National

‘ਜੇ ਸਿੰਧੂ ‘ਤੇ ਡੈਮ ਬਣਾਇਆ ਗਿਆ ਤਾਂ ਅਸੀਂ ਹਮਲਾ ਕਰਾਂਗੇ’, ਪਾਕਿ ਮੰਤਰੀ ਨੇ ਮੁੜ ਦਿੱਤੀ ਗਿੱਦੜ ਧਮਕੀ

ਇਸਲਾਮਾਬਾਦ, 4 ਮਈ : ਪਹਿਲਗਾਮ ਦੇ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਚੁੱਕੇ ਗਏ ਸਖ਼ਤ ਕਦਮਾਂ ਤੋਂ ਪਰੇਸ਼ਾਨ ਪਾਕਿਸਤਾਨ ਨੇ ਮੁੜ ਧਮਕੀ ਦਿੱਤੀ ਹੈ। ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜ਼ਾ ਆਸਿਫ ਨੇ ਕਿਹਾ ਹੈ ਕਿ ਜੇਕਰ ਸਿੰਧੂ ਜਲ ਸਮਝੌਤੇ ਦੀ ਉਲੰਘਣਾ ਕਰਦੇ ਹੋਏ ਸਿੰਧੂ ਨਦੀ ’ਤੇ ਕੋਈ ਵੀ ਢਾਂਚਾ ਬਣਾਇਆ ਗਿਆ ਤਾਂ ਪਾਕਿਸਤਾਨ ਉਸ ’ਤੇ ਹਮਲਾ ਕਰ ਕੇ ਉਸ ਨੂੰ ਤਬਾਹ ਕਰ ਦੇਵੇਗਾ। ਪਾਕਿਸਤਾਨ ਹਮਾਇਤੀ ਅੱਤਵਾਦੀਆਂ ਵੱਲੋਂ ਕੀਤੇ ਗਏ ਇਸ ਹਮਲੇ ਤੋਂ ਬਾਅਦ ਭਾਰਤ ਨੇ ਸਿੰਧੂ ਜਲ ਸਮਝੌਤੇ ਨੂੰ ਰੋਕ ਦਿੱਤਾ ਸੀ। ਜੀਓ ਨਿਊਜ਼ ਨੂੰ ਦਿੱਤੀ ਇਕ ਇੰਟਰਵਿਊ ’ਚ ਆਸਿਫ ਨੇ ਕਿਹਾ ਕਿ ਜੇਕਰ ਉਹ ਸਿੰਧੂ ਦਰਿਆ ’ਤੇ ਕਿਸੇ ਵੀ ਤਰ੍ਹਾਂ ਦਾ ਢਾਂਚਾ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਅਸੀਂ ਉਸ ’ਤੇ ਹਮਲਾ ਕਰਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਸਿੰਧੂ ਨਦੀ ’ਤੇ ਕੋਈ ਵੀ ਢਾਂਚਾ ਬਣਾਉਣ ਨੂੰ ਪਾਕਿਸਤਾਨ ਖ਼ਿਲਾਫ਼ ਭਾਰਤ ਵੱਲੋਂ ਹਮਲਾ ਮੰਨਿਆ ਜਾਵੇਗਾ। ਆਸਿਫ ਨੇ ਕਿਹਾ ਕਿ ਹਮਲਾ ਸਿਰਫ਼ ਤੋਪਾਂ ਜਾਂ ਗੋਲੀਆਂ ਨਾਲ ਹੀ ਨਹੀਂ ਹੁੰਦਾ, ਇਸ ਦੇ ਕਈ ਰੂਪ ਹੁੰਦੇ ਹਨ, ਜਿਵੇਂ ਕਿ ਪਾਣੀ ਨੂੰ ਰੋਕਣਾ ਜਾਂ ਮੋੜਨਾ। ਇਹ ਪਿਆਸ ਨਾਲ ਮੌਤਾਂ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਇਸ ਮਾਮਲੇ ਨੂੰ ਅੱਗੇ ਵਧਾਉਣ ਲਈ ਮੁਹੱਈਆ ਫੋਰਮਾਂ ਦੀ ਵਰਤੋਂ ਕਰੇਗਾ।

Related Articles

Leave a Reply

Your email address will not be published. Required fields are marked *

Back to top button