Punjab

ਜ਼ਿਲ੍ਹਾ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਖੇ ਆਊਟਸੋਰਸ ਸਿਹਤ ਕਾਮਿਆਂ ਦੇ ਜਥੇਬੰਦੀ ਦੀ ਹੋਈ ਚੋਣ

ਸਾਥੀ ਜਤਿੰਦਰ ਸ਼ਰਮਾ ਪ੍ਰਧਾਨ ਅਤੇ ਕੁਲਵੰਤ ਸਿੰਘ ਸੰਧੂ ਜਰਨਲ ਸਕੱਤਰ ਚੁਣੇ ਗਏ

ਫਿਰੋਜ਼ਪੁਰ, 16 ਮਾਰਚ- ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਸਿਹਤ ਵਿਭਾਗ ਵਿੱਚ ਕੰਮ ਕਰਦੇ ਵੱਖ-ਵੱਖ ਕੈਟੇਗਰੀਆਂ ਦੇ ਆਊਟਸੋਰਸ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਭਰਵੀ ਮੀਟਿੰਗ ਹੋਈ। ਦੱਸਣਯੋਗ ਹੈ ਕਿ ਸਿਹਤ ਵਿਭਾਗ ਵਿੱਚ ਲਗਭਗ ਕੁਲ ਮੁਲਾਜ਼ਮਾਂ ਦਾ ਅੱਧਾ ਹਿੱਸਾ ਆਊਟਸੋਰਸ ਕਾਮਿਆਂ ਦੇ ਤੌਰ ’ਤੇ ਕੰਮ ਕਰ ਰਿਹਾ ਹੈ। ਜਿਹੜੇ ਕਿ ਬਹੁਤ ਥੋੜੀਆਂ ਤਨਖਾਹਾਂ ਤੇ ਕੰਮ ਕਰ ਰਹੇ ਹਨ ਜਿਨਾਂ ਵਿੱਚੋਂ ਬਹੁਤ ਸਾਰੇ ਕਾਮੇ ਲਗਭਗ 15-20 ਸਾਲ ਤੋਂ ਕੰਮ ਕਰ ਰਹੇ ਹਨ ਉਨ੍ਹਾਂ ਕਾਮਿਆਂ ਨੂੰ ਅੱਜ  ਤੱਕ ਕਿਸੇ ਵੀ ਸਰਕਾਰ ਨੇ ਰੈਗੂਲਰ ਕਰਨ ਸਬੰਧੀ ਕੋਈ ਨੀਤੀ ਪਾਲਸੀ ਨਹੀਂ ਬਣਾਈਇਨ੍ਹਾਂ ਕਾਮਿਆਂ ਦੀ ਕੰਪਨੀਆਂ ਦੁਆਰਾ ਵੱਖ-ਵੱਖ ਤਰੀਕਿਆਂ ਨਾਲ ਲੁੱਟ ਕਸੁੱਟ ਕੀਤੀ ਜਾ ਰਹੀ ਹੈ। ਜਿਸ ਕਰਕੇ ਇਨ੍ਹਾਂ ਆਊਟਸੋਰਸ ਕਾਮਿਆਂ ਵਿੱਚ ਹੁਣ ਵੱਡੀ ਪੱਧਰ ’ਤੇ ਰੋਸ ਜਾਗਣਾ ਸ਼ੁਰੂ ਹੋ ਗਿਆ ਹੈ। ਜਿਸ ਕਰਕੇ ਉਨ੍ਹਾਂ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਵੱਡੀ ਪੱਧਰ ਤੇ ਲਾਮਬੰਦੀ ਸ਼ੁਰੂ ਕਰਕੇ ਜ਼ਿਲ੍ਹਾ ਪੱਧਰੀ ਚੋਣ ਕੀਤੀ ਗਈ ਹੈ। ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਜਤਿੰਦਰ ਸ਼ਰਮਾਜ਼ਿਲ੍ਹਾ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂਸੀਨੀਅਰ ਮੀਤ ਪ੍ਰਧਾਨ ਰਾਜਬੀਰ ਸਿੰਘ ਅਤੇ ਮਨਦੀਪ ਬਿੱਲਾ, ਮੀਤ ਪ੍ਰਧਾਨ ਦਾਨਿਸ਼ ਸੇਠੀ ਅਤੇ ਮਨੀਸ਼ਖਜ਼ਾਨਚੀ ਹਿਮਾਨੀਪ੍ਰੈਸ ਸਕੱਤਰ ਰੋਬਿਨਅਡੀਟਰ ਮਨਪ੍ਰੀਤ ਸਿੰਘ ਜ਼ੀਰਾਦਫਤਰ ਸਕੱਤਰ ਗਗਨਦੀਪ ਸਿੰਘ ਅਤੇ ਨਿਸ਼ਾਨ ਸਿੰਘਮੁੱਖ ਸਲਾਹਕਾਰ ਰਮਣੀਕ ਕੌਰ, ਸਲਾਹਕਾਰ ਅਮਨਦੀਪ ਕੌਰ, ਜਸਵੰਤ ਸਿੰਘ ਅਤੇ ਅਰੁਣਜ਼ਿਲ੍ਹਾ ਕਮੇਟੀ ਮੈਂਬਰਦਵਿੰਦਰ ਖਾਰਾਜਸਦੀਪ ਕੌਰ, ਰੋਹਿਤ ਮਲਹੋਤਰਾਹਰਪ੍ਰੀਤ ਸਿੰਘਸੰਦੀਪ ਸਿੰਘਜਗਸੀਰ ਸਿੰਘਬਲਜੀਤ ਸਿੰਘਧਰਮਿੰਦਰ ਸਿੰਘਭੁਪਿੰਦਰ ਕੁਮਾਰਬਲਵਿੰਦਰ ਸਿੰਘਨਰਿੰਦਰ ਕੌਰ, ਰਮਨਦੀਪ ਸਿੰਘਦਲੀਪ ਕੁਮਾਰਜੋਤੀ ਬਾਲਾਵਿਕਾਸ ਕੁਮਾਰਅੰਕੁਸ਼ ਗਰੋਵਰ ਆਦਿ ਸ਼ਾਮਲ ਸਨ।

Related Articles

Leave a Reply

Your email address will not be published. Required fields are marked *

Back to top button