Punjab

ਤਰਨਤਾਰਨ ‘ਚ ਹੈਵਾਨੀਅਤ !

 ਡਾਕਟਰ ਕੋਲ ਕੰਮ ਕਰਦੇ ਪਿਤਾ ਦੇ ਪਿੱਛੇ ਗਈ 4 ਸਾਲਾ ਬੱਚੀ ਨਾਲ ਜਬਰ ਜਨਾਹ

ਤਰਨਤਾਰਨ, 5 ਮਈ- ਚਾਰ ਸਾਲ ਦੀ ਬੱਚੀ ਨੂੰ ਆਪਣੇ ਘਰ ਲਿਜਾ ਕੇ ਕਥਿਤ ਤੌਰ ’ਤੇ ਜਬਰ ਜਨਾਹ ਕਰਨ ਦੇ ਦੋਸ਼ ਹੇਠ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਇਕ ਜਣੇ ਖਿਲਾਫ ਕੇਸ ਦਰਜ ਕੀਤਾ ਹੈ। ਜਦੋਂਕਿ ਨਾਮਜ਼ਦ ਕੀਤਾ ਵਿਅਕਤੀ ਅਜੇ ਫਰਾਰ ਦੱਸਿਆ ਜਾ ਰਿਹਾ ਹੈ। ਇਕ ਮਹਿਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦਾ ਪਤੀ ਦੁਪਹਿਰ ਕਰੀਬ 2 ਵਜੇ ਪਿੰਡ ਵਿਚ ਹੀ ਡਾਕਟਰ ਦੀ ਦੁਕਾਨ ’ਤੇ ਕੰਮ ਕਰਨ ਲਈ ਗਿਆ ਅਤੇ ਉਸਦੇ ਦੋ ਬੱਚੇ ਵੀ ਪਿੱਛੇ ਪਿੱਛੇ ਚਲੇ ਗਏ। ਕੁਝ ਚਿਰ ਬਾਅਦ ਉਸਦਾ ਪਤੀ ਵਾਪਸ ਆਇਆ ਪਰ ਬੱਚੇ ਨਾਲ ਨਹੀਂ ਸਨ। ਉਸਨੇ ਆਪਣੇ ਪਤੀ ਸਮੇਤ ਬੱਚਿਆਂ ਦੀ ਭਾਲ ਸ਼ੁਰੂ ਕੀਤੀ ਤਾਂ ਲੜਕਾ ਘਰ ਵਿਚ ਹੀ ਖੇਡਦਾ ਮਿਲ ਗਿਆ ਪਰ ਚਾਰ ਸਾਲ ਦੀ ਲੜਕੀ ਨਾ ਮਿਲੀ। ਉਹ ਉਸ ਨੂੰ ਲੱਭਦੇ ਹੋਏ ਗਲੀ ਵਿਚ ਆਵਾਜ਼ ਦੇ ਰਹੇ ਸੀ ਤਾਂ ਮੁਲਜ਼ਮ ਵਿਅਕਤੀ ਦੇ ਘਰ ਅੰਦਰੋਂ ਉਨ੍ਹਾਂ ਦੀ ਲੜਕੀ ਨੇ ਅੱਗੋਂ ਆਵਾਜ਼ ਦੇ ਦਿੱਤੀ। ਉਨ੍ਹਾਂ ਦਰਵਾਜ਼ਾ ਖੜਕਾਇਆ ਤਾਂ ਉਹ ਮੌਕੇ ਤੋਂ ਦੌੜ ਗਿਆ। ਉਸਨੇ ਸ਼ਿਕਾਇਤ ਵਿਚ ਦੱਸਿਆ ਕਿ ਮੁਲਜ਼ਮ ਨੇ ਉਸਦੀ ਚਾਰ ਸਾਲਾ ਕੁੜੀ ਨਾਲ ਜਬਰ ਜਨਾਹ ਕੀਤਾ ਹੈ। ਮਾਮਲੇ ਦੀ ਜਾਂਚ ਕਰ ਰਹੀ ਮਹਿਲਾ ਏਐੱਸਆਈ ਬਲਵਿੰਦਰ ਕੌਰ ਨੇ ਦੱਸਿਆ ਕਿ ਸੋਨੂੰ ਨੂੰ ਜਬਰ ਜਨਾਹ ਤੇ ਪੋਕਸੋ ਐਕਟ ਦੀਆਂ ਧਾਰਾਵਾਂ ਤਹਿਤ ਨਾਮਜ਼ਦ ਕਰ ਲਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button