National

ਜੰਮੂ-ਕਸ਼ਮੀਰ ਦੇ ਰਿਆਸੀ ‘ਚ ਖਿਸਕੀ ਜ਼ਮੀਨ, ਪਤੀ- ਪਤਨੀ ਤੇ 5 ਬੱਚਿਆਂ ਦੀ ਮੌਤ

ਜੰਮੂ, 30 ਅਗਸਤ : ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਬਦਰ ਮਹੋਰ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ। ਇਸ ਹਾਦਸੇ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਮੀਨ ਖਿਸਕਣ ਕਾਰਨ ਇੱਕ ਘਰ ਨੂੰ ਨੁਕਸਾਨ ਪਹੁੰਚਿਆ ਹੈ, ਜਿਸ ਵਿੱਚ ਇੱਕੋ ਪਰਿਵਾਰ ਦੇ ਸੱਤ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਇੱਕ ਪਤੀ-ਪਤਨੀ ਅਤੇ ਉਨ੍ਹਾਂ ਦੇ ਪੰਜ ਬੱਚੇ ਸ਼ਾਮਲ ਹਨ। ਮ੍ਰਿਤਕਾਂ ਦੀ ਪਛਾਣ ਨਜ਼ੀਰ ਅਹਿਮਦ ਅਤੇ ਉਨ੍ਹਾਂ ਦੀ ਪਤਨੀ ਵਜ਼ੀਰਾ ਬੇਗਮ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ। ਜਿਸ ਕਾਰਨ ਕੱਚਾ ਘਰ ਢਹਿ ਗਿਆ। ਮਲਬੇ ਹੇਠ ਦੱਬਣ ਕਾਰਨ ਇੱਕੋ ਪਰਿਵਾਰ ਦੇ 7 ਲੋਕਾਂ ਦੀ ਮੌਤ ਹੋ ਗਈ।

1. ਨਜ਼ੀਰ ਅਹਿਮਦ ਪੁੱਤਰ ਬਹਾਰ ਦੀਨ ਨਿਵਾਸੀ ਬਦਰ, ਉਮਰ 38 ਸਾਲ2. ਵਜ਼ੀਰਾ ਬੇਗਮ ਪਤਨੀ ਨਜ਼ੀਰ ਅਹਿਮਦ ਨਿਵਾਸੀ ਬਦਰ, ਉਮਰ 35 ਸਾਲ

3. ਬਿਲਾਲ ਅਹਿਮਦ ਪੁੱਤਰ ਨਜ਼ੀਰ ਅਹਿਮਦ, ਉਮਰ 13 ਸਾਲ

4. ਮੁਹੰਮਦ ਮੁਸਤਫਾ ਪੁੱਤਰ ਨਜ਼ੀਰ ਅਹਿਮਦ, ਉਮਰ 11 ਸਾਲ

5. ਮੁਹੰਮਦ ਆਦਿਲ ਪੁੱਤਰ ਨਜ਼ੀਰ ਅਹਿਮਦ, ਉਮਰ 8 ਸਾਲ

6. ਮੁਹੰਮਦ ਮੁਬਾਰਕ ਪੁੱਤਰ ਨਜ਼ੀਰ ਅਹਿਮਦ, ਉਮਰ 6 ਸਾਲ

7. ਮੁਹੰਮਦ ਵਸੀਮ ਪੁੱਤਰ ਨਜ਼ੀਰ ਅਹਿਮਦ, ਉਮਰ 5 ਸਾਲ

ਇਹ ਖ਼ਬਰ ਲਗਾਤਾਰ ਅੱਪਡੇਟ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button