
ਫ਼ਿਰੋਜ਼ਪੁਰ, 31 ਜਨਵਰੀ (ਬਾਲ ਕਿਸ਼ਨ)– ਮਖੂ ਦੇ ਅਧੀਨ ਆਉਂਦੇ ਪਿੰਡ ਪਿੰਡ ਵਾਰਸ ਵਾਲਾ ਅਰਾਈਆਂ ਵਿਖੇ ਇਕ ਵਿਅਕਤੀ ਨੂੰ ਜ਼ਮੀਨ ਦੇ ਪਹਿਲਾਂ ਬਿਆਨੇ ਬਾਰੇ ਦੱਸ ਕੇ ਉਸ ਨੂੰ ਧੋਖੇ ਵਿਚ ਰੱਖਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਮਖੂ ਪੁਲਿਸ ਨੇ ਇਕ ਔਰਤ ਖਿਲਾਫ 420 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਸੁਖਬੀਰ ਸਿੰਘ ਨੇ ਦੱਸਿਆ ਕਿ ਦਰਖਾਸਤ ਨੰਬਰ 337 ਰੀਡਰ ਡੀਐੱਸਪੀ ਜ਼ੀਰਾ ਰਾਹੀਂ ਹਰਬੇਲ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਵਾਰਸ ਵਾਲਾ ਅਰਾਈਆਂ ਨੇ ਦੱਸਿਆ ਕਿ ਜਸਬੀਰ ਕੌਰ ਪਾਸੋਂ 44 ਕਨਾਲ 12 ਮਰਲੇ ਜ਼ਮੀਨ ਖਰੀਦ ਕੀਤੀ ਸੀ, ਜੋ ਜਸਬੀਰ ਕੌਰ ਪਤਨੀ ਬਾਜ਼ ਸਿੰਘ ਵਾਸੀ ਪਿੰਡ ਸੂਦਾਂ ਵੱਲੋਂ ਉਸ ਨੂੰ ਜ਼ਮੀਨ ਦੀ ਰਜਿਸਟਰੀ ਕਰਨ ਤੋਂ ਪਹਿਲਾਂ ਪ੍ਰਦੀਪ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਮਨਸੂਰਵਾਲ ਨੂੰ ਮਿਤੀ 2 ਜੁਲਾਈ 2020 ਨੂੰ 24 ਕਨਾਲ ਜ਼ਮੀਨ ਦਾ ਬਿਆਨਾਂ ਕਰਕੇ 8 ਲੱਖ 40 ਹਜ਼ਾਰ ਰੁਪਏ ਬਿਆਨੇ ਦੀ ਰਕਮ ਦੇ ਲਏ ਸਨ ਤੇ ਰਜਿਸਟਰੀ ਦੀ ਮਿਤੀ 12 ਦਸੰਬਰ 2022 ਦੋਵਾਂ ਧਿਰਾਂ ਨੇ ਸਹਿਮਤੀ ਨਾਲ ਰੱਖੀ ਸੀ। ਹਰਬੇਲ ਸਿੰਘ ਨੇ ਦੱਸਿਆ ਕਿ ਉਸ ਨੂੰ ਜ਼ਮੀਨ ਦੇ ਪਹਿਲਾਂ ਕੀਤੇ ਹੋਏ ਬਿਆਨੇ ਬਾਰੇ ਨਾ ਦੱਸ ਕੇ ਧੋਖੇ ਵਿਚ ਰੱਖ ਕੇ ਰਜਿਸਟਰੀ ਕਰਨ ਸਬੰਧੀ ਬਾਅਦ ਪੜਤਾਲ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਖਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ਣ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।



