Punjab

ਝਬਾਲ ਖੇਤਰ ’ਚ ਮਠਿਆਈ ਤੇ ਖਾਣ-ਪੀਣ ਦੀਆਂ ਦੁਕਾਨਾਂ ਦੀ ਚੈਕਿੰਗ

ਝਬਾਲ, 14 ਅਗਸਤ :  ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਖਬੀਰ ਕੌਰ ਦੀ ਨਿਗਰਾਨੀ ਹੇਠ ਫੂਡ ਸੇਫਟੀ ਟੀਮ ਨੇ ਬੁੱਧਵਾਰ ਨੂੰ ਝਬਾਲ ਖੇਤਰ ਦੇ ਵੱਖ-ਵੱਖ ਫੂਡ ਆਊਟਲੈੱਟਾਂ ’ਤੇ ਮਠਿਆਈਆਂ ਦੀਆਂ ਦੁਕਾਨਾਂ ਦਾ ਨਿਰੀਖਣ ਕੀਤਾ। ਸਟ੍ਰੀਟ ਫੂਡ ਵਿਕ੍ਰੇਤਾਵਾਂ ਦਾ ਵੀ ਨਿਰੀਖਣ ਕੀਤਾ ਤੇ ਝਬਾਲ-ਤਰਨਤਾਰਨ ਸੜਕ ‘ਤੇ ਖਾਣ-ਪੀਣ ਵਾਲੀਆਂ ਚੀਜ਼ਾਂ ਨਾਲ ਲੈ ਕੇ ਜਾਣ ਵਾਲੇ ਵਾਹਨਾਂ ਨੂੰ ਰੋਕ ਕੇ ਜਾਂਚ ਕੀਤੀ। ਮਠਿਆਈਆਂ, ਸੌਸ ਤੇ ਚਾਪਾਂ ਦੇ 5 ਸੈਂਪਲ ਲਏ ਤੇ ਇਕ ਸੁਧਾਰ ਨੋਟਿਸ ਵੀ ਦਿੱਤਾ। ਖੇਤਰ ਦੇ ਸਾਰੇ ਐੱਫਬੀਓ ਤੇ ਸਟ੍ਰੀਟ ਫੂਡ ਵਿਕ੍ਰੇਤਾਵਾਂ ਨੂੰ ਬਰਸਾਤ ਦੇ ਮੌਸਮ ’ਚ ਫੈਲਣ ਵਾਲੀਆਂ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਨੂੰ ਧਿਆਨ ’ਚ ਰੱਖਦੇ ਹੋਏ ਸਫ਼ਾਈ ਬਣਾਈ ਰੱਖਣ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਨੂੰ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਸਹੀ ਤਾਪਮਾਨ ‘ਤੇ ਰੱਖਣ ਦੀ ਸਲਾਹ ਦਿੱਤੀ ਗਈ। ਡਾ. ਸੁਖਬੀਰ ਕੌਰ ਨੇ ਸਾਰੇ ਐੱਫਬੀਓ ਦੇ ਨਾਲ-ਨਾਲ ਖਪਤਕਾਰਾਂ ਨਾਲ ਭੋਜਨ ਦੀ ਖ਼ਰਾਬੀ ਨੂੰ ਘਟਾਉਣ ਲਈ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਸੰਦੇਸ਼ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਭੋਜਨ ਤੇ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਬਰਬਾਦ ਨਾ ਕੀਤਾ ਜਾਵੇ ਤੇ ਕੋਸ਼ਿਸ਼ ਕੀਤੀ ਜਾਵੇ ਕਿ ਇਹ ਲੋੜਵੰਦਾਂ ਤੱਕ ਪਹੁੰਚੇ। ਐੱਫਬੀਓਜ਼ ਨੂੰ ਸਰੋਤਾਂ ਦੀ ਸੰਭਾਲ ਮਹੱਤਵਪੂਰਨ ਹੋਣ ਕਰ ਕੇ ਵਰਤੇ ਹੋਏ ਖਾਣਾ ਪਕਾਉਣ ਵਾਲੇ ਤੇਲ ਨੂੰ ਰੀਪਰਪਸ (ਡੀਜ਼ਲ ਬਣਾਉਣ ਵਾਸਤੇ) ਨਿਰਦੇਸ਼ ਦਿੱਤੇ ਗਏ।

Related Articles

Leave a Reply

Your email address will not be published. Required fields are marked *

Back to top button