
ਜੰਮੂ-ਕਸ਼ਮੀਰ, 6 ਜਨਵਰੀ (ਜਸਵਿੰਦਰ ਸਿੰਘ ਸੰਧੂ)- ਪਿਛਲੇ ਦਿਨਾਂ ਤੋਂ ਪਹਾੜੀ ਖੇਤਰ ਅੰਦਰ ਪੈ ਰਹੀ ਭਾਰੀ ਬਰਫ਼ਬਾਰੀ ਰੋਕਣ ਦਾ ਨਾਂਅ ਨਹੀਂ ਲੈ ਰਹੀ ਅਤੇ ਅੱਜ ਫਿਰ ਜੰਮੂ-ਕਸ਼ਮੀਰ ਦੇ ਸ੍ਰੀਨਗਰ ਅਤੇ ਪੁਣਛ ਜ਼ਿਲ੍ਹੇ ਦੇ ਉੱਚੇ ਇਲਾਕਿਆਂ ਵਿਚ ਤਾਜ਼ਾ ਬਰਫ਼ਬਾਰੀ ਹੋਈ, ਜਿਸ ਨਾਲ ਠੰਢ ’ਚ ਵਾਧਾ ਹੋ ਗਿਆ ਤੇ ਜਨ–ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।



