Punjab

ਤਿੰਨ ਏਕੜ ਜ਼ਮੀਨ ਲਈ ਛੋਟੇ ਭਰਾ ਨੂੰ ਲਾਈ ਅੱਗ, ਵੱਡੇ ਭਰਾ ਸਣੇ ਸੱਤ ਲੋਕਾਂ ਖ਼ਿਲਾਫ਼ ਮਾਮਲਾ ਦਰਜ

ਪਟਿਆਲਾ, 10 ਜੂਨ: ਥਾਣਾ ਪਾਤੜਾਂ ਇਲਾਕੇ ’ਚ ਇਕ ਵਿਅਕਤੀ ਨੇ ਤਿੰਨ ਏਕੜ ਜ਼ਮੀਨ ਪਿਛੇ ਆਪਣੇ ਛੋਟੇ ਭਰਾ ਨੂੰ ਅੱਗ ਲਗਾ ਦਿੱਤੀ। ਅੱਗ ਲੱਗਣ ਕਾਰਨ ਉਹ ਵਿਅਕਤੀ 80 ਫ਼ੀਸਦੀ ਸੜ ਗਿਆ ਤੇ ਉਸਨੂੰ ਗੰਭੀਰ ਹਾਲਤ ’ਚ ਪੀਜੀਆਈ ’ਚ ਦਾਖ਼ਲ ਕਰਵਾਇਆ ਗਿਆ ਹੈ। ਸੜੇ ਵਿਅਕਤੀ ਦੀ ਪਛਾਣ ਸੁਖਦੇਵ ਸਿੰਘ (65) ਪਿੰਡ ਭੂੰਡਥੇਹ ਦੇ ਰਹਿਣ ਵਾਲੇ ਵਜੋਂ ਹੋਈ ਹੈ। ਇਸ ਵੇਲੇ ਸੁਖਦੇਵ ਸਿੰਘ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਪਰ ਪੁਲਿਸ ਨੇ ਉਸ ਦੇ ਬਿਆਨਾਂ ’ਤੇ ਸੱਤ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

Related Articles

Leave a Reply

Your email address will not be published. Required fields are marked *

Back to top button