
ਫ਼ਿਰੋਜ਼ਪੁਰ 19 ਜਨਵਰੀ (ਬਾਲ ਕਿਸ਼ਨ)- ਡਿਪਟੀ ਕਮਿਸ਼ਨਰ ਦੀਪਸਿਖਾ ਸ਼ਰਮਾ ਦੇ ਦਿਸ਼ਾ–ਨਿਰਦੇਸ਼ਾਂ ਤਹਿਤ ਏਡੀਸੀ-ਕਮ-ਆਰ.ਟੀ.ਏ ਡਾ: ਨਿਧੀ ਕੁਮੁਦ ਬੰਬਾਹ ਦੀ ਰਹਿਨੁਮਾਈ ਹੇਠ ਨੈਸ਼ਨਲ ਰੋਡ ਸੇਫਟੀ ਮਹੀਨਾ 2025 ਤਹਿਤ ਕਰਨਬੀਰ ਸਿੰਘ ਛੀਨਾ ਆਰ.ਟੀ.ਓ. ਫ਼ਿਰੋਜ਼ਪੁਰ ਦੀ ਅਗਵਾਈ ਵਿਚ ਫ਼ਿਰੋਜ਼ਪੁਰ ਟਰਾਂਸਪੋਰਟ ਵਿਭਾਗ ਵਲੋਂ ਕੌਮੀ ਰੋਡ ਸੇਫਟੀ ਮਹੀਨੇ ਤਹਿਤ ਸਵੇਰ ਦੀ ਸੈਰ ਕਰਦੇ ਹੋਏ ਲੋਕਾਂ ਨੂੰ ਰੋਡ ਸੇਫਟੀ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਧੁੰਦ ਦੌਰਾਨ ਘੱਟ ਵਿਜੀਬਿਲਟੀ ਨੂੰ ਧਿਆਨ ਵਿਚ ਰੱਖਦੇ ਹੋਏ ਅਵਾਜਾਈ ਵਾਲੇ ਰਸਤਿਆਂ ਧਿਆਨ ਨਾਲ ਚੱਲਣ ’ਤੇ ਪਾਰਕਾਂ ਵਿਚ ਹੀ ਸੈਰ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਤੋਂ ਇਲਾਵਾ ਧੁੰਦ ਕਾਰਨ ਸੁਚੇਤ ਰਹਿ ਕੇ ਡਰਾਈਵਿੰਗ ਕਰਨ ਲਈ ਵੀ ਹਦਾਇਤ ਕੀਤੀ ਗਈ ਤਾਂ ਜੋ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ। ਇਸ ਦੌਰਾਨ ਆਰ.ਟੀ.ਓ ਸਟਾਫ਼ ਅੰਕੁਸ਼ ਪੁਪਨੇਜਾ ਤੇ ਸਨੇਹਦੀਪ ਸਿੰਘ ਵੀ ਹਾਜ਼ਰ ਸਨ।



