ਤਾਰਾ ਦੇਵੀ ਸ਼ਿਮਲਾ ਵਿਖੇ 7 ਰੋਜ਼ਾ ਰਾਜ ਪੱਧਰੀ ਸਕਾਊਟਿੰਗ ਤਹਿਤ ਬੇਸਿਕ ਤੇ ਐਡਵਾਂਸ ਕੈਂਪ ਵਿੱਚ ਫ਼ਿਰੋਜ਼ਪੁਰ ਦੇ 20 ਅਧਿਆਪਕਾਂ ਨੇ ਲਿਆ ਭਾਗ

ਜਸਵਿੰਦਰ ਸਿੰਘ ਸੰਧੂ
ਫ਼ਿਰੋਜ਼ਪੁਰ, 13 ਜੂਨ : ਭਾਰਤ ਸਕਾਊਟ ਐਂਡ ਗਾਈਡਜ਼ ਪੰਜਾਬ ਦੇ ਸਲਾਨਾ ਟਰੇਨਿੰਗ ਪ੍ਰੋਗਰਾਮ ਤਹਿਤ ਪੰਜਾਬ ਰਾਜ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਅਤੇ ਨੌਜਵਾਨਾਂ ਦੀ ਅੰਦਰੂਨੀ ਊਰਜਾ ਨੂੰ ਸੁਚੱਜੀ ਸੇਧ ਦੇਣ, ਨਰੋਏ ਸਮਾਜ ਦੀ ਸਿਰਜਣਾ ਅਤੇ ਚੰਗੇ ਨਾਗਰਿਕ ਬਣਨ ਲਈ ਵਿਦਿਆਰਥੀਆਂ ਨੂੰ ਸਕਾਊਟਿੰਗ ਨਾਲ ਜੋੜਨ ਲਈ ਅਤੇ ਸਕੂਲਾਂ ਕਾਲਜਾਂ ਵਿਚ ਸਕਾਊਟਿੰਗ ਦੇ ਨਵੇਂ ਯੂਨਿਟ ਸ਼ੁਰੂ ਕਰਨ ਦੇ ਉਦੇਸ਼ ਨੂੰ ਸਾਹਮਣੇ ਰੱਖਦੇ ਹੋਏ। ਸਰਦਾਰ ਓਂਕਾਰ ਸਿੰਘ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਸਕਾਊਟ, ਮੈਡਮ ਨੀਟਾ ਕਸ਼ਯਪ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਗਾਈਡ ਦੀ ਦਿਸ਼ਾ ਨਿਰਦੇਸ਼ਾਂ ਹੇਠਾਂ ਸਟੇਟ ਟਰੇਨਿੰਗ ਸੈਂਟਰ ਤਾਰਾ ਦੇਵੀ ਸ਼ਿਮਲਾ ਵਿਖੇ 2 ਜੂਨ ਤੋਂ 8 ਜੂਨ ਤੱਕ ਅਧਿਆਪਕਾਂ ਦਾ ਬੇਸਿਕ ਅਤੇ ਐਡਵਾਂਸ ਕੈਂਪ ਆਯੋਜਨ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ.ਟੀ.ਸੀ ਜਸਵਿੰਦਰ ਪਾਲ ਸਿੰਘ ਵੱਲੋਂ ਦੱਸਿਆ ਗਿਆ ਕਿ ਇਸ ਕੈਂਪ ਵਿੱਚ ਸਾਰੇ ਪੰਜਾਬ ਵਿਚੋਂ 210 ਅਧਿਆਪਕਾਂ ਵਲੋਂ ਭਾਗ ਲਿਆ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਫ਼ਿਰੋਜ਼ਪੁਰ ਮੈਡਮ ਮਨੀਲਾ ਅਰੌੜਾ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਫ਼ਿਰੋਜ਼ਪੁਰ ਸ਼੍ਰੀਮਤੀ ਸੁਨੀਤਾ ਰਾਣੀ, ਡਿਪਟੀ ਡੀ.ਈ.ਓ (ਸੈ.ਸਿ) ਡਾ: ਸਤਿੰਦਰ ਸਿੰਘ, ਡਿਪਟੀ ਡੀ.ਈ.ਓ (ਐ.ਸਿੱ) ਕੋਮਲ ਅਰੋੜਾ ਦੇ ਹੁਕਮਾਂ ਅਨੁਸਾਰ ਅਤੇ ਜ਼ਿਲ੍ਹਾ ਸਕੱਤਰ ਭਾਰਤ ਸਕਾਊਟ ਐਂਡ ਗਾਈਡਜ਼ ਫ਼ਿਰੋਜ਼ਪੁਰ ਸਖਵਿੰਦਰ ਸਿੰਘ ਅਤੇ ਚਰਨਜੀਤ ਸਿੰਘ ਡਿਸਟ੍ਰਿਕ ਆਰਗੇਨਾਈਜ਼ਿੰਗ ਕਮਿਸ਼ਨਰ ਦੀ ਪ੍ਰੇਰਨਾ ਸਦਕਾ ਅਤੇ ਡੀ.ਟੀ.ਸੀ ਜਸਵਿੰਦਰ ਪਾਲ ਸਿੰਘ ਦੀ ਅਗਵਾਈ ਵਿਚ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਸੈਕੰਡਰੀ ਤੇ ਪ੍ਰਾਇਮਰੀ ਸਕੂਲਾਂ ਦੇ 20 ਅਧਿਆਪਕਾਂ ਵਲੋਂ ਸਕਾਊਟ ਮਾਸਟਰ, ਗਾਈਡ ਕੈਪਟਨ, ਕੱਬ ਮਾਸਟਰ, ਲੇਡੀ ਕੱਬ ਮਾਸਟਰ ਦੇ ਬੇਸਿਕ ਅਤੇ ਐਡਵਾਂਸ ਕੋਰਸ ਵਿਚ ਭਾਗ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਵਿੰਦਰ ਪਾਲ ਸਿੰਘ ਵਲੋਂ ਦੱਸਿਆ ਗਿਆ ਕਿ ਉਕਤ ਕੋਰਸਾਂ ਦੇ ਲੀਡਰ ਆਫ਼ ਕੋਰਸ ਤਪਿੰਦਰ ਸਿੰਘ ਬੇਦੀ, ਜਗਤਾਰ ਸਿੰਘ ਸੰਗਰੂਰ, ਜਸਪਾਲ ਸਿੰਘ ਪਟਿਆਲਾ, ਅਤੇ ਟਰੇਨਿੰਗ ਟੀਮ ਦੇ ਮੈਂਬਰ ਦਰਸ਼ਨ ਸਿੰਘ ਬਰੇਟਾ, ਪਵਨ ਕੁਮਾਰ, ਜਸਵੀਰ ਸਿੰਘ ਨਵਾਂ ਸ਼ਹਿਰ, ਗੁਰਮੁੱਖ ਸਿੰਘ, ਗੁਰਪ੍ਰੀਤ ਸਿੰਘ ਫ਼ਤਿਹਗੜ੍ਹ ਸਾਹਿਬ, ਰਜਨੀ ਕਾਲੀਆ, ਅਨੂਪਮਾ, ਨਿਰਲੇਪ ਕੌਰ, ਜਸਵਿੰਦਰ ਪਾਲ ਸਿੰਘ, ਨਿਰਭੈ ਸਿੰਘ, ਸੁਖਜੀਤ ਸਿੰਘ ਆਦਿ ਨੇ ਟਰੇਨਿੰਗ ਦੌਰਾਨ ਕੋਰਸ ਦਾ ਸਿਲੇਬਸ ਕਰਵਾਇਆ ਗਿਆ। ਕੈਂਪ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜੁਆਇੰਟ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਦਰਸ਼ਨ ਸਿੰਘ, ਚੰਨਪੀਤ ਸਿੰਘ ਐੱਸ ਔ ਸੀ, ਮਨਜੀਤ ਕੌਰ ਐੱਸ ਔ ਸੀ ਨੇ ਵਿਸ਼ੇਸ਼ ਤੌਰ ’ਤੇ ਯੋਗਦਾਨ ਪਾਇਆ ਗਿਆ। ਜ਼ਿਲ੍ਹਾ ਫ਼ਿਰੋਜ਼ਪੁਰ ਦੇ ਅਧਿਆਪਕ, ਅਧਿਆਪਕਾਵਾਂ ਦੇ ਸਫ਼ਲਤਾ ਨਾਲ ਕੋਰਸ ਕਰਨ ਤੇ ਜ਼ਿਲ੍ਹਾ ਸਕੱਤਰ ਭਾਰਤ ਸਕਾਊਟ ਐਂਡ ਗਾਈਡਜ਼ ਸੁਖਵਿੰਦਰ ਸਿੰਘ, ਸਰਵਜੀਤ ਕੌਰ ਡੀ.ਟੀ.ਸੀ ਗਾਈਡ, ਰਸ਼ਪਾਲ ਸਿੰਘ ਗਿੱਲ ਬਲਾਕ ਟਰੇਨਿੰਗ ਕਮਿਸ਼ਨਰ, ਭੁਪਿੰਦਰ ਸਿੰਘ, ਜਸਵੀਰ ਸਿੰਘ, ਵਿਪਨ ਲੋਟਾ ਆਦਿ ਨੇ ਵਧਾਈਆਂ ਦਿੱਤੀਆਂ।



