ਜ਼ੋਨ ਫ਼ਿਰੋਜ਼ਪੁਰ–2 ਦੀਆਂ ਖੇਡਾਂ ਸਫਲਤਾਪੂਰਵਕ ਨੇਪਰੇ ਚੜ੍ਹੀਆਂ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਰਿਫਕੇ ਦੇ ਵਿਦਿਆਰਥੀਆਂ ਵੱਡੀਆਂ ਮੱਲਾਂ ਮਾਰੀਆਂ

ਆਰਿਫਕੇ/ਫਿਰੋਜ਼ਪੁਰ, 1 ਅਗਸਤ (ਜਸਵਿੰਦਰ ਸਿੰਘ ਸੰਧੂ)– ਜ਼ੋਨ ਫਿਰੋਜ਼ਪੁਰ-02 ਦੀਆਂ ਅੰਡਰ 14, 17 ਅਤੇ 19 ਲੜਕੇ ਵਰਗ ਦੀਆਂ ਕਬੱਡੀ (ਨੈਸ਼ਨਲ ਸਟਾਈਲ) ਅਤੇ ਰੱਸਾ ਕੱਸੀ ਦੀਆਂ ਖੇਡਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਰਿਫ ਕੇ ਵਿਖੇ ਸਫਲਤਾਪੂਰਵਕ ਨੇਪਰੇ ਚੜੀਆਂ। ਖੇਡਾਂ ਦੀ ਅਗਵਾਈ ਪ੍ਰਿੰਸੀਪਲ ਸ੍ਰੀ ਅਨਕੂਲ ਪੰਛੀ ਜੀ ਅਤੇ ਇੰਚਾਰਜ ਮੈਡਮ ਪਰਮਜੀਤ ਕੌਰ (ਲੈਕਚਰਾਰ) ਨੇ ਕੀਤੀ। ਜ਼ੋਨ ਪ੍ਰਧਾਨ ਸਰਦਾਰ ਬੇਅੰਤ ਸਿੰਘ, ਜ਼ੋਨ ਸਕੱਤਰ ਸਰਦਾਰ ਰਣਜੀਤ ਸਿੰਘ ਅਤੇ ਖਜਾਨਚੀ ਸ੍ਰੀ ਰਾਘਵ ਕਪੂਰ ਦੀ ਸਿੱਧੀ ਦੇਖ–ਰੇਖ ਹੇਠ ਮੁਕਾਬਲੇ ਸ਼ਾਂਤੀਪੂਰਵਕ ਅਤੇ ਉਤਸ਼ਾਹ ਨਾਲ ਹੋਏ। ਕਰਵਾਏ ਗਏ ਮੁਕਾਬਲਿਆਂ ਦੇ ਨਤੀਜਿਆਂ ਵਿਚ ਰੱਸਾ ਕੱਸੀ: ਅੰਡਰ 14, 17, 19: ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਰਿਫਕੇ, ਅੰਡਰ-17 ਦੂਜਾ ਸਥਾਨ ਸਰਕਾਰੀ ਹਾਈ ਸਕੂਲ ਨਿਜ਼ਾਮ ਵਾਲਾ, ਅੰਡਰ-19 ਦੂਜਾ ਸਥਾਨ ਰਾਜ ਰਤਨ ਪਬਲਿਕ ਸਕੂਲ, ਕਬੱਡੀ ਨੈਸ਼ਨਲ ਸਟਾਈਲ: ਅੰਡਰ 14ਗੁਣਾ17 ਪਹਿਲਾ ਸਥਾਨ ਸਰਕਾਰੀ ਹਾਈ ਸਕੂਲ ਨਿਜ਼ਾਮ ਵਾਲਾ, ਦੂਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਰਿਫ ਕੇ, ਅੰਡਰ-19 ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੀਰਾ ਘਾਰਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਮੁਕਾਬਲਿਆਂ ਵਿਚ ਸ੍ਰੀ ਜਸਪ੍ਰੀਤ ਸਿੰਘ (ਡੀ.ਪੀ.ਈ. ਬਸਤੀ ਬੇਲਾ ਸਿੰਘ, ਮੈਡਮ ਅਨੀਤਾ ਰਾਣੀ ਡੀ.ਪੀ.ਈ. ਆਰਿਫਕੇ, ਸ੍ਰੀ ਸੁਖਦੇਵ ਸਿੰਘ ਪੀ.ਟੀ.ਆਈ. ਖੁਸ਼ਹਾਲ ਸਿੰਘ ਵਾਲਾ, ਸ੍ਰੀ ਪੰਕਜ ਸਿੰਘ ਡੀ.ਪੀ.ਈ. ਰਾਜ ਰਤਨ ਪਬਲਿਕ ਸਕੂਲ, ਸ੍ਰੀ ਜਸਪਾਲ ਸਿੰਘ ਲੈਕਚਰਾਰ, ਫਿਜ਼ੀਕਲ ਐਜੂਕੇਸ਼ਨ ਨੇ ਆਪਣੀਆਂ ਜ਼ਿੰਮੇਵਾਰੀਆਂ ਬਾਖ਼ੂਬੀ ਨਿਭਾਈਆਂ। ਇਸ ਮੌਕੇ ਇੰਦਰਜੀਤ ਸਿੰਘ ਕਲਸੀ, ਇੰਦਰਦੀਪ ਸਿੰਘ (ਵੋਕੇਸ਼ਨਲ), ਦੀਪਕ ਮੱਠਪਾਲ, ਗੁਰਪ੍ਰੀਤ ਸਿੰਘ, ਮਹਿੰਦਰ ਸਿੰਘ, ਪਵਨ ਕੁਮਾਰ, ਵਨੀਤਾ ਅਹੂਜਾ, ਰੂਹੀ (ਮੈਥ ਮਿਸਟ੍ਰੈਸ), ਟਵਿੰਕਲ (ਹਿਸਟਰੀ), ਸਰਬਜੀਤ ਕੌਰ (ਇਕਨਾਮਿਕਸ), ਮਮਤਾ (ਕੈਮਿਸਟਰੀ), ਸੋਨੀਆ ਬਜਾਜ ਆਦਿ ਨੇ ਵਿਅਵਸਥਾ, ਰਿਫਰੈਸ਼ਮੈਂਟ ਅਤੇ ਕਮੇਟੀਆਂ ਦੀਆਂ ਡਿਊਟੀਆਂ ਬੜੀ ਜ਼ਿੰਮੇਵਾਰੀ ਨਾਲ ਨਿਭਾਈਆਂ। ਸਟੇਜ ਸਕੱਤਰ ਅਤੇ ਕਮੈਂਟਰੀ ਦੀ ਭੂਮਿਕਾ ਲੈਕਚਰਾਰ ਸ੍ਰੀ ਸੁਖਵਿੰਦਰ ਸਿੰਘ ਨੇ ਨਿਭਾਉਂਦਿਆਂ ਦਰਸ਼ਕਾਂ ਅਤੇ ਖਿਡਾਰੀਆਂ ਦਾ ਮਨੋਰੰਜਨ ਕੀਤਾ। ਮੈਡਮ ਪਰਮਜੀਤ ਕੌਰ ਨੇ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਇਹ ਖੇਡਾਂ ਨੌਜਵਾਨਾਂ ਵਿਚ ਚੰਗੀ ਸਿਹਤ, ਨਸ਼ਾ ਮੁਕਤੀ, ਅਤੇ ਸਪੋਰਟਸਮੈਨਸ਼ਿਪ ਵਧਾਉਣ ਵੱਲ ਇਕ ਮਹੱਤਵਪੂਰਨ ਕਦਮ ਸਾਬਤ ਹੋਈਆਂ।



