Punjab

ਜੋਗਿੰਦਰਾ ਕਾਨਵੈਂਟ ਸਕੂਲ ਦੇ ਚਾਰ ਖਿਡਾਰੀ ਸੀ.ਆਈ.ਐੱਸ.ਸੀ.ਈ ਨੈਸ਼ਨਲ ਅਥਲੈਟਿਕਸ ਲਈ ਚੁਣੇ ਗਏ

ਜਸਵਿੰਦਰ ਸਿੰਘ ਸੰਧੂ
ਫ਼ਿਰੋਜ਼ਪੁਰ, 14 ਅਗਸਤ : ਮਾਤਾ ਸੁਰਿੰਦਰ ਕੌਰ ਮਾਲਵਾ ਸਕੂਲ ਦੇ ਆਧੀਨ 11 ਅਤੇ 12 ਅਗਸਤ ਨੂੰ ਪਿੰਡ ਬਾਦਲ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਆਯੋਜਿਤ ਰੀਜਨਲ ਅਥਲੈਟਿਕਸ ਮੁਕਾਬਲਿਆਂ ਵਿੱਚ ਜੋਗਿੰਦਰਾ ਕਾਨਵੈਂਟ ਸਕੂਲ (ਮੋਗਾ ਜ਼ੋਨ) ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਭ ਦਾ ਦਿਲ ਜਿੱਤ ਲਿਆ। ਇਹ ਮੁਕਾਬਲੇ ਸ੍ਰੀ ਮੁਕਤਸਰ ਸਾਹਿਬ, ਮੋਗਾ, ਲੁਧਿਆਣਾ, ਅੰਮ੍ਰਿਤਸਰ, ਗੁਰਦਾਸਪੁਰ, ਪਟਿਆਲਾ, ਹਿਮਾਚਲ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ ਅਤੇ ਐੱਨ.ਸੀ.ਆਰ. ਦਿੱਲੀ ਜ਼ੋਨ ਦੇ ਚੋਟੀ ਦੇ ਖਿਡਾਰੀਆਂ ਵਿਚਕਾਰ ਹੋਏ। ਦੋ ਦਿਨ ਚੱਲੇ ਤਿੱਖੇ ਮੁਕਾਬਲਿਆਂ ਵਿੱਚ ਜੋਗਿੰਦਰਾ ਕਾਨਵੈਂਟ ਸਕੂਲ ਨੇ ਕੁੱਲ 7 ਸੋਨੇ ਅਤੇ 5 ਕਾਂਸੇ ਦੇ ਤਮਗੇ ਜਿੱਤ ਕੇ ਆਪਣੀ ਸਿੱਖਿਆ ਅਤੇ ਖੇਡ ਪ੍ਰਤੀਬੱਧਤਾ ਦਾ ਲੋਹਾ ਮੰਨਵਾਇਆ। ਪ੍ਰਿੰਸੀਪਲ ਸਿਮਰਨਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਦੋ ਦਿਨ ਚੱਲੇ ਤਿੱਖੇ ਮੁਕਾਬਲੇ ਵਿੱਚ ਜੋਗਿੰਦਰਾ ਕਾਨਵੈਂਟ ਸਕੂਲ ਨੇ ਕੁੱਲ 7 ਸੋਨੇ ਅਤੇ 5 ਕਾਂਸੇ ਦੇ ਤਮਗੇ ਜਿੱਤ ਕੇ ਸਾਰਿਆਂ ਦਾ ਧਿਆਨ ਖਿੱਚਿਆ। ਤਮਗਾ ਜੇਤੂਆਂ ਵਿੱਚ ਮਨਵੀਰ ਕੌਰ (2 ਸੋਨ), ਰਾਮਦੀਪ ਸਿੰਘ (2 ਸੋਨ), ਜੋਹਾ ਖਾਨ (1 ਸੋਨ, 1 ਕਾਂਸੇ), ਨਵਨੀਤ (1 ਸੋਨ), ਰਮਨਪ੍ਰੀਤ ਕੌਰ (1 ਸੋਨ, 1 ਕਾਂਸੇ), ਨਿਮਰਤਪ੍ਰੀਤ ਕੌਰ ਸੰਧੂ (1 ਸੋਨ), ਸੁਖਮਨਪ੍ਰੀਤ ਕੌਰ (1 ਕਾਂਸੇ), ਗੁਰਜੋਤ ਕੌਰ (1 ਕਾਂਸੇ) ਅਤੇ ਗੈਰੀਪ੍ਰੀਤ ਕੌਰ (1 ਕਾਂਸੇ) ਸ਼ਾਮਲ ਹਨ। ਪ੍ਰਿੰਸੀਪਲ ਸਿਮਰਨਦੀਪ ਸਿੰਘ ਧਾਲੀਵਾਲ ਨੇ ਜੇਤੂਆਂ ਨੂੰ ਸ਼ਾਨਦਾਰ ਪ੍ਰਦਰਸ਼ਨ ’ਤੇ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਸ਼ਾਨਦਾਰ ਪ੍ਰਦਰਸ਼ਨ ਦੇ ਅਧਾਰ ’ਤੇ ਸਕੂਲ ਦੇ 4 ਖਿਡਾਰੀ, ਮਨਵੀਰ ਕੌਰ, ਰਾਮਦੀਪ ਸਿੰਘ, ਜੋਹਾ ਖਾਨ ਅਤੇ ਨਵਨੀਤ ਹੁਣ ਸੀ.ਆਈ.ਐੱਸ.ਸੀ.ਈ. ਨੈਸ਼ਨਲ ਅਥਲੈਟਿਕਸ ਮੁਕਾਬਲਿਆਂ ਵਿੱਚ ਜ਼ਿਲ੍ਹਾ ਅਤੇ ਜ਼ੋਨ ਦਾ ਪ੍ਰਤੀਨਿਧਿਤਾ ਕਰਨਗੇ। ਉਨ੍ਹਾਂ ਕਿਹਾ ਕਿ ਇਹ ਉਪਲਬਧੀ ਸਿਰਫ਼ ਸਕੂਲ ਲਈ ਹੀ ਨਹੀਂ, ਸਗੋਂ ਪੂਰੇ ਖੇਤਰ ਲਈ ਮਾਣ ਦੀ ਗੱਲ ਹੈ। ਉਨ੍ਹਾਂ ਨੇ ਆਸ ਜਤਾਈ ਕਿ ਨੈਸ਼ਨਲ ਪੱਧਰ ’ਤੇ ਵੀ ਇਹ ਖਿਡਾਰੀ ਆਪਣੀ ਕਾਬਲੀਅਤ ਦਾ ਲੋਹਾ ਮੰਨਵਾਉਣਗੇ।

Related Articles

Leave a Reply

Your email address will not be published. Required fields are marked *

Back to top button