Punjab
ਜੰਮੂ ਦੇ ਸਾਂਬਾ ਜ਼ਿਲ੍ਹੇ ਦੇ ਕੋਲਪੁਰ ਪਿੰਡ ਦੇ ਰਹਿਣ ਵਾਲੇ ਮਨਜੀਤ ਸਿੰਘ ਬਿੱਲਾ ਨੇ ਦੇਰ ਰਾਤ ਪੰਜ ਪਾਵਨ ਸਰੂਪਾਂ ਨੂੰ ਤੇਲ ਪਾ ਕੇ ਕੀਤਾ ਅਗਨ ਭੇਟ

ਅੰਮ੍ਰਿਤਸਰ, 8 ਅਕਤੂਬਰ : ਸਾਂਬਾ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਸਰੂਪ ਇਕ ਵਿਅਕਤੀ ਵੱਲੋਂ ਅਗਨ ਭੇਟ ਕਰ ਦਿੱਤੇ ਗਏ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਖ਼ਤ ਨੋਟਿਸ ਲਿਆ ਤੇ ਉਹ ਖੁਦ ਘਟਨਾ ਵਾਲੀ ਥਾਂ ਪੁੱਜ ਰਹੇ ਹਨ। ਜੰਮੂ ਦੇ ਸਾਂਬਾ ਜ਼ਿਲ੍ਹੇ ਦੇ ਕੋਲਪੁਰ ਪਿੰਡ ਦੇ ਰਹਿਣ ਵਾਲੇ ਮਨਜੀਤ ਸਿੰਘ ਬਿੱਲਾ ਨੇ ਦੇਰ ਰਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਪਾਵਨ ਸਰੂਪਾਂ ਨੂੰ ਤੇਲ ਪਾ ਕੇ ਅਗਨ ਭੇਟ ਕਰ ਦਿੱਤਾ। ਇਹ ਅਪਰਾਧ ਕਰ ਕੇ ਮੁਲਜ਼ਮ ਫਰਾਰ ਹੋ ਗਿਆ ਤੇ ਉਸ ਨੂੰ ਬਾਅਦ ‘ਚ ਨਗਰੋਟਾ ਨੇੜਿਓਂ ਪੁਲਿਸ ਨੇ ਕਾਬੂ ਕਰ ਲਿਆ। ਮਾਮਲਾ ਵਿਜੇਨਗਰ ਪੁਲਿਸ ਥਾਣੇ ਦੇ ਖੇਤਰ ਨਾਲ ਸਬੰਧਤ ਹੈ।



