Punjab

ਡਾ. ਸੰਗੀਤਾ, ਪਿ੍ਰੰਸੀਪਲ, ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਨੂੰ ਰਾਜ ਪੱਧਰੀ ਪੁਰਸਕਾਰ ਨਾਲ ਨਿਵਾਜਿਆ

ਫਿਰੋਜ਼ਪੁਰ, 28 ਫਰਵਰੀ (ਜਸਵਿੰਦਰ ਸਿੰਘ ਸੰਧੂ)- ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਪੰਜਾਬ ਦੀ ਮਾਣਮੱਤੀ ਸੰਸਥਾ ਹੈ। ਇਹ ਕਾਲਜ ਆਪਣੀਆਂ ਅਕਾਦਮਿਕ ਤੇ ਸਮਾਜਿਕ ਗਤੀਵਿਧੀਆਂ ਸਦਕਾ ਹਮੇਸ਼ਾ ਮੌਹਰੀ ਸਥਾਨ ਹਾਸਲ ਕਰਦਾ ਆ ਰਿਹਾ ਹੈ। ਕਾਲਜ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਕਾਲਜ ਪਿ੍ਰੰਸੀਪਲ ਡਾ. ਸੰਗੀਤਾ ਨੂੰ ਸਿੱਖਿਆ, ਵਾਤਾਵਰਨ, ਸਥਿਰਤਾ ਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਇਸ ਖੇਤਰ ਨਾਲ ਸਬੰਧਤ ਕਾਰਜਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਤੇ ਯੋਗ ਅਗਵਾਈ ਲਈ ਨੈਸ਼ਨਲ ਐਜੂ ਟਰੱਸਟ ਆਫ ਇੰਡੀਆ, ਭਾਰਤ ਸਰਕਾਰ ਵੱਲੋਂ ਉੱਚ ਪੱਧਰੀ ਸਿੱਖਿਅਕ ਅਦਾਰਿਆਂ ਨੂੰ ਸਕਿੱਲ ਟੂ ਇੰਟਰਪ੍ਰਨੋਓਰਸ਼ਿਪ ਪ੍ਰੋਗਰਾਮ ਦੇ ਅਧੀਨ ਰਾਜ ਪੱਧਰੀ ਸਰਵੋਤਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਉਨ੍ਹਾਂ ਨੂੰ ਮੁੱਖ ਮਹਿਮਾਨ ਪੰਜਾਬ ਹੈਰੀਟੇਜ ਐਂਡ ਟੂਰਿਜਮ ਪ੍ਰੋਮੋਸ਼ਨ ਬੋਰਡ ਦੇ ਅਡਵਾਇਜਰ ਦੀਪਕ ਬਾਲੀ ਅਤੇ ਨੈਸ਼ਨਲ ਐਜੂਟਰੱਸਟ ਆਫ ਇੰਡੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਮਰਥ ਸ਼ਰਮਾ ਦੁਆਰਾ ਭੇਂਟ ਕੀਤਾ ਗਿਆ। ਸਮਰਥ ਸ਼ਰਮਾ ਨੇ ਦੱਸਿਆ ਕਿ ਪਿ੍ਰੰਸੀਪਲ ਡਾ. ਸੰਗੀਤਾ ਨੇ ਭਾਈਚਾਰੇ ਅਤੇ ਵਾਤਵਰਣ ਦੀ ਸਾਂਭ-ਸੰਭਾਲ ਤੋਂ ਇਲਾਵਾ ਇਸ ਦੇ ਚੰਗੇਰੇ ਭਵਿੱਖ ਲਈ ਅਹਿਮ ਉਪਰਾਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਉਪਰਾਲੇ ਤੇ ਨਿਵੇਕੇਲੇ ਯਤਨ ਨੈਸ਼ਨਲ ਐਜੂਟਰੱਸਟ ਆਫ ਇੰਡੀਆਂ ਦੁਆਰਾ ਨਿਰਧਾਰਿਤ ਕੀਤੇ ਗਏ ਪੈਮਾਨਿਆ ’ਤੇ ਪੂਰੇ ਉੱਤਰਦੇ ਹਨ। ਇਸ ਸਨਮਾਨ ਨਾਲ ਨਿਵਾਜੇ ਜਾਣ ’ਤੇ ਪਿ੍ਰੰਸੀਪਲ ਡਾ. ਸੰਗੀਤਾ ਨੇ ਕਿਹਾ ਕਿ ਮੈਂ ਨੈਸ਼ਨਲ ਐਜੂਟਰੱਸਟ ਆਫ ਇੰਡੀਆਂ ਦੀ ਤਹਿ ਦਿਲੋ ਸ਼ੁਕਰ ਗੁਜ਼ਾਰ ਹਾਂ ਜਿਨ੍ਹਾਂ ਨੇ ਮੇਰੀਆਂ ਸਿੱਖਿਆ ਤੇ ਵਾਤਾਵਰਨ ਨਾਲ ਸਬੰਧਤ ਘਾਲਣਾਵਾਂ ਨੂੰ ਪੁਰਸਕਾਰਿਤ ਕੀਤਾ। ਉਨ੍ਹਾਂ ਕਿਹਾ ਕਿ ਮੈਂ ਨੈਸ਼ਨਲ ਐਜੂਟਰੱਸਟ ਆਫ ਇੰਡੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਮਰਥ ਸ਼ਰਮਾ ਦਾ ਉਚੇਚਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਮੇਂ-ਸਮੇਂ ਤੇ ਸਾਡੀ ਸੰਸਥਾ ਵਿੱਚ ਸਿੱਖਿਆ, ਵਾਤਾਵਰਨ ਸਥਿਰਤਾ ਅਤੇ ਉੱਦਮਤਾ ਦੇ ਖੇਤਰਾਂ ਨਾਲ ਸਬੰਧਤ ਸੈਮੀਨਾਰ, ਵਰਕਸ਼ਾਪ ਆਦਿ ਆਯੋਜਿਤ ਕਰਵਾਏ। ਸਾਨੂੰ ਉਨ੍ਹਾਂ ਦੁਆਰਾ ਕੀਤੇ ਉੱਦਮਾਂ ਅਤੇ ਕਾਲਜ ਨੂੰ ਇਨ੍ਹਾਂ ਗਤੀਵਿਧੀਆਂ ਲਈ ਚੁਣਨਾ ਵੀ ਮਾਣ ਹੈ। ਸਾਡੀ ਸੰਸਥਾ ਹਮੇਸ਼ਾ ਨਾਰੀ ਸਿੱਖਿਆ ਲਈ ਪ੍ਰਤੀਬੱਧ ਹੈ ਅਤੇ ਸਿੱਖਿਆ ਦੇ ਨਾਲ ਵਾਤਾਵਰਨ ਦੀ ਸੰਭਾਲ ਸਮੇਂ ਦੀ ਮੰਗ ਹੈ। ਇਸ ਸਰਵੋਤਮ ਪੁਰਸਕਾਰ ਦੀ ਪ੍ਰਾਪਤੀ ਨਾਲ ਮੇਰੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ ਕਿ ਮੈਂ ਸਬੰਧਤ ਖੇਤਰ ਵਿੱਚ ਹੋਰ ਭਰਵਾਂ ਯੋਗਦਾਨ ਪਾਵਾਂ । ਇਸ ਸਰਵੋਤਮ ਸਨਮਾਨ ਨਾਲ ਸਨਮਾਨਿਤ ਹੋਣ ਤੇ ਚੇਅਰਮੈਨ ਨਿਰਮਲ ਸਿੰਘ ਢਿੱਲੋਂ, ਸੈਕਟਰੀ ਡਾ. ਅਗਨੀਜ ਢਿੱਲੋਂ ਵੱਲੋਂ ਕਾਲਜ ਦੇ ਪਿ੍ਰੰਸੀਪਲ ਡਾ. ਸੰਗੀਤਾ ਨੂੰ ਢੇਰ ਸਾਰੀਆਂ ਮੁਬਾਰਕਾਂ ਦਿੱਤੀਆਂ ।

Related Articles

Leave a Reply

Your email address will not be published. Required fields are marked *

Back to top button