Punjab

ਡਾ. ਇਕਬਾਲ ਸਿੰਘ ਲਾਲਪੁਰਾ ਦੀ ਕਿਤਾਬ ‘ਤਿਲਕ ਜੰਝੂ ਕਾ ਰਾਖਾ’ ਮੰਤਰੀ ਮੇਘਵਾਲ ਤੇ ਮਲਹੋਤਰਾ ਨੇ ਕੀਤੀ ਲੋਕ ਅਰਪਣ

ਰੂਪਨਗਰ, 21 ਜੁਲਾਈ : ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤੇ ਭਾਜਪਾ ਦੇ ਸੰਸਦੀ ਬੋਰਡ ਦੇ ਮੈਂਬਰ ਤੇ ਪ੍ਰਸਿੱਧ ਸਿੱਖ ਵਿਦਵਾਨ ਡਾ. ਇਕਬਾਲ ਸਿੰਘ ਲਾਲਪੁਰਾ ਵੱਲੋਂ ਲਿਖੀ ਗਈ ਕਿਤਾਬ “ਤਿਲਕ ਜੰਝੂ ਕਾ ਰਾਖਾ” (ਜੀਵਨ: ਸ੍ਰੀ ਗੁਰੂ ਤੇਗ ਬਹਾਦਰ ਸਾਹਿਬ) ਕਿਤਾਬ ਦਾ ਲੋਕ ਅਰਪਣ ਸਮਾਰੋਹ ਕੰਸਟੀਚਿਊਸ਼ਨ ਕਲੱਬ ਦਿਲੀ ਵਿਚ ਕੀਤਾ ਗਿਆ। ਇਹ ਇਤਿਹਾਸਕ ਕਿਤਾਬ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ, ਸਿੱਖਿਆਵਾਂ ਅਤੇ ਕੁਰਬਾਨੀ ਨੂੰ ਸਮਰਪਤ ਹੈ। ਪ੍ਰੋਗਰਾਮ ਦੇ ਮੁੱਖ ਮਹਿਮਾਨ ਭਾਰਤ ਦੇ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਅਤੇ ਕੇਂਦਰੀ ਰਾਜ ਮੰਤਰੀ ਹਰਸ਼ ਮਲਹੋਤਰਾ ਨੇ ਡਾ. ਇਕਬਾਲ ਸਿੰਘ ਲਾਲਪੁਰਾ ਦੇ ਸਿੱਖ ਧਰਮ ਪ੍ਰਤੀ ਸਮਰਪਣ ਤੇ ਉਨ੍ਹਾਂ ਦੇ ਅਕਾਦਮਿਕ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਇਹ ਕਿਤਾਬ ਅਜੋਕੇ ਸਮੇਂ ਵਿਚ ਅਹਿਮ ਦਸਤਾਵੇਜ਼ ਹੈ ਜੋ ਸਮਾਜ ਨੂੰ ਅਧਿਆਤਮਕ ਕਦਰਾਂ-ਕੀਮਤਾਂ ਵੱਲ ਪ੍ਰੇਰਿਤ ਕਰਦੀ ਹੈ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਮਨੁੱਖਤਾ ਦੀ ਰੱਖਿਆ ਲਈ ਕੁਰਬਾਨੀ, ਤਪੱਸਿਆ ਤੇ ਅਡੋਲ ਹਿੰਮਤ ਦਾ ਪ੍ਰਤੀਕ ਹੈ। ਉਨ੍ਹਾਂ ਨੇ ਧਰਮ ਤੇ ਸੱਚ ਦੀ ਰੱਖਿਆ ਲਈ ਆਪਣਾ ਸੀਸ ਕੁਰਬਾਨ ਕਰ ਦਿੱਤਾ ਤੇ ਸਮੁੱਚੀ ਮਨੁੱਖਤਾ ਨੂੰ ਏਕਤਾ, ਸਹਿਣਸ਼ੀਲਤਾ ਦਾ ਸੰਦੇਸ਼ ਦਿੱਤਾ। ਇਹ ਸਮਾਗਮ ਗਲੋਬਲ ਪੰਜਾਬੀ ਐਸੋਸੀਏਸ਼ਨ (ਜੀਪੀਏ) ਵੱਲੋਂ ਕਰਵਾਇਆ ਗਿਆ ਸੀ। ਡਾ. ਲਾਲਪੁਰਾ ਦੇ ਪੁੱਤਰ, ਭਾਜਪਾ ਜ਼ਿਲ੍ਹਾ ਰੋਪੜ ਦੇ ਪ੍ਰਧਾਨ ਅਤੇ ਵਰਲਡ ਕੈਂਸਰ ਕੇਅਰ ਇੰਡੀਆ ਦੇ ਡਾਇਰੈਕਟਰ ਅਜੈਵੀਰ ਸਿੰਘ ਲਾਲਪੁਰਾ, ਇਕਬਾਲ ਸਿੰਘ ਲਾਲਪੁਰਾ ਦੀ ਪਤਨੀ ਹਰਦੀਪ ਕੌਰ ਲਾਲਪੁਰਾ, ਜੈਸਮੀਨ ਕੌਰ ਲਾਲਪੁਰਾ, ਜ਼ੇਨੀਆ ਲਾਲਪੁਰਾ ਨੇ ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਡਾ. ਇਕਬਾਲ ਸਿੰਘ ਲਾਲਪੁਰਾ ਹੁਣ ਤੱਕ 600 ਤੋਂ ਵੱਧ ਖੋਜ ਲੇਖ ਤੇ 25 ਤੋਂ ਵੱਧ ਕਿਤਾਬਾਂ ਲਿਖ ਚੁੱਕੇ ਹਨ। ਸਟੇਜ ਪ੍ਰਬੰਧ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਜਸਵਿੰਦਰ ਸਿੰਘ ਢਿੱਲੋਂ ਤੇ ਗਲੋਬਲ ਪੰਜਾਬੀ ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ਚਰਨਜੀਤ ਸਿੰਘ ਲਾਲੀ ਨੇ ਸੰਭਾਲਿਆ। ਇਸ ਸ਼ਾਨਦਾਰ ਸਮਾਗਮ ਵਿਚ, ਜੀਪੀਏ ਟੀਮ ਦੇ ਮੈਂਬਰ ਚਰਨਜੀਤ ਸਿੰਘ ਲਾਲੀ, ਪਰਵਿੰਦਰ ਸਿੰਘ, ਰੂਬੀ ਬਿੰਦਰ, ਸਾਗਰ ਮਹਿਰਾ, ਇਸ਼ਪ੍ਰੀਤ ਸਿੰਘ ਰਣਜੀਤ, ਵਰੁਣ ਗੁਲਾਟੀ ਤੇ ਐਡਵੋਕੇਟ ਰਘੁਮੰਨਿਊ ਤਨੇਜਾ ਨੇ ਕੀਤਾ। ਇਸ ਮੌਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ, ਦਿੱਲੀ ਦੇ ਵਿਧਾਇਕ ਤਰਵਿੰਦਰ ਸਿੰਘ ਮਰਵਾਹ, ਤਖ਼ਤ ਸ੍ਰੀ ਪਟਨਾ ਸਾਹਿਬ ਟਰੱਸਟ ਦੇ ਚੇਅਰਮੈਨ ਜਗਜੋਤ ਸਿੰਘ ਸੋਹੀ, ਡੀਐਸਜੀਐਮਸੀ. ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਸ਼ਹੀਦ ਭਾਈ ਮਤੀ ਦਾਸ ਜੀ ਦੇ ਵੰਸ਼ਜ ਭਾਈ ਚਰਨਜੀਤ ਸਿੰਘ, ਭਾਈ ਨੌਨਿਹਾਲ ਸਿੰਘ, ਭਾਈ ਗੁਰਿੰਦਰ ਸਿੰਘ, ਭਾਈ ਗੁਰਿੰਦਰ ਸਿੰਘ, ਨਾਭਾ ਸ਼ਾਹੀ ਪਰਿਵਾਰ ਦੇ ਊਨਾ ਸਿੰਘ, ਸੀਨੀਅਰ ਆਰਐਸਐਸ ਵਰਕਰ ਇੰਦਰੇਸ਼ ਕੁਮਾਰ, ਡਾ. ਜਸਵਿੰਦਰ ਕੌਰ (ਜੀਪੀਏ ਅੰਮ੍ਰਿਤਸਰ), ਪ੍ਰੋ. ਹਰਸੀਰਤ ਕੌਰ (ਬਾਰਸੀਲੋਨਾ, ਸਪੇਨ), ਡਾ. ਸਰਬਜੀਤ ਸਿੰਘ ਸਠਿਆਲਾ, ਪ੍ਰੋ. ਗੁਰਵਿੰਦਰ ਸਿੰਘ (ਅੰਮ੍ਰਿਤਸਰ), ਡਾ. ਜਸਵਿੰਦਰ ਸਿੰਘ ਢਿੱਲੋਂ (ਸਾਬਕਾ ਵਾਈਸ ਚਾਂਸਲਰ), ਗੁਰੂ ਗ੍ਰੰਥ ਯੂਨੀਵਰਸਿਟੀ (ਜੀਪੀਏ) ਆਦਿ ਹਾਜਰ ਸਨ।

Related Articles

Leave a Reply

Your email address will not be published. Required fields are marked *

Back to top button