
ਬਠਿੰਡਾ, 3 ਜਨਵਰੀ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹੇ ਦੇ ਪਿੰਡ ਬਾਂਡੀ ਦੀ ਨੀਟ ਦੀ ਪ੍ਰੀਖੀਆ ਪਾਸ ਕਰਨ ਵਾਲੀ ਵਿਦਿਆਰਥਣ ਹੁਸਨਪ੍ਰੀਤ ਕੌਰ ਦੇ ਪਿਤਾ ਨੂੰ ਪਿੰਡ ਬੱਲ੍ਹੋ ਦੀ ਵੈਲਫੇਅਰ ਸੁਸਾਇਟੀ ਸਵ: ਗੁਰਬਚਨ ਸਿੰਘ ਦੇ ਸਹਿਯੋਗ ਨਾਲ ਤੀਸਰੇ ਸਾਲ ਦੀ ਫੀਸ ਲਈ 1 ਲੱਖ 98 ਹਜਾਰ ਰੁਪਏ ਦਾ ਚੈਕ ਭੇਂਟ ਕੀਤਾ। ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਹੁਸਨਪ੍ਰੀਤ ਕੌਰ ਦੇ ਪਿਤਾ ਸ. ਚੰਦਨ ਸਿੰਘ ਨੂੰ ਕਿਹਾ ਕਿ ਉਹ ਸਖਤ ਮਿਹਨਤ ਕਰੇ ਤਾਂ ਆਪਣੇ ਉਹ ਤੁਹਾਡੇ ਨਾਮ ਦੇ ਨਾਲ-ਨਾਲ ਜ਼ਿਲ੍ਹੇ ਦਾ ਨਾਮ ਰੋਸ਼ਨ ਕਰ ਸਕੇ। ਇਸ ਮੌਕੇ ਸਕੱਤਰ ਰੈੱਡ ਕਰਾਸ ਸ੍ਰੀ ਦਰਸ਼ਨ ਕੁਮਾਰ ਤੋਂ ਇਲਾਵਾ ਪਿੰਡ ਬੱਲ੍ਹੋ ਦੀ ਵੈਲਫੇਅਰ ਸੁਸਾਇਟੀ ਦੇ ਨੁਮਾਇੰਦੇ ਆਦਿ ਹਾਜ਼ਰ ਸਨ।



