Punjab

ਜ਼ਿਲ੍ਹਾ ਫਿਰੋਜ਼ਪੁਰ ਬੀ ਕੇ ਯੂ ਏਕਤਾ ਸਿੱਧੂਪੁਰ ਕੀਤੀ ਮਹੀਨਾਵਾਰ ਮੀਟਿੰਗ

ਹੱਕਾਂ ਅਧਿਕਾਰਾਂ ਦੀ ਰਾਖੀ ਲਈ 13 ਜੁਲਾਈ ਤਪਾ ਮਹਾਂ ਰੈਲੀ ਵਿੱਚ ਪਹੁੰਚਣ ਦੀ ਕੀਤੀ ਪੁਰਜ਼ੋਰ ਅਪੀਲ

ਫ਼ਿਰੋਜ਼ਪੁਰ, 11 ਜੁਲਾਈ (ਜਸਵਿੰਦਰ ਸਿੰਘ ਸੰਧੂ)- ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਚ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਘੋੜੇ ਚੱਕ ਅਤੇ ਸਾਹਬ ਸਿੰਘ ਬਲਾਕ ਪ੍ਰਧਾਨ ਮਮਦੋਟ ਦੀ ਅਗਵਾਈ ਹੇਠ ਕੀਤੀ ਗਈ, ਜਿਸ ਵਿੱਚ ਸਿੱਧੂਪੁਰ ਜੱਥੇਬੰਦੀ ਦੇ ਆਗੂ ਸਮੁੱਚੇ ਤੌਰ ’ਤੇ ਪਹੁੰਚੇ। ਮੀਟਿੰਗ ਵਿੱਚ ਆਗੂਆਂ ਵੱਲੋਂ ਵਿਚਾਰ–ਚਰਚਾ ਕਰਦਿਆਂ ਦੱਸਿਆ ਗਿਆ ਕਿ ਆਉਣ ਵਾਲੀ 13 ਜੁੁਲਾਈ 2025 ਨੂੰ ਤਪਾ ਮੰਡੀ ਵਿੱਚ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਰੋਸ਼ ਵਜੋਂ ਰੱਖੀ ਮਹਾਂ ਰੈਲੀ ਵਿਚ ਸਿੱਧੂਪੁਰ ਜੱਥੇਬੰਦੀ ਦੇ ਕਿਸਾਨ ਵੱਡੀ ਗਿਣਤੀ ’ਚ ਸ਼ਾਮਿਲ ਹੋਣਗੇ, ਜਿੱਥੇ ਪੂਰੇ ਪੰਜਾਬ ਵਿਚ ਪਨਬਸ ਰੋਡਵੇਜ਼ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਗਈ ਹੈ। ਉਨ੍ਹਾਂ ਦੀਆਂ ਮੰਗਾਂ ਦੀ ਸਿੱਧੂਪੁਰ ਜੱਥੇਬੰਦੀ ਹਮਾਇਤ ਕਰਦੀ ਹੈ ਅਤੇ ਸਰਕਾਰ ਨੂੰ ਚਿਤਾਵਨੀ ਦਿੰਦੇ ਹਾ ਕਿ ਜਲਦ ਤੋਂ ਜਲਦ ਇਨ੍ਹਾਂ ਮੁਲਾਜ਼ਮਾਂ ਦੀਆਂ ਮੰਗਾਂ ਲਾਗੂ ਕੀਤੀਆਂ ਜਾਣ ਅਤੇ ਇਸ ਤੋਂ ਇਲਾਵਾ ਆਮ ਲੋਕਾਂ ਦੀ ਲੁੱਟ ਕਰਨ ਲਈ ਸਰਕਾਰ ਵੱਲੋਂ ਬਿਜਲੀ ਪ੍ਰਾਈਵੇਟ ਹੱਥਾਂ ਵਿੱਚ ਦੇਣ ਲਈ ਘਰਾਂ ਵਿੱਚ ਧੱਕੇ ਨਾਲ ਚਿੱਪ ਵਾਲੇ ਮੀਟਰ ਲਾਏ ਜਾ ਰਹੇ ਹਨ ਉਨ੍ਹਾਂ ਨੂੰ ਤੁਰੰਤ ਬੰਦ ਕੀਤਾ ਜਾਵੇ ਅਤੇ ਜਿੱਥੇ ਵੀ ਬਿਜਲੀ ਮਹਿਕਮੇ ਵੱਲੋਂ ਮੀਟਰ ਲਾਏ ਜਾਣਗੇ ਸਾਡੀ ਜਥੇਬੰਦੀ ਵਲੋਂ ਇਸ ਨੂੰ ਲੈ ਕੇ ਪਹਿਲਾਂ ਵੀ ਵਿਰੋਧ ਕੀਤਾ ਜਾਂਦਾ ਹੈ ਅਤੇ ਅੱਗੇ ਵੀ ਵਿਰੋਧ ਕੀਤਾ ਜਾਵੇਗਾ ਅਤੇ ਚਿੱਪ ਵਾਲੇ ਲੱਗੇ ਮੀਟਰ ਪੁੱਟ ਕੇ ਬਿਜਲੀ ਦਫ਼ਤਰ ਜਮ੍ਹਾਂ ਕਰਵਾਏ ਜਾਣਗੇ ਅਤੇ ਜਿੱਥੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਉਜਾੜਨ ਲਈ ਵੱਖ–ਵੱਖ ਪੋਲਸੀਆ ਲਿਆਂਦੀਆਂ ਜਾ ਰਹੀਆਂ ਹਨ, ਜਿਵੇਂ ਕਿ ਲੈਂਡ ਪੂਲਿਗ ਐਕਟ ਦੀ ਪੋਲਸੀ ਲਿਆਂਦੀ ਜਾ ਰਹੀ ਅਤੇ ਕਿਸਾਨਾਂ ਦੀਆ ਜ਼ਮੀਨਾਂ ਵਿੱਚੋਂ ਧੱਕੇ ਨਾਲ ਪੈਸੇ ਦਿੱਤੇ ਬਿਨਾਂ ਭਾਰਤ ਮਾਲਾਂ ਪ੍ਰੋਜੈਕਟ ਤਹਿਤ ਅਜਿਹੇ ਰੋੜ ਕੱਢੇ ਜਾ ਰਹੇ ਹਨ ਅਤੇ ਅਬਾਦਕਾਰ ਅਤੇ 2007 ਵਾਲੀ ਪਾਲਿਸੀ ਵਾਲੇ ਕਿਸਾਨਾਂ ਨੂੰ ਉਜਾੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਾਡੀ ਜਥੇਬੰਦੀ ਇਸ ਦਾ ਵਿਰੋਧ ਕਰਦੀ ਹੈ, ਜਿੱਥੇ ਵੀ ਇਸ ਐਕਟ ਨੂੰ ਲੈ ਕੇ ਕਿਸਾਨਾਂ ਨੂੰ ਨੋਟਿਸ ਜਾਰੀ ਕੀਤਾ ਜਾ ਰਹੇ ਹਨ, ਉਹ ਬੰਦ ਕੀਤੇ ਜਾਣ ਅਤੇ ਸਿੱਧੂਪੁਰ ਜੱਥੇਬੰਦੀ ਇਹ ਪਾਲਿਸੀ ਨੂੰ ਕਿਸੇ ਵੀ ਕੀਮਤ ’ਤੇ ਲਾਗੂ ਨਹੀਂ ਹੋਣ ਦੇਵੇਗੀ ਅਤੇ ਆਉਣ ਵਾਲੀ ਮਹੀਨਾਵਾਰ ਮੀਟਿੰਗ ਮਹੀਨੇ ਦੇ ਪਹਿਲੇ ਬੁੱਧਵਾਰ ਕੀਤੀ ਜਾਵੇਗੀ। ਇਸ ਸਮੇਂ ਜੱਜ ਸਿੰਘ ਹਾਮਦ ਸਲਾਹਕਾਰ ਬਲਾਕ ਮਮਦੋਟ, ਨਿਰਮਲ ਸਿੰਘ ਪ੍ਰੈੱਸ ਸਕੱਤਰ ਜ਼ਿਲ੍ਹਾ ਫ਼ਿਰੋਜ਼ਪੁਰ, ਜਸਵਿੰਦਰ ਸਿੰਘ ਵਿਰਕ ਜ਼ਿਲ੍ਹਾ ਜਰਨਲ ਸਕੱਤਰ, ਮੇਹਰਬਾਨ ਸਿੰਘ ਸੀਨੀਅਰ ਆਗੂ, ਕੁਲਜੀਤ ਸਿੰਘ ਭੋਲ ਰਹੀਮੇ ਕੀ, ਮਹਿੰਦਰ ਸਿੰਘ ਫ਼ੌਜੀ, ਬਚਨ ਸਿੰਘ, ਅੰਮ੍ਰਿਤਪਾਲ ਸਿੰਘ ਆਦਿ ਆਗੂ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button