National

‘ਜੇ ਔਰੰਗਜ਼ੇਬ ਦੀ ਕਬਰ ਨਾ ਹਟਾਈ ਗਈ ਤਾਂ…’ VHP ਤੇ ਬਜਰੰਗ ਦਲ ਦੀ ਚਿਤਾਵਨੀ ‘ਤੇ ਪੁਲਿਸ ਅਲਰਟ; ਕਬਰ ਦੇ ਬਾਹਰ ਭਾਰੀ ਫੋਰਸ ਤਾਇਨਾਤ

ਨਵੀਂ ਦਿੱਲੀ, 17 ਮਾਰਚ-ਮਹਾਰਾਸ਼ਟਰ ਦੇ ਸੰਭਾਜੀਨਗਰ ਜ਼ਿਲ੍ਹੇ ਵਿਚ ਸਥਿਤ ਔਰੰਗਜ਼ੇਬ ਦੇ ਮਕਬਰੇ ‘ਤੇ ਖ਼ਤਰਾ ਮੰਡਰਾਉਣ ਲੱਗਾ ਹੈ। ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪਰਿਸ਼ਦ (ਵਿਹਿਪ) ਨੇ ਔਰੰਗਜ਼ੇਬ ਦੀ ਕਬਰ ਨੂੰ ਹਟਾਉਣ ਦੀ ਮੰਗ ਤੇਜ਼ ਕਰ ਦਿੱਤੀ ਹੈ। ਬਜਰੰਗ ਦਲ ਅਤੇ ਵਿਹਿਪ ਦਾ ਕਹਿਣਾ ਹੈ ਕਿ ਛਤਰਪਤੀ ਸੰਭਾਜੀ ਨਗਰ ਦੇ ਖੁਲਦਾਬਾਦ ਵਿਚ ਸਥਿਤ ਔਰੰਗਜ਼ੇਬ ਦਾ ਮਕਬਰਾ ਇਕ ਵੰਡਕਾਰੀ ਪ੍ਰਤੀਕ ਹੈ, ਅਤੇ ਇਹ ਸਾਂਪ੍ਰਦਾਇਕ ਕਲੇਸ਼ ਨੂੰ ਵਧਾਵਾ ਦਿੰਦਾ ਹੈ। ਦੋਵੇਂ ਸਮੂਹਾਂ ਨੇ ਇਸਨੂੰ ਹਟਾਉਣ ਦੀ ਮੰਗ ਕਰਦਿਆਂ ਸਾਰੇ ਮਹਾਰਾਸ਼ਟਰ ਵਿਚ ਤਹਿਸੀਲਦਾਰ ਅਤੇ ਜ਼ਿਲ੍ਹਾ ਕਲੈਕਟਰ ਦਫ਼ਤਰਾਂ ਦੇ ਬਾਹਰ ਵਿਰੋਧ ਪ੍ਰਦਰਸ਼ਨ ਦੀ ਯੋਜਨਾ ਬਣਾਈ ਹੈ।

ਮਕਬਰੇ ਨੂੰ ਲੈ ਕੇ ਸਿਆਸਤ ਤੇਜ਼

ਔਰੰਗਜ਼ੇਬ ਦੇ ਮਕਬਰੇ ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਵੀ ਖੂਬ ਹੋ ਰਹੀ ਹੈ। ਕਈ ਨੇਤਾਵਾਂ ਨੇ ਕਿਹਾ ਹੈ ਕਿ ਔਰੰਗਜ਼ੇਬ ਦੇ ਮਕਬਰੇ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਮਹਾਰਾਸ਼ਟਰ ਦੀ ਧਰਤੀ ‘ਤੇ ਉਸ ਲਈ ਕੋਈ ਥਾਂ ਨਹੀਂ ਹੈ।

ਭਾਜਪਾ ਨੇ ਉੱਧਵ ਗੁੱਟ ‘ਤੇ ਲਗਾਇਆ ਦੋਸ਼

ਭਾਜਪਾ ਵਿਧਾਇਕ ਰਾਮ ਕਦਮ ਨੇ ਪੂਰਵਵਰਤੀ ਉੱਧਵ ਠਾਕਰੇ ਨੀਤ ਸਰਕਾਰ ‘ਤੇ ਲੋਕਾਂ ਨੂੰ ਔਰੰਗਜ਼ੇਬ ਦਾ ਮਹਿਮਾਮੰਡਨ ਕਰਨ ਦੀ ਆਗਿਆ ਦੇਣ ਦਾ ਦੋਸ਼ ਲਗਾਇਆ। ਕਦਮ ਨੇ ਕਿਹਾ ਕਿ ਮਹਾਰਾਸ਼ਟਰ ਵਿਚ ਕੁਝ ਲੋਕ ਹਮਲਾਵਰ ਔਰੰਗਜ਼ੇਬ ਦੀ ਪ੍ਰਸ਼ੰਸਾ ਕਰ ਰਹੇ ਹਨ ਅਤੇ ਇਹ ਸਭ ਉੱਧਵ ਠਾਕਰੇ ਦੇ ਕਾਰਜਕਾਲ ਵਿਚ ਸ਼ੁਰੂ ਹੋਇਆ।

ਮਕਬਰੇ ਲਈ ਸਿੱਧੀ ਐਂਟਰੀ ‘ਤੇ ਲੱਗੀ ਰੋਕ

ਪੁਲਿਸ ਨੂੰ ਡਰ ਹੈ ਕਿ ਜੇਕਰ ਭੀੜ ਔਰੰਗਜ਼ੇਬ ਦੇ ਮਕਬਰੇ ਤੱਕ ਪਹੁੰਚ ਗਈ ਤਾਂ ਹਾਲਾਤ ਵਿਗੜ ਸਕਦੇ ਹਨ। ਦੱਸਣਯੋਗ ਹੈ ਕਿ ਪੁਲਿਸ-ਪ੍ਰਸ਼ਾਸਨ ਨੇ ਮਕਬਰੇ ਲਈ ਸਿੱਧੀ ਐਂਟਰੀ ‘ਤੇ ਰੋਕ ਲਗਾ ਦਿੱਤੀ ਹੈ। ਅਗਲੇ ਹੁਕਮ ਤੱਕ ਮਕਬਰੇ ਵਿਚ ਸਿੱਧੇ ਪ੍ਰਵੇਸ਼ ‘ਤੇ ਰੋਕ ਹੈ। ਦੱਸਣਯੋਗ ਹੈ ਕਿ ਇਹ ਮਕਬਰਾ ਸੰਭਾਜੀਨਗਰ ਸ਼ਹਿਰ ਤੋਂ ਲਗਪਗ 30 ਕਿਲੋਮੀਟਰ ਦੂਰ ਖੁਲਦਾਬਾਦ ਵਿਚ ਸਥਿਤ ਹੈ।

Related Articles

Leave a Reply

Your email address will not be published. Required fields are marked *

Back to top button