਏ ਲੋਕਾਂ ਨਾਲ ਖੜਾਗਾ।ਪੁੱਤ ਨਾਲ ਬਹੁਤ ਗਿਣਤੀ ਵਾਲੇ ਸਨ ਪਰ ਪਰ ਸਾਡੇ ਨਾਲ ਖੜਨ ਵਾਲੇ ਅੱਜ ਇੱਥੇ ਮੌਜੂਦ ਹਨ। ਉਹਨਾਂ ਕਿਹਾ ਕਿ ਲਾਰੈਂਸ ਇੰਟਰਵਿਊ ਲਗਾਤਾਰ ਚੱਲਦੀ ਰਹੀ ਪਰ ਮੇਰੇ ਪੁੱਤ ਦਾ ਗੀਤ ਸਰਕਾਰ ਨੂੰ ਚੁਭਦਾ ਸੀ ਤੇ ਉਹ ਚੁਕਵਾ ਦਿੱਤਾ ਗਿਆ। ਪੁੱਤ ਦੀ ਸ਼ਾਂਤੀ ਨੂੰ ਲੈ ਕੇ ਇਨਸਾਫ ਲਈ ਚੋਣ ਲੜਾਂਗੇ ਅੰਗਰੇਜ਼ਾਂ ਵੇਲੇ ਧੱਕਾ ਨਹੀਂ ਹੋਇਆ ਸੀ ਜਿੰਨਾ ਇਸ ਸਮੇਂ ਹੋ ਰਿਹਾ ਹੈ। ਮੁਲਜਮ ਜਦ ਪੇਸ਼ੀ ਤੇ ਆਉਂਦੇ ਹਨ ਤਾਂ ਸਾਨੂੰ ਦੇਖ ਕੇ ਹੱਸਦੇ ਹਨ ਪਰ ਅਸੀਂ ਇਨਸਾਫ ਲੈ ਕੇ ਛੱਡਾਂਗੇ। ਇਸ ਦੌਰਾਨ ਕਾਂਗਰਸੀ ਸੀਨੀਅਰ ਆਗੂ ਜੀਤ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸਿੱਧੂ ਮੂਸੇ ਵਾਲਾ ਕਲਾਕਾਰ ਨਹੀਂ ਸੀ ਸਗੋਂ ਪੰਜਾਬ ਦੀ ਆਵਾਜ਼ ਸੀ। ਮੁੱਦਿਆਂ ਤੇ ਗੀਤ ਗਾ ਕੇ ਉਸ ਨੇ ਦੁਨੀਆਂ ਤੱਕ ਪਹੁੰਚਾ ਦਿੱਤਾ ਸੀ। ਪਰ ਇਸ ਲਈ ਹੀ ਸ਼ਾਇਦ ਉਸ ਦੀ ਆਵਾਜ਼ ਬੰਦ ਕੀਤੀ ਗਈ ਹੈ। ਪੰਜਾਬ ਕੌਮ ਸਿੱਖੀ ਮਾਨਸਾ ਤੇ ਬਠਿੰਡਾ ਦੀ ਉਹ ਗੱਲ ਕਰਦਾ ਸੀ। ਇਸ ਦੌਰਾਨ ਸਿੱਧੂ ਮੂਸੇ ਵਾਲਾ ਦੇ ਤਾਇਆ ਬਲਕੌਰ ਸਿੰਘ ਵੱਲੋਂ ਵੀ ਸੰਬੋਧਨ ਕੀਤਾ ਗਿਆ। ਇਸ ਦੇ ਇਲਾਵਾ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਵਿਧਾਇਕ ਗੁਰਪ੍ਰੀਤ ਸਿੰਘ ਬਨਾਵਾਲੀ ਤੇ ਹੋਰ ਵੀ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button