Punjab

ਟਾਂਡਾ ‘ਚ ਟਲ਼ਿਆ ਵੱਡਾ ਹਾਦਸਾ, ਹੇਮਕੁੰਟ ਐਕਸਪ੍ਰੈਸ ਲੁੱਟਣ ਦੀ ਕੋਸ਼ਿਸ਼ ‘ਚ ਰੇਲਵੇ ਲਾਈਨ ਨੂੰ ਪਹੁੰਚਾਇਆ ਨੁਕਸਾਨ

ਟਾਂਡਾ ਉੜਮੁੜ, 29 ਅਪ੍ਰੈਲ- ਟਾਂਡਾ ਰੇਲਵੇ ਸਟੇਸ਼ਨ ਨੇੜੇ ਉਸ ਵੇਲੇ ਇਕ ਵੱਡਾ ਹਾਦਸਾ ਹੋਣੋਂ ਟਲ ਗਿਆ ਜਦੋਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਰੇਲਵੇ ਟਰੈਕ ਸਿਗਨਲ ਨੂੰ ਲੋਹੇ ਦੀ ਪਲੇਟ ਤੇ ਪੱਥਰ ਦੇ ਟੁਕੜਿਆਂ ਨਾਲ ਜਾਮ ਕਰ ਦਿੱਤਾ, ਜਿਸ ਕਾਰਨ ਸਿਗਨਲ ਟਰੈਕ ਜਾਮ ਹੋ ਗਿਆ ਤੇ ਸਿਗਨਲ ਪਾਸ ਨਹੀਂ ਹੋਇਆ ਤੇ ਜਲੰਧਰ ਵਾਲੇ ਪਾਸੇ ਤੋਂ ਜੰਮੂ ਵੱਲ ਜਾ ਰਹੀ ਹੇਮਕੁੰਟ ਐਕਸਪ੍ਰੈਸ ਟ੍ਰੇਨ ਕਰੀਬ 20 ਮਿੰਟ ਤੱਕ ਰੁਕੀ ਰਹੀ। ਰੇਲਵੇ ਵਿਭਾਗ ਵੱਲੋਂ ਖਦਸ਼ਾ ਜਤਾਇਆ ਕਿ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਟ੍ਰੇਨ ਨੂੰ ਪਲਟਾਉਣ ਤੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਨਾਕਾਮ ਹੋ ਗਈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਟੇਸ਼ਨ ਮਾਸਟਰ ਟਾਂਡਾ ਕੇਸ਼ਵ ਸਿੰਘ ਨੇ ਦੱਸਿਆ ਕਿ ਸੋਮਵਾਰ ਦੀ ਰਾਤ ਡਿਪਟੀ ਐਸ ਐਸ ਅਸ਼ੀਸ਼ ਕੁਮਾਰ ਡਿਊਟੀ ਤੇ ਹਾਜ਼ਰ ਸੀ ਕਿ ਵਕਤ ਕਰੀਬ ਰਾਤ 1 ਵੱਜ ਕੇ 38 ਮਿੰਟ ‘ਤੇ ਜਲੰਧਰ ਤੋਂ ਜੰਮੂ ਮਾਤਾ ਵੈਸ਼ਨੋ ਦੇਵੀ ਵੱਲ ਜਾ ਰਹੀ ਹੇਮਕੁੰਟ ਐਕਸਪ੍ਰੈਸ ਟ੍ਰੇਨ ਨੂੰ ਟਾਂਡਾ ਸਟੇਸ਼ਨ ਵਿਖੇ ਰੁਕਣ ਲਈ ਸਿਗਨਲ ਦਿੱਤਾ ਪਰ ਰੇਲਵੇ ਟਰੈਕ ਕਰਾਸ ਸਿਗਨਲ ਪਾਸ ਨਹੀਂ ਹੋਇਆ ਤਾਂ ਉਨ੍ਹਾਂ ਨੇ ਮੌਕੇ ‘ਤੇ ਪੁਆਇੰਟ ਮੈਨ ਰਾਮ ਕੁਮਾਰ ਨੂੰ ਰੇਲਵੇ ਟਰੈਕ ਚੈੱਕ ਕਰਨ ਲਈ ਭੇਜਿਆ। ਜਦੋਂ ਪੁਆਇੰਟ ਮੈਨ ਨੇ ਮੌਕੇ ’ਤੇ ਜਾ ਕੇ ਵੇਖਿਆ ਤਾਂ ਸਿਗਨਲ ਟਰੈਕ ਪੁਆਇੰਟ ਨੂੰ ਲੋਹੇ ਦੀ ਪਲੇਟ ਤੇ ਪੱਥਰ ਦੇ ਟੁਕੜਿਆਂ ਨਾਲ ਬਲਾਕ ਕੀਤਾ ਗਿਆ ਸੀ। ਸਟੇਸ਼ਨ ਮਾਸਟਰ ਨੂੰ ਇਸ ਸਬੰਧੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਸਟੇਸ਼ਨ ਮਾਸਟਰ ਨੇ ਟ੍ਰੈਕ ਪੁਆਇੰਟ ਤੋਂ 8 ਸੌ ਮੀਟਰ ਪਿੱਛੇ ਹੀ ਹੇਮਕੁੰਟ ਐਕਸਪ੍ਰੈਸ ਟ੍ਰੇਨ ਨੂੰ ਰੁਕਵਾ ਦਿੱਤਾ ਤੇ ਉਸੇ ਵੇਲੇ ਰੇਲਵੇ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ। ਪੁਆਇੰਟ ਮਾਸਟਰ ਨੇ ਰੇਲਵੇ ਵਿਭਾਗ ਦੇ ਅਧਿਕਾਰੀਆਂ ਦੀ ਮੱਦਦ ਨਾਲ ਸਿਗਨਲ ਟ੍ਰੈਕ ਪੁਆਇੰਟ ਨੂੰ ਸਹੀ ਕੀਤਾ ਤੇ ਕਰੀਬ 20 ਮਿੰਟ ਰੁਕਣ ਤੋਂ ਬਾਅਦ ਹੇਮਕੁੰਟ ਐਕਸਪ੍ਰੈਸ ਟ੍ਰੇਨ ਨੂੰ ਟਾਂਡਾ ਸਟੇਸ਼ਨ ਤੇ ਰੋਕ ਜੰਮੂ ਵੱਲ ਰਵਾਨਾ ਕੀਤਾ ਗਿਆ। ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਰੇਲਵੇ ਵਿਭਾਗ ਤੇ ਰੇਲਵੇ ਪੁਲਿਸ ਦੇ ਉੱਚ ਅਧਿਕਾਰੀ ਮੌਕੇ ’ਤੇ ਟਾਂਡਾ ਰੇਲਵੇ ਸਟੇਸ਼ਨ ਪਹੁੰਚੇ ਤੇ ਘਟਨਾ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਰੇਲਵੇ ਪੁਲਿਸ ਨੇ ਖਦਸ਼ਾ ਜ਼ਾਹਰ ਕਰਦੇ ਹੋਏ ਦੱਸਿਆ ਕਿ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਸਿਗਨਲ ਜਾਮ ਕਰਕੇ ਟ੍ਰੇਨ ਰੁਕਣ ਤੇ ਟ੍ਰੇਨ ਵਿਚ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਜੋਂ ਨਾਕਾਮ ਹੋ ਗਿਆ। ਰੇਲਵੇ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਿਸ ਤਰ੍ਹਾਂ ਟ੍ਰੈਕ ਪੁਆਇੰਟ ਨੂੰ ਜਾਮ ਕੀਤਾ ਗਿਆ ਸੀ ਉਸ ਕਰਕੇ ਜਲੰਧਰ ਤੋਂ ਜੰਮੂ ਵੱਲ ਜਾ ਰਹੀ ਤੇਜ਼ ਰਫ਼ਤਾਰ ਟ੍ਰੇਨ ਪਲਟ ਵੀ ਸਕਦੀ ਸੀ ਜੋਂ ਵੱਡਾ ਜਾਨਲੇਵਾ ਹਾਦਸਾ ਹੋਣੋਂ ਟਲ ਗਿਆ।

Related Articles

Leave a Reply

Your email address will not be published. Required fields are marked *

Back to top button