Punjab

ਡਾਕਘਰਾਂ ’ਚ ਬਿਨਾ ਬਿੱਲ ਬੁੱਕ ਹੋ ਰਹੇ ਪਾਰਸਲ, ਸਰਕਾਰ ਨੂੰ ਜੀਐੱਸਟੀ ਦੀ ਚੋਰੀ ਰਾਹੀਂ ਲੱਗ ਰਿਹਾ ਚੂਨਾ

ਲੁਧਿਆਣਾ, 8 ਫਰਵਰੀ- ਟੈਕਸ ਚੋਰੀ ਕਰਨ ਵਾਲਿਆਂ ਵੱਲੋਂ ਸਰਕਾਰਾਂ ਨੂੰ ਚੂਨਾ ਲਗਾਉਣ ਲਈ ਨਿੱਤ ਨਵਾਂ ਰਸਤਾ ਲੱਭਿਆ ਜਾਂਦਾ ਹੈ, ਅਜਿਹਾ ਹੀ ਇੱਕ ਕਰੋੜਾਂ ਰੁਪਏ ਦੀ ਟੈਕਸ ਚੋਰੀ ਦਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂਪੰਜਾਬੀ ਜਾਗਰਣ’ ਦੀ ਟੀਮ ਵੱਲੋਂ ਪੁਖਤਾ ਜਾਣਕਾਰੀ ਮਿਲਣ ਤੋਂ ਬਾਅਦ ਕੁਝ ਬਿਨਾ ਬਿੱਲ ਵਾਲੇ ਪਾਰਸਲ ਲੁਧਿਆਣਾ ਦੇ ਭਦੌੜ ਹਾਊਸ ਸਥਿਤ ਡਾਕਘਰ ’ਚ ਲੁਧਿਆਣਾ ਤੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਲਈ ਬੁੱਕ ਕਰਵਾਏ ਗਏ। ਜਦੋਂ ਇਸ ਸਬੰਧੀ ਪੱਤਰਕਾਰ ਨੇ ਪਾਰਸਲ ਬੁੱਕ ਕਰਨ ਵਾਲੇ ਨਾਲ ਬਿੱਲ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਆਪਣੇ ਪਾਰਸਲ ਦਾ ਵਜਨ ਕਰਵਾ ਕੇ ਉਸਦੇ ਬਣਦੇ ਪੈਸੇ ਜਮ੍ਹਾ ਕਰਵਾਓ, ਸਾਨੂੰ ਬਿੱਲ ਦੀ ਜ਼ਰੂਰਤ ਨਹੀਂ ਹੈ, ਜਿਸ ਤੋਂ ਬਾਅਦ ਪੱਤਰਕਾਰ ਵੱਲੋਂ ਵੱਖ-ਵੱਖ ਥਾਵਾਂ ਤੇ ਹੋਰ ਵੀ ਪਾਰਸਲ ਬੁੱਕ ਕਰਵਾਏ ਜੋ ਆਸਾਨੀ ਨਾਲ ਸਬੰਧਿਤ ਕਰਮਚਾਰੀ ਵੱਲੋਂ ਬਣਦੇ ਪੈਸਿਆਂ ਦੀ ਰਸੀਦ ਕੱਟਣ ਤੋਂ ਬਾਅਦ ਸਬੰਧਿਤ ਥਾਵਾਂ ਲਈ ਜਲਦ ਰਵਾਨਾ ਕਰਨ ਦਾ ਆਖ ਬੁੱਕ ਕਰ ਲਏ। ਜ਼ਿਕਰਯੋਗ ਹੈ ਕਿ ਜੀਐੱਸਟੀ ਵਿਭਾਗ ਵੱਲੋਂ ਖ਼ਰੀਦ/ਵੇਚ ਕਰਨ ਲਈ ਬਿਲ ਕੱਟਣ ਅਤੇ ਜੀਐੱਸਟੀ ਅਦਾ ਕਰਨ ਲਈ ਜਾਗਰੂਕ ਕੈਂਪ ਤਾਂ ਲਗਾਏ ਜਾ ਰਹੇ ਹਨ ਅਤੇ ਵੱਖ-ਵੱਖ ਇਲਾਕਿਆਂ ’ਚ ਛਾਪੇਮਾਰੀ ਕਰਕੇ ਚੈਕਿੰਗ ਦੌਰਾਨ ਕਾਰਵਾਈ ਕੀਤੀ ਜਾ ਰਹੀ ਹੈ, ਪਰ ਦੂਜੇ ਪਾਸੇ ਜੀਐੱਸਟੀ ਵਿਭਾਗ ਦੇ ਅਧਿਕਾਰੀਆਂ ਦੀਆਂ ਅੱਖਾਂ ’ਚ ਘੱਟਾ ਪਾ ਸੂਬੇ ਭਰ ਦੇ ਡਾਕਘਰਾਂ ’ਚ ਬਿਨਾ ਬਿੱਲ ਤੋਂ ਕਾਰੋਬਾਰੀਆਂ ਦਾ ਕਾਰੋਬਾਰ ਪੂਰੇ ਜੋਰਾਂਸ਼ੋਰਾਂ ਨਾਲ ਚੱਲ ਰਿਹਾ ਹੈ।
ਉੱਚ ਅਧਿਕਾਰੀਆਂ ਵੱਲੋਂ ਬਿੱਲ ਚੈੱਕ ਕਰਨ ਦੀ ਨਹੀਂ ਕੋਈ ਹਦਾਇਤ : ਹੈਡ ਪੋਸਟ ਮਾਸਟਰ
ਲੁਧਿਆਣਾ ਦੇ ਭਦੌੜ ਹਾਊਸ ਸਥਿਤ ਡਾਕਘਰ ਦੇ ਹੈਡ ਪੋਸਟ ਮਾਸਟਰ ਸਰੀਤਾ ਮੈਦਾਨ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਵੱਲੋਂ ਅੱਜ ਤੱਕ ਕੋਈ ਵੀ ਇਸ ਤਰ੍ਹਾਂ ਦੀ ਹਦਾਇਤ ਨਹੀਂ ਦਿੱਤੀ ਹੈ ਕਿ ਪਾਰਸਲ ਜਾਂ ਕੋਈ ਮਾਲ ਬੁੱਕ ਕਰਨ ਲੱਗੇ ਬਿੱਲ ਚੈੱਕ ਕਰਨਾ ਜ਼ਰੂਰੀ ਹੋਵੇ। ਇਸ ਕਰਕੇ ਬਿਨਾ ਬਿੱਲ ਤੋਂ ਹੀ ਪਾਰਸਲ ਉਨ੍ਹਾਂ ਦੀ ਟੀਮ ਵੱਲੋਂ ਬੁੱਕ ਕੀਤੇ ਜਾ ਰਹੇ ਹਨ।
ਵੀਂ ਟੀਮ ਦਾ ਗਠਨ ਕਰ ਡਾਕਘਰਾਂ ਦੀ ਹੋਵੇਗੀ ਚੈਕਿੰਗ : ਡਾਇਰੈਕਟਰ
ਮਾਮਲੇ ਸਬੰਧੀ ਮੋਬਾਈਲ ਵਿੰਗ ਦੇ ਡਾਇਰੈਕਟਰ ਜਸਕਰਨ ਬਰਾੜ ਨੇ ਦੱਸਿਆ ਕਿ ਜੀਐੱਸਟੀ ਚੋਰੀ ਰੋਕਣ ਵਾਸਤੇ ਸਪੈਸ਼ਲ ਮੋਬਾਈਲ ਵਿੰਗ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਗੱਲਬਾਤ ਦੌਰਾਨ ਇਹ ਮਾਮਲਾ ਉਨ੍ਹਾ ਦੇ ਧਿਆਨ ਵਿੱਚ ਆਇਆ ਹੈ। ਜਲਦ ਹੀ ਇਸਦੀ ਜਾਂਚ ਕਰਵਾਈ ਜਾਵੇਗੀ
ਡਾਕਘਰਾਂ ’ਚ ਬਿਨ੍ਹਾ ਬਿੱਲ ਤੋਂ ਹੀ ਬੁੱਕ ਹੁੰਦੇ ਨੇ ਪਾਰਸਲ : ਸੀਨੀਅਰ ਸੁਪਰੀਡੈਂਟ
ਡਾਕਘਰਾਂ ਦੇ ਸੀਨੀਅਰ ਸੁਪਰੀਡੈਂਟ ਅਦਮ ਮੋਹੀ ਉਦ ਦੀਨ ਨੇ ਵੀ ਬਿੱਲ ਚੈੱਕ ਕਰਕੇ ਪਾਰਸਲ ਬੁੱਕ ਕਰਨ ਦੀ ਡਾਕਘਰਾਂ ਨੂੰ ਕੋਈ ਵੀ ਹਦਾਇਤ ਨਾ ਹੋਣ ਦਾ ਕਹਿ ਕੇ ਪੱਲਾ ਝਾੜ ਦਿੱਤਾ।

Related Articles

Leave a Reply

Your email address will not be published. Required fields are marked *

Back to top button