Punjab

ਜਲੰਧਰ ਨਗਰ ਨਿਗਮ ਨੇ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਕੀਤੀਆਂ ਪ੍ਰਵਾਨ, ਹੜਤਾਲ ਖ਼ਤਮ, ਕੂੜਾ ਚੁਕਾਈ ਹੋਈ ਸ਼ੁਰੂ

ਜਲੰਧਰ, 7 ਜੂਨ : ਨਗਰ ਨਿਗਮ ਦੀ ਸਫਾਈ ਮਜਦੂਰ ਤੇ ਦਰਜਾ ਚਾਰ ਯੂਨੀਅਨਾਂ ਦੀ ਸ਼ੁੱਕਰਵਾਰ ਸਵੇਰੇ ਸ਼ੁਰੂ ਹੋਈ ਹੜਤਾਲ 2 ਘੰਟੇ ’ਚ ਹੀ ਖ਼ਤਮ ਹੋ ਗਈ। ਮੇਅਰ ਵਿਨੀਤ ਧੀਰ ਨੇ ਯੂਨੀਅਨਾਂ ਦੀ ਮੁੱਖ ਮੰਗ ਵਿਚ ਸ਼ਾਮਲ 13ਵੀਂ ਤਨਖ਼ਾਹ ਮਨਜ਼ੂਰ ਕਰ ਲਈ ਹੈ। ਇਹੀ ਨਹੀਂ ਪਿਛਲੇ ਦੋ ਮਹੀਨਿਆਂ ’ਚ ਛੁੱਟੀਆਂ ਤੇ ਤਿਉਹਾਰਾਂ ਦੇ ਦਿਨਾਂ ਦੇ ਕੀਤੇ ਕੰਮਾਂ ਦੀ ਤਨਖ਼ਾਹ ਵੀ ਜਾਰੀ ਕਰ ਦਿੱਤੀ ਹੈ। ਮੇਅਰ ਨੇ ਅਪ੍ਰੈਲ ਤੇ ਮਈ ਮਹੀਨੇ ’ਚ 77 ਛੁੱਟੀਆਂ ਦੇ ਦਿਨ ਕੀਤੇ ਕੰਮਾਂ ਲਈ ਤਕਰੀਬਨ 1.75 ਕਰੋੜ ਰੁਪਏ ਜਾਰੀ ਕੀਤੇ ਹਨ। ਨਾਲ ਹੀ ਵਿਸ਼ਵਾਸ ਦਿਵਾਇਆ ਹੈ ਕਿ ਬਾਕੀ ਮੰਗਾਂ ਲਈ ਇਕ ਹਫ਼ਤੇ ਬਾਅਦ ਸੀਐਮ ਭਗਵੰਤ ਮਾਨ ਨਾਲ ਮੀਟਿੰਗ ਕਰਨਗੇ ਤੇ ਸਾਰੀਆਂ ਮੰਗਾਂ ਲਈ ਸਕਾਰਾਤਮਕ ਫੈਸਲਾ ਹੋਵੇਗਾ। ਇਸ ਦੇ ਬਾਵਜੂਦ ਯੂਨੀਅਨਾਂ ਨੇ ਹੜਤਾਲ ਖ਼ਤਮ ਕਰ ਦਿੱਤੀ ਤੇ ਕੰਮ ’ਤੇ ਵਾਪਸ ਆ ਗਏ। ਹਾਲਾਂਕਿ ਕੰਮ ’ਚ ਦੇਰੀ ਕਰ ਕੇ ਸ਼ਹਿਰ ਦੇ ਕਈ ਇਲਾਕਿਆਂ ਤੋਂ ਕੂੜਾ ਚੁੱਕਣ ’ਚ ਦੇਰ ਹੋਈ। ਬਜ਼ਾਰਾਂ ਵਿਚ ਕਈ ਜਗ੍ਹਾ ਕੂੜੇ ਦੇ ਛੋਟੇ-ਛੋਟੇ ਢੇਰ ਲੱਗ ਗਏ। ਯੂਨੀਅਨ ਨੇਤਾ ਨੇ ਮੰਗਾਂ ਮੰਨੇ ਜਾਣ ਕਰਕੇ ਮੇਅਰ ਵਿਨੀਤ ਧੀਰ ਦਾ ਧੰਨਵਾਦ ਕੀਤਾ। ਯੂਨੀਅਨ ਨੇਤਾਵਾਂ ਨੇ ਕਿਹਾ ਕਿ 13ਵੀਂ ਤਨਖਾਹ ਮਿਲਣ ਨਾਲ ਕਰਮਚਾਰੀਆਂ ’ਚ ਇਕ ਊਰਜਾ ਆਵੇਗੀ ਤੇ ਉਹ ਸ਼ਹਿਰ ਦੀ ਸਫਾਈ ਵਿਵਸਥਾ ਤੇ ਕੂੜਾ ਲਿਫਟਿੰਗ ਦਾ ਕੰਮ ਹੋਰ ਵਧੀਆ ਢੰਗ ਨਾਲ ਕਰਨਗੇ। ਦੱਸਣਯੋਗ ਹੈ ਕਿ ਯੂਨੀਅਨ ਸ਼ੁੱਕਰਵਾਰ ਸਵੇਰੇ ਧਰਨੇ ’ਤੇ ਬੈਠ ਗਈ ਪਰ ਮੇਅਰ ਨੇ ਪਹਿਲਾਂ ਹੀ ਤਹਿ ਕਰ ਦਿੱਤਾ ਸੀ ਕਿ ਯੂਨੀਅਨਾਂ ਦੀਆਂ ਮੰਗਾਂ ’ਤੇ ਸਕਾਰਤਮਕ ਫ਼ੈਸਲਾ ਲਿਆ ਜਾਵੇਗਾ। ਸ਼ੁੱਕਰਵਾਰ ਦੁਪਹਿਰ ਤਕਰੀਬਨ 12 ਵਜੇ ਮੇਅਰ ਧਰਨਾਕਾਰੀਆਂ ਵਿਚਕਾਰ ਪੁੱਜੇ ਤੇ ਕਿਹਾ ਕਿ ਸਫ਼ਾਈ ਕਰਮਚਾਰੀਆਂ, ਸੀਵਰਮੈਨ ਨਿਗਮ ਦੀ ਮਜਬੂਤ ਕੜੀ ਹਨ। ਉਨ੍ਹਾਂ ਕਿਹਾ ਕਿ 13ਵੀਂ ਤਨਖ਼ਾਹ ਜਾਰੀ ਕੀਤਾ ਜਾ ਰਹੀ ਹੈ ਤੇ ਬਾਕੀ ਮੰਗਾਂ ’ਤੇ ਇਕ ਹਫ਼ਤੇ ਬਾਅਦ ਮੀਟਿੰਗ ’ਚ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ 11 ਜੂਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਸ਼ਹਿਰ ’ਚ ਆ ਰਹੇ ਹਨ ਤੇ ਸਤਿਗੁਰੂ ਕਬੀਰ ਜਯੰਤੀ ਪ੍ਰੋਗਰਾਮ ’ਚ ਸ਼ਾਮਲ ਹੋਣਗੇ। ਸ਼ਾਮ ਨੂੰ ਬਰਲਟਨ ਪਾਰਕ ’ਚ ਸਪੋਰਟਸ ਹੱਬ ਦਾ ਨੀਂਹ ਪੱਥਰ ਰੱਖਣਗੇ। ਉਸਦੇ ਬਾਅਦ ਯੂਨੀਅਨ ਨੇਤਾਵਾਂ ਦੀਆਂ ਬਾਕੀ ਮੰਗਾਂ ਨੂੰ ਲੈ ਕੇ ਸੀਐਮ ਨਾਲ ਮੀਟਿੰਗ ਵੀ ਕਰਵਾਈ ਜਾ ਸਕਦੀ ਹੈ। ਉਥੇ ਕਰਮਚਾਰੀ ਯੂਨੀਅਨ ਕਮਿਸ਼ਨਰ ਗੌਤਮ ਜੈਨ ਦੇ ਰਵੱਈਏ ਤੋਂ ਕਾਫੀ ਨਰਾਜ਼ ਹਨ ਪਰ ਮੇਅਰ ਵਿਨੀਤ ਧੀਰ ਦੇ ਫ਼ੈਸਲੇ ਤੋਂ ਖ਼ੁਸ਼ ਹਨ। ਯੂਨੀਅਨ ਦਾ ਦੋਸ਼ ਹੈ ਕਿ ਕਮਿਸ਼ਨਰ ਦੇ ਨਿਰਦੇਸ਼ ’ਤੇ ਹੀ ਅਕਾਊਂਟ ਬ੍ਰਾਂਚ ਨੇ 13ਵੀਂ ਤਨਖਾਹ ਜਾਰੀ ਕਰਨ ’ਤੇ ਇਹ ਕਹਿ ਕੇ ਰੋਕ ਲਗਾ ਦਿੱਤੀ ਸੀ ਕਿ ਹੁਣ ਬੈਂਕ ’ਚ ਪੈਸਾ ਨਹੀਂ ਹੈ। ਯੂਨੀਅਨ ਹੁਣ ਪੱਕੀ ਭਰਤੀ, ਆਊਟਸੋਰਸ ’ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਰੈਗੂਲਰ ਕਰਨ, ਡਰਾਈਵਰ ਦੇ ਤੌਰ ’ਤੇ ਕੰਮ ਕਰਦੇ ਸਫਾਈ ਸੇਵਕਾਂ ਨੂੰ ਪੱਕੇ ਤੌਰ ’ਤੇ ਡਰਾਈਵਰ ਅਹੁਦੇ ’ਤੇ ਤਰੱਕੀ ਦੇਣ ਸਮੇਤ ਹੋਰ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕਰ ਰਹੀ ਹੈ। ਸ਼ੁੱਕਰਵਾਰ ਨੂੰ ਹੋਏ ਪ੍ਰਦਰਸ਼ਨ ’ਚ ਪਵਨ ਅਗਨੀਹੋਤਰੀ, ਪਵਨ ਬਾਬਾ, ਸੋਮਨਾਥ ਮੇਹਤਪੁਰੀ, ਪ੍ਰੇਮ ਪਾਲ ਡੂਮੇਲੀ, ਅਸੋਕ ਭੀਲ, ਬਿੱਲਾ ਸੱਭਰਵਾਲ, ਸੰਨੀ ਸੇਠੀ, ਗੌਰਵ ਗਿੱਲ, ਅਨਿਲ ਸੱਭਰਵਾਲ, ਛੋਟਾ ਰਾਜੂ, ਹਰਜੀਤ ਬੌਬੀ, ਰਾਜੂ ਖ਼ੋਸਲਾ, ਗੌਰਵ ਖ਼ੋਸਲਾ, ਗੁਰਬਿੰਦਰ ਸਿੰਘ ਬਿੱਟੂ, ਵਿੱਕੀ ਸਹੋਤਾ, ਅਮਰ ਕਲਿਆਣ, ਕਰਣ ਥਾਪਰ, ਨਰੇਸ਼ ਲੱਲਾ, ਪ੍ਰਦੀਪ ਘਈ, ਜਤਿੰਦਰ ਕੁਮਾਰ ਸੋਨੂੰ, ਹੈਪੀ, ਸੁਨੀਲ ਕੁਮਾਰ, ਟੀਟੂ ਸੰਗਰ, ਨੀਰਜ ਸਾਹੀ, ਰਾਜ ਕੁਮਾਰ, ਗੌਰਵ ਭਾਰਦਵਾਜ, ਨਛੱਤਰ ਸਿੰਘ, ਗੋਪਾਲ, ਸੁਨੀਲ ਕਲਿਆਣ, ਪਵਨ ਕੁਮਾਰ, ਵਿਜੇ ਸੌਂਧੀ ਮੌਜੂਦ ਰਹੇ।

Related Articles

Leave a Reply

Your email address will not be published. Required fields are marked *

Back to top button