
ਜਸਵਿੰਦਰ ਸਿੰਘ ਸੰਧੂ
ਫ਼ਿਰੋਜ਼ਪੁਰ, 14 ਫ਼ਰਵਰੀ- ਸ਼੍ਰੀਮਤੀ ਦਿਵਿਆ ਪੀ ਆਈ.ਏ.ਐਸ ਉਪ ਮੰਡਲ ਮੈਜਿਸਟ੍ਰੇਟ ਫਿਰੋਜ਼ਪੁਰ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ-2025 ਦੇ ਲਈ ਤਿਆਰ ਵੋਟਰ ਸੂਚੀਆਂ ਦੀ ਡਰਾਫਟ ਪਬਲੀਕੇਸ਼ਨ ਕਰ ਦਿੱਤੀ ਗਈ ਹੈ। ਜੇਕਰ ਕੋਈ ਵਿਅਕਤੀ ਕਿਸੇ ਗ੍ਰਾਮ ਪੰਚਾਇਤ ਦੀ ਵੋਟਰ ਸੂਚੀ ਵੇਖਣਾ ਜਾ ਕਾਪੀ ਲੈਣਾ ਚਾਹੁੰਦਾ ਹੈ ਤਾਂ ਦਫਤਰ ਵਿਖੇ ਵੋਟਰ ਸੂਚੀਆਂ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਇਹਨਾਂ ਵੋਟਰ ਡਰਾਫਟ ਵੋਟਰ ਸੂਚੀ ਵਿੱਚ ਸੋਧ ਕਰਨ ਲਈ 15.02.2025 ਨੂੰ ਕੈਂਪ ਲਗਾਏ ਜਾ ਰਹੇ ਹਨ। ਕੋਈ ਵੀ ਵੋਟਰ ਆਪਣੇ ਦਾਅਵੇ ਅਤੇ ਇਦਰਾਜ ਮਿਤੀ 18 ਫ਼ਰਵਰੀ 2025 ਤੱਕ ਇਸ ਦਫਤਰ ਵਿਖੇ ਜਮ੍ਹਾ ਕਰਵਾ ਸਕਦੇ ਹਨ। ਇਹਨਾਂ ਪ੍ਰਾਪਤ ਹੋਏ ਦਾਅਵੇ ਅਤੇ ਇੰਤਰਾਜਾਂ ਦਾ ਨਿਪਟਾਰਾ ਮਿਤੀ 27 ਫ਼ਰਵਰੀ 2025 ਤੱਕ ਕਰਕੇ ਵੋਟਰ ਸੂਚੀ ਦੀ ਫਾਈਨਲ ਪਬਲੀਕੇਸ਼ਨ ਮਿਤੀ 03 ਮਾਰਚ 2025 ਕੀਤੀ ਜਾਵੇਗੀ।



