Punjab

ਜਲ੍ਹਿਆਂਵਾਲਾ ਬਾਗ਼ ਨੇੜੇ ਖ਼ੂਨੀ ਖੇਡ ! ਆਟੋ ਰਿਕਸ਼ਾ ਚਾਲਕ ਦਾ ਗੁੱਟ ਬਾਂਹ ਨਾਲੋਂ ਕਰ ‘ਤਾ ਵੱਖ, ਬਹਿਸ ਤੋਂ ਸ਼ੁਰੂ ਹੋਈ ਸੀ ਲੜਾਈ

ਅੰਮ੍ਰਿਤਸਰ, 5 ਮਈ- ਜਲ੍ਹਿਆਂਵਾਲਾ ਬਾਗ ਨੇੜੇ ਬੀਤੀ ਰਾਤ ਨੂੰ ਇੱਕ ਆਟੋ ਰਿਕਸ਼ਾ ਚਾਲਕ ਤੇ ਰੇਹੜੀ ਵਾਲੇ ਦੀ ਆਪਸ ‘ਚ ਬਹਿਸਬਾਜ਼ੀ ਤੋਂ ਸ਼ੁਰੂ ਹੋਈ ਲੜਾਈ ‘ਚ ਰੇਹੜੀ ਵਾਲੇ ਨੇ ਆਟੋ ਰਿਕਸ਼ਾ ਚਾਲਕ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਹਮਲੇ ਚ ਆਟੋ ਰਿਕਸ਼ਾ ਚਾਲਕ ਦੀ ਬਾਂਹ ਨਾਲੋਂ ਗੁੱਟ ਵੱਖ ਕਰ ਦਿੱਤਾ | ਆਟੋ ਰਿਕਸ਼ਾ ਚਾਲਕ ਰਾਜਿੰਦਰ ਸਿੰਘ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਕੇ ਦੇ ਲੋਕਾਂ ਨੇ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਮੌਕੇ ‘ਤੇ ਪੁੱਜੀ ਪੁਲਿਸ ਪਾਰਟੀ ਨੇ ਰੇਹੜੀ ਚਾਲਕ ਦੀ ਪਛਾਣ ਕਰ ਕੇ ਕਾਬੂ ਕਰ ਲਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰੇਹੜੀ ਵਾਲਾ ਸ਼ਹੀਦ ਉਧਮ ਸਿੰਘ ਨਗਰ ਦਾ ਰਹਿਣ ਵਾਲਾ ਹੈ, ਉਸ ਨੂੰ ਕਾਬੂ ਕਰ ਕੇ ਉਸ ਨੇ ਜਿਹੜੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਸੀ, ਉਸ ਨੂੰ ਵੀ ਬਰਾਮਦ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button