
ਅੰਮ੍ਰਿਤਸਰ, 20 ਅਗਸਤ : ਕੋਤਵਾਲੀ ਇਲਾਕੇ ਦੇ ਨੇੜੇ ਹਾਥੀ ਗੇਟ ਤੇ ਗਲੀ ਸੂਬੇਦਾਰਾਂ ਸਥਿਤ ਇਕ ਘਰ ਵਿਚ ਜੂਏ ਦਾ ਅੱਡਾ ਚਲਾਉਣ ਦੇ ਦੋਸ਼ ਵਿਚ ਪੁਲਿਸ ਨੇ 15 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਦੋਸ਼ ਹੈ ਕਿ ਜਦੋਂ ਜੂਆ ਖੇਡ ਰਿਹਾ ਅਰੁਣ ਕੁਮਾਰ ਪੈਸੇ ਜਿੱਤਣ ਲੱਗਾ ਤਾਂ ਮੁਲਜ਼ਮਾਂ ਨੇ ਉਸ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਏਐਸਆਈ ਰਛਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਨਾਲ ਕਲਿਆਣ ਅਤੇ ਉਸ ਦੇ ਪਿਤਾ ਰੋਸ਼ਨ ਲਾਲ ਆਪਣੇ ਘਰ ਵਿਚ ਜੂਏ ਦਾ ਅੱਡਾ ਚਲਾ ਰਹੇ ਹਨ। ਜਦੋਂ ਪੁਲਿਸ ਨੇ ਛਾਪਾ ਮਾਰਿਆ ਤਾਂ ਸਾਰੇ ਭੱਜ ਗਏ। ਜਾਂਚ ਤੋਂ ਬਾਅਦ ਪੁਲਿਸ ਨੇ ਕੁਨਾਲ ਕਲਿਆਣ, ਉਸ ਦੇ ਪਿਤਾ ਰੋਸ਼ਨ ਲਾਲ ਉਰਫ਼ ਰੋਸ਼ੀ, ਲੁਧਿਆਣਾ ਵਾਸੀ ਅਰੁਣ ਕੁਮਾਰ ਉਰਫ਼ ਕਾਲੂ, ਛੋਟੂ, ਸੰਨੂ, ਪੰਮਾ, ਅਤੁਲ, ਸ਼ਵ ਉਰਫ਼ ਸੰਨੂ, ਮਨੋਹਰ ਲਾਲ ਉਰਫ਼ ਮਨੋਹਰੀ, ਰਾਹੁਲ ਮੱਟੂ, ਆਸ਼ੂ ਮਹਾਜਨ, ਲੱਲਾ, ਰੋਕੀ ਸੁਨਿਆਰਾ, ਭੋਲੂ, ਟਿੱਕਾ ਆਦਿ ਨੂੰ ਨਾਮਜ਼ਦ ਕੀਤਾ ਹੈ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।



