
ਡੇਰਾਬੱਸੀ, 30 ਨਵੰਬਰ : ਸ਼ਨੀਵਾਰ ਸਵੇਰੇ ਕਰੀਬ 1:55 ਵਜੇ ਡੇਰਾਬੱਸੀ ਦੇ ਨੇੜੇ ਰੇਲਵੇ ਕਿਲੋਮੀਟਰ ਨੰਬਰ 227/24-22 ਵਿਚਕਾਰ ਰੇਲਵੇ ਸਟੇਸ਼ਨ ਘੱਗਰ-ਦੱਪਰ ਦੇ ਨੇੜੇ ਅਮਰਦੀਪ ਕਾਲੋਨੀ ਕੋਲ ਇਕ ਦੁਰਘਟਨਾ ’ਚ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਉਮਰ 25 ਤੋਂ 30 ਸਾਲ ਦੇ ਵਿਚਕਾਰ ਜਾਪ ਰਹੀ ਹੈ, ਜਿਸ ਦੀ ਹਾਲੇ ਤੱਕ ਪਛਾਣ ਨਹੀਂ ਹੋਈ। ਰੇਲਵੇ ਪੁਲਿਸ ਘੱਗਰ ਸਟੇਸ਼ਨ ਨੇ ਲਾਸ਼ ਨੂੰ ਪੋਸਟਮਾਰਟਮ ਤੋਂ ਪਹਿਲਾਂ ਸ਼ਨਖਤ ਲਈ ਡੇਰਾਬੱਸੀ ਸਿਵਲ ਹਸਪਤਾਲ ਦੀ ਮੋਰਚਰੀ ’ਚ ਰੱਖ ਦਿੱਤਾ ਹੈ। ਜਾਣਕਾਰੀ ਦਿੰਦੇ ਹੋਏ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਮੁਬਾਰਕਪੁਰ ਘੱਗਰ ਰੇਲਵੇ ਲਾਈਨ ’ਤੇ ਟਰੇਨ ਨੰਬਰ 12312 ਦੀ ਟੱਕਰ ਨਾਲ ਨੌਜਵਾਨ ਦੀ ਮੌਤ ਮੌਕੇ ’ਤੇ ਹੀ ਹੋ ਗਈ। ਉਸ ਦਾ ਰੰਗ ਕਣਕਵੰਨਾ ਹੈ ਤੇ ਉਸ ਦੇ ਸਰਦੀਆਂ ਵਾਲੀ ਸ਼ਰਟ ਤੇ ਕਾਲੇ ਰੰਗ ਦਾ ਲੋਅਰ ਪਹਿਨਿਆ ਹੋਇਆ ਸੀ। ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਲਾਸ਼ ਦੀ ਸ਼ਨਾਖਤ ਲਈ 72 ਘੰਟਿਆਂ ਲਈ ਡੇਰਾਬੱਸੀ ਸਿਵਲ ਹਸਪਤਾਲ ਦੀ ਮੋਰਚਰੀ ’ਚ ਰੱਖ ਦਿੱਤਾ ਹੈ।



