ਜੰਗ ਰੋਕੋ ਪਿਆਰ ਵਧਾਓ ,ਬਾਰਡਰ ਖੋਲੋ ਵਪਾਰ ਚਲਾਓ ਸੈਮੀਨਾਰ:- ਭੁੱਲਰ /ਦਿਉਲ
ਆਨੰਦ ਬੈਕਟ ਹਾਲ ਮੋਗਾ ਰੋਡ ਰੇਲਵੇ ਪੁਲ ਥੱਲੇ 3 ਮਈ ਨੂੰ

ਬਾਲ ਕਿਸ਼ਨ
ਫ਼ਿਰੋਜ਼ਪੁਰ, 28 ਅਪ੍ਰੈਲ-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹੂਸੈਨੀ ਵਾਲਾ ਬਾਰਡਰ ਖਲਾਓ ਰੈਲੀ 3 ਮਈ 2025 ਦਿਨ ਸ਼ਨੀਵਾਰ ਨੂੰ ਹੂਸੈਨੀ ਵਾਲਾ ਬਾਰਡਰ ’ਤੇ ਰੱਖੀ ਸੀ, ਪਰ ਪਿਛਲੇ ਦਿਨੀਂ ਜੰਮੂ-ਕਸ਼ਮੀਰ ਪਹਿਲਗਾਮ ਵਿਚ ਬੇਦੋਸ਼ੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਕੇ ਇਨਸਾਨੀਅਤ ਦਾ ਕਤਲ ਕੀਤਾ ਗਿਆ, ਜਿਸ ਦਾ ਬਹੁਤ ਅਫ਼ਸੋਸ ਹੈ, ਜਿਸ ਕਾਰਨ ਪੰਜਾਬ ਦੇ ਬਾਰਡਰਾਂ ਨੂੰ ਸੀਲ ਕਰਕੇ ਜੰਗ ਦਾ ਮਾਹੌਲ ਬਣਾ ਕੇ ਫ਼ਿਰੋਜ਼ਪੁਰ ਦੇ ਲੋਕਾਂ ਦੇ ਦਿਲਾਂ ਵਿਚ ਡਰ ਬਿਠਾ ਦਿੱਤਾ ਗਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਚਰਨ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਅਤੇ ਪੀ.ਏ.ਸੀ. ਮੈਂਬਰ ਨੇ ਇਕ ਮੀਟਿੰਗ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਹਿੰਦੋਸਤਾਨ ਵਿਚ ਕੋਈ ਗੜਬੜ ਹੁੰਦੀ ਹੈ ਤਾਂ ਪਾਕਿਸਤਾਨ ਦਾ ਨਾਮ ਲਾ ਕੇ ਦੇਸ਼ ਬਰੀ ਹੋ ਜਾਂਦਾ ਹੈ ਅਤੇ ਜੇਕਰ ਪਾਕਿਸਤਾਨ ਵਿਚ ਗੜਬੜ ਹੁੰਦੀ ਹੈ ਤਾਂ ਉਹ ਹਿੰਦੋਸਤਾਨ ਦਾ ਨਾਮ ਲਗਾ ਕੇ ਬਰੀ ਹੋ ਜਾਂਦੇ ਹਨ। ਇਹ ਖੇਡ ਕੱਦੋਂ ਤੱਕ ਚੱਲਦੀ ਰਹੇਗੀ, ਕੱਦੋਂ ਤੱਕ ਇਨਸਾਨੀਅਤ ਨੂੰ ਸ਼ਰਮਸਾਰ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਦੋਵਾਂ ਦੇਸਾਂ ਦੇ ਵੱਡੇ ਲੀਡਰਾ ਇੱਕ–ਦੂਜੇ ਨੂੰ ਧਮਕੀਆਂ ਦੇ ਕੇ ਆਪੋ–ਆਪਣੀ ਅਗਲੀ ਸਰਕਾਰ ਦੀ ਤਿਆਰੀ ਕਰਦੇ ਹਨ ਅਤੇ ਆਪਣੀ ਚੌਧਰ ਖ਼ਾਤਿਰ ਲੋਕਾਂ ਦਾ ਖ਼ੂਨ ਵਹਾਉਦੇ ਅਤੇ ਪੀਦੇਂ ਹਨ। ਸਾਡੇ ਪੰਜਾਬ ਦੇ ਲੋਕ ਜੰਗ ਨਹੀਂ ਚਾਹੁੰਦੇ ਕਿਉਂਕਿ ਦੋਹਾਂ ਦੇਸ਼ਾਂ ਕੋਲ ਪ੍ਰਮਾਣੂੰ ਬੰਬ ਹਨ। ਜੇਕਰ ਜੰਗ ਲਗਦਾ ਹੈ ਤਾਂ ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ ਆਦਿ ਵਿਚ ਤਬਾਹੀ ਆਵੇਗੀ ਅਤੇ ਪੰਜਾਬ ਵਿਚ ਬਰਬਾਦੀ ਹੋਵੇਗੀ। ਇਸ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੰਗ ਨਹੀਂ ਚਾਹੁੰਦਾ। ਜੰਗ ਮਸਲੇ ਦਾ ਹੱਲ ਨਹੀਂ। ਜੰਗ ਨਾਲੋ ਬਾਰਡਰ ਖੋਲ ਕੇ ਵਪਾਰ ਵਧਾਇਆ ਜਾਵੇ ਅਤੇ ਨਫ਼ਰਤ ਦੀ ਜਗ੍ਹਾ ਪਿਆਰ ਵਧਾਇਆ ਜਾਵੇ। ਇਸ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ 3 ਮਈ 2025 ਨੂੰ ਆਨੰਦ ਬੈਕਟ ਹਾਲ ਮੋਗਾ ਰੋਡ ਪੁਲ ਦੇ ਥੱਲੇ ਨਜ਼ਦੀਕ ਦਾਣਾ ਮੰਡੀ ਫ਼ਿਰੋਜ਼ਪੁਰ ਛਾਉਣੀ ਵਿਚ 11 ਵਜੇ ਤੋਂ 2 ਵਜੇ ਤੱਕ ‘ਜੰਗ ਰੋਕੋ ਪਿਆਰ ਵਧਾਓ, ਬਾਰਡਰ ਖੋਲੋ ਵਪਾਰ ਵਧਾਓ ਸੈਮੀਨਾਰ ਕਰ ਰਹੇ ਹਨ। ਸ: ਭੁੱਲਰ ਨੇ ਕਿਹਾ ਕਿ ਆਉ ਸਾਰੇ ਰਲਕੇ ਸਰਕਾਰਾਂ ਨੂੰ ਦੱਸੀਏ ਕਿ ਅਸੀਂ ਜੰਗ ਨਹੀਂ ਅਮਨ ਚਾਹੁੰਦੇ ਹਾਂ, ਇਸ ਲਈ ਸਮੂਹ ਜੰਗ ਨੂੰ ਰੁਕਵਾਉਣ ਲਈ ਸਾਰੀਆਂ ਪਾਰਟੀਆਂ ਦੇ ਲੀਡਰ ਸਾਹਿਬਾਨ, ਸਮੂਹ ਧਾਰਮਿਕ ਅਤੇ ਰਾਜਨੀਤਿਕ ਲੋਕ, ਸਮੂਹ ਕਿਸਾਨ ਜੰਥੇਬੰਦੀਆ, ਵਪਾਰੀਆਂ, ਸ਼ੈਲਰ ਮਾਲਕਾਂ, ਟਰਾਂਸਪੋਰਟਰਾਂ, ਦੁਕਾਨਦਾਰ, ਮਜ਼ਦੂਰਾਂ ਆਦਿ ਨੂੰ ਬੇਨਤੀ ਕੀਤੀ ਹੈ ਜਾਦੀ ਹੈ ਆਪਣੀ ਆਵਾਜ਼ ਨੂੰ ਬੁਲੰਦ ਕਰਕੇ ਜੰਗ ਰੋਕਣ ਲਈ ਹੰਭਲਾ ਮਾਰੀਏ ਅਤੇ ਇਸ ਸੈਮੀਨਾਰ ਵਿੱਚ ਸ਼ਾਮਿਲ ਹੋ ਕੈ ਲੋਕਾਂ ਦੇ ਭਲੇ ਦਾ ਕੰਮ ਕਰੀਏ। ਇਸ ਮੌਕੇ ਉਨ੍ਹਾਂ ਨਾਲ ਤੇਜਿੰਦਰ ਸਿੰਘ ਦਿਉਲ ਯੂਥ ਪ੍ਰਧਾਨ ਪੰਜਾਬ, ਗੁਰਵਿੰਦਰ ਸਿੰਘ ਮੁਹਾਲਮ ਯੂਥ ਪ੍ਰਧਾਨ ਫ਼ਿਰੋਜ਼ਪੁਰ, ਜਗਜੀਤ ਸਿੰਘ ਤਾਲਮੇਲ ਸਕੱਤਰ ਯੂਥ ਪੰਜਾਬ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਸਮੂਹ ਜ਼ਿਲ੍ਹਾ ਫ਼ਿਰੋਜ਼ਪੁਰ ਆਦਿ ਹਾਜ਼ਰ ਸਨ।



