
ਬਾਲ ਕਿਸ਼ਨ
ਫਿਰੋਜ਼ਪੁਰ, 3 ਨਵੰਬਰ, 2025 : ਸ੍ਰੀ ਸੁਮੀਤ ਮਲਹੋਤਰਾ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਜੀ ਦੀਆਂ ਹਦਾਇਤਾਂ ਅਨੁਸਾਰ ਮੈਡਮ ਅਨੁਰਾਧਾ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਕਮ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਪਰਿਵਾਰਿਕ ਝਗੜੇ ਨਾਲ ਪੀੜਤ ਲੜਕੀ ਦਾ ਘਰ ਵਸਾਇਆ। ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਦੱਸਿਆ ਕਿ ਪੀੜਤ ਲੜ੍ਹਕੀ ਫਰੰਟ ਆਫਿਸ, ਫਿਰੋਜ਼ਪੁਰ ਵਿੱਚ ਆਈ ਅਤੇ ਦੱਸਿਆ ਕਿ ਉਸ ਦੇ ਘਰ ਵਾਲਾ ਉਸ ਨੂੰ ਮਾਰਦਾ ਕੁੱਟਦਾ ਹੈ ਅਤੇ ਘਰੋਂ ਬਾਹਰ ਕੱਢ ਦਿੱਤਾ। ਪੀੜ੍ਹਤ ਲੜਕੀ ਦਾ ਮਾਂ—ਪਿਓ ਦੁਨੀਆਂ ਵਿੱਚ ਨਹੀਂ ਹੈ ਅਤੇ ਉਹ ਆਪਣੇ ਬੱਚਿਆਂ ਨਾਲ ਬੇਘਰ ਹੋ ਗਈ। ਜੱਜ ਸਾਹਿਬ ਨੇ ਪੀੜਤ ਲੜਕੀ ਨੂੰ ਹੌਸਲਾ ਦਿੱਤਾ ਅਤੇ ਇਨਸਾਫ ਦਿਵਾਉਣ ਦਾ ਭਰੋਸਾ ਦਿਵਾਉਂਦੇ ਹੋਏ ਦਰਖਾਸਤ ਲਿਖਵਾ ਕੇ ਵੂਮੈਨ ਸੈੱਲ, ਫਿਰੋਜਪੁਰ ਨੂੰ ਕਾਰਵਾਈ ਕਰਨ ਲਈ ਭੇਜੀ। ਜੱਜ ਸਾਹਿਬ ਦੇ ਇਹਨਾਂ ਯਤਨਾਂ ਸਦਕਾ ਪੀੜਤ ਲੜਕੀ ਆਪਣੇ ਘਰ ਵਿੱਚ ਰਹਿ ਰਹੀ ਹੈ ਅਤੇ ਅੱਜ ਫਿਰ ਜੱਜ ਸਾਹਿਬ ਨੇ ਪੈਰਾ ਲੀਗਲ ਵਲੰਟੀਅਰ ਨੂੰ ਉਸ ਲੜਕੀ ਦੇ ਘਰ ਭੇਜ ਕੇ ਪਤਾ ਕਰਵਾਇਆ ਕਿ ਲੜਕੀ ਘਰ ਵਿੱਚ ਵੱਸ ਰਹੀ ਹੈ ਤਾਂ ਉਸ ਨੇ ਦੱਸਿਆ ਕਿ ਹੁਣ ਉਸ ਨੂੰ ਘਰ ਵਿੱਚ ਖੁਸ਼ੀ ਨਾਲ ਰਹਿ ਰਹੀ ਹੈ ਅਤੇ ਹੁਣ ਕੋਈ ਵੀ ਪ੍ਰੇਸ਼ਾਨੀ ਨਹੀ ਹੈ।



