Punjab

ਟਰੈਕਟਰ ਦਾ ਸੰਤੁਲਨ ਵਿਗੜਨ ਕਾਰਨ ਪਿੰਡ ਮਾਣੇਵਾਲ ਦੇ ਦੋ ਵਿਅਕਤੀਆਂ ਦੀ ਮੌਤ

ਮਾਛੀਵਾੜਾ ਸਾਹਿਬ ,17 ਮਾਰਚ- ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਮਾਣੇਵਾਲ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੀ ਯਾਤਰਾ ਦੌਰਾਨ ਗਏ ਪਿੰਡ ਦੇ ਦੋ ਵਿਅਕਤੀਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬਾਬਤ ਜਾਣਕਾਰੀ ਦਿੰਦਿਆਂ ਪਿੰਡ ਮਾਣੇਵਾਲ ਦੇ ਸਰਪੰਚ ਕਸ਼ਮੀਰ ਸਿੰਘ ਨੇ ਦੱਸਿਆ ਕਿ 14 ਤਰੀਕ ਨੂੰ ਸਾਡੇ ਪਿੰਡ ਤੋਂ ਹੋਲੇ ਮਹੱਲੇ ਦੀ ਯਾਤਰਾ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਕ ਟਰਾਲੀ ‘ਚ ਸਾਡੇ ਪਿੰਡ ਦੀ ਸੰਗਤ ਗਈ ਸੀ। ਜੋ ਬੀਤੇ ਦਿਨੀਂ 15 ਤਰੀਕ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਵਾਪਸ ਆ ਰਹੇ ਸੀ ਤਾਂ ਰਾਤ ਦੇ ਕਰੀਬ 8:30 ਵਜੇ ਰੋਪੜ ਨਜ਼ਦੀਕ ਆ ਕੇ ਅਚਾਨਕ ਟਰੈਕਟਰ ਦਾ ਸੰਤੁਲਨ ਵਿਗੜਨ ਕਾਰਨ ਟਰੈਕਟਰ ‘ਤੇ ਬੈਠੇ ਪਿੰਡ ਦੇ ਵਿਅਕਤੀ ਗੋਬਿੰਦ ਸਿੰਘ ਅਤੇ ਧਾਰਾ ਸਿੰਘ ਅਚਾਨਕ ਥੱਲੇ ਡਿਗ ਗਏ ਅਤੇ ਗੰਭੀਰ ਸੱਟਾਂ ਲੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਦੋਵਾਂ ਦੀ ਉਮਰ ਕਰੀਬ 60 ਸਾਲ ਦੱਸੀ ਜਾ ਰਹੀ ਹੈ। ਇਸ ਘਟਨਾ ਨੂੰ ਲੈ ਕੇ ਪਿੰਡ ਮਾਣੇਵਾਲ ਵਿਚ ਸੋਗ ਦੀ ਲਹਿਰ ਹੈ।

Related Articles

Leave a Reply

Your email address will not be published. Required fields are marked *

Back to top button