National

ਜਦੋਂ 50 ਗਰਾਮ ਚੌਲਾਂ ਦੀ 1500 ਰੁਪਏ ਕੀਮਤ ਸੁਣ ਕੇ ਉੱਡੇ ਹੋਸ਼

ਬੋਰੀ ਵਲੀ ਪੁਲਿਸ ਨੇ ਖੁਫੀਆ ਸੂਚਨਾ ਤੇ ਮਾਰਿਆ ਛਾਪਾ

ਮੁੰਬਈ, 18 ਫਰਵਰੀ- ਮੁੰਬਈ ਦੇ ਗੋਰਾਈ ‘ਚ ਇੱਕ ਕਰਿਆਨੇ ਦੀ ਦੁਕਾਨ ‘ਚ 50 ਗ੍ਰਾਮ ਚੌਲ 1500 ‘ਚ ਵੇਚੇ ਜਾਣ ਦੀ ਜਾਣਕਾਰੀ ਮਿਲੀ ਹੈ! ਇਹ ਚੌਲ ਖਾਣ ਲਈ ਨਹੀਂ ਵੇਚਿਆ ਜਾ ਰਿਹਾ ਸੀ, ਬਲਕਿ ਚੌਲ ਵੇਚਣ ਦੀ ਆੜ ‘ਚ ਗਾਹਕਾਂ ਨੂੰ ਚੋਰੀ-ਛਿਪੇ ਗਾਂਜਾ ਮੁਹਈਆ ਕਰਵਾਇਆ ਜਾ ਰਿਹਾ ਸੀ, ਇਸਦਾ ਪਤਾ ਤਦੋਂ ਲੱਗਾ ਜਦੋਂ ਬੋਰੀਵਲੀ ਪੁਲਿਸ ਨੇ ਖੁਫੀਆ ਸੂਚਨਾ ‘ਤੇ ਦੁਕਾਨ ‘ਤੇ ਛਾਪਾ ਮਾਰਿਆ! ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਦੁਕਾਨਦਾਰ ਨੂੰ ਗ੍ਰਿਫਤਾਰ ਕਰ ਲਿਆ ਹੈ, ਇਸ ਬਾਰੇ ਹੋਰ ਜਾਂਚ ਕੀਤੀ ਜਾ ਰਹੀ ਹੈ! ਦੂਜੇ ਪਾਸੇ ਸੂਤਰਾਂ ਦੇ ਮੁਤਾਬਕ ਮੁਲਜਮ ਦੀ ਪਛਾਣ ਮਹੀਪਾਲ ਸਿੰਘ ਰਾਠੌੜ ਦੇ ਰੂਪ ‘ਚ ਹੋਈ ਹੈ!ਇਹ ਕਾਰਵਾਈ ਪਿਛਲੇ ਹਫਤੇ ਗੋਰਾਈ ਬੋਰੀਵਲੀ ਪੱਛਮੀ ਦੇ ਸੈਕਟਰ-2 ‘ਚ ਟ੍ਰੀਬੈੰਕਸ਼ਵਰ ਸੁਸਾਇਟੀ ‘ਚ ਕਰਿਆਨੇ ਦੀ ਦੁਕਾਨ ‘ਤੇ ਹੋਈ ਹੈ! ਪੁਲਿਸ ਨੇ ਦੁਕਾਨਦਾਰ ਤੋਂ 7 ਗਰਾਮ, 20 ਗਰਾਮ ਤੇ 50 ਗਰਾਮ ਦੇ ਅਲਗ-ਅਲਗ ਪੈਕਟ 749 ਗ੍ਰਾਮ ਗਾਂਜਾ ਜਬਤ ਕੀਤਾ ਹੈ। ਪੁੱਛ-ਗਿੱਛ ਦੌਰਾਨ ਰਾਠੋੜ ਨੇ ਕਿਹਾ ਕਿ ਉਹ ਪਿਛਲੇ ਇੱਕ ਮਹੀਨੇ ਤੋਂ ਦੁਕਾਨ ‘ਚ ਗਾਂਜਾ ਵੇਚ ਰਿਹਾ ਸੀ!ਉਸਨੇ ਪ੍ਰਤੀ ਕਿਲੋਗ੍ਰਾਮ ਗਾਂਜੇ ਤੋਂ 12 ਹਜਾਰ ਤੋਂ 13 ਹਜਾਰ ਰੁਪਏ ਦਾ ਮੁਨਾਫਾ ਕਮਾਇਆ! ਵੱਧਦੀ ਮੰਗ ਨੂੰ ਦੇਖਦੇ ਹੋਏ ਉਸਨੇ ਹੋਰ ਗਾਂਜੇ ਦੇ ਆਰਡਰ ਦਿੱਤਾ! ਸੱਤ ਗ੍ਰਾਮ, 20 ਗ੍ਰਾਮ ਤੇ 50 ਗ੍ਰਾਮ ਦੇ ਛੋਟੇ ਪੈਕਟ ਬਣਾ ਕੇ ਇਸ ਨੂੰ ਕਰਮਵਾਰ 200,500 ਤੇ 1500 ‘ਚ ਵੇਚਿਆ ਗਿਆ!ਜਾਣਕਾਰੀ ਮੁਤਾਬਕ ਇਸ ਬਾਰੇ ਕਿਸੇ ਨੂੰ ਸ਼ੱਕ ਨਾ ਹੋਵੇ ਇਸ ਲਈ ਕੋਡ ਵਰਡ ਦਾ ਇਸਤੇਮਾਲ ਕਰਕੇ ਲੈਣ-ਦੇਣ ਕੀਤਾ ਜਾਂਦਾ ਸੀ! ਉਦਾਹਰਨ ਲਈ ਸੱਤ ਗ੍ਰਾਮ ਗਾਂਜੇ ਲਈ ਗਾਹਕ 200 ਦਾ ਚੋਲ ਮੰਗਦੇ ਸਨ! ਇਸੇ ਤਰ੍ਹਾਂ 20 ਗ੍ਰਾਮ ਗਾਂਜੇ ਲਈ 500 ਰੁਪਏ ਦਾ ਚੌਲ ਤੇ 50 ਗ੍ਰਾਮ ਗਾਂਜੇ ਲਈ 1500 ਦੇ ਚੋਲ ਮੰਗਿਆ ਜਾਂਦਾ ਸੀ! ਰਾਠੋੜ ਰਾਸ਼ਨ ਤੇ ਹੋਰ ਖੁਰਾਕੀ ਸਮਗਰੀ ਦੇ ਨਾਲ ਹੀ ਰੋਲਿੰਗ ਪੇਪਰ ਵੀ ਵੇਚਿਆ ਜਾਂਦਾ ਸੀ, ਜਿਸ ਨੂੰ ਅਕਸਰ ਗਾਂਜਾ ਪੀਣ ਵਾਲੇ ਖਰੀਦੇ ਸਨ, ਜਦੋਂ ਵੀ ਗਾਹਕ ਰੋਲਿੰਗ ਪੇਪਰ ਖਰੀਦਣ ਆਉਂਦੇ ਤਾਂ ਉਹ ਕਹਿੰਦੇ ਸਨ ਕਿ ਉਹ ਗਾਂਜਾ ਵੀ ਰੱਖਣ ਜਿਆਦਾ ਮੁਨਾਫੇ ਦੇ ਲਾਲਚ ‘ਚ ਆ ਕੇ ਰਾਠੋੜ ਨੇ ਗਾਂਜਾ ਵੇਚਣਾ ਸ਼ੁਰੂ ਕਰ ਦਿੱਤਾ! ਇੱਕ ਖਰੀਦਦਾਰ ਰਾਹੀਂ ਉਸਨੇ ਸਪਲਾਇਰ ਨਾਲ ਸੰਪਰਕ ਕੀਤਾ ਤੇ ਪਿਛਲੇ ਮਹੀਨੇ ਇਕ ਕਿਲੋ ਗਾਂਜਾ ਖਰੀਦਿਆ! ਇਸ ਨੂੰ ਵੇਚ ਕੇ ਲਗਭਗ 12 ਤੋਂ 13 ਹਜਾਰ ਦਾ ਮੁਨਾਫਾ ਕਮਾਇਆ! ਇਸ ਦੇ ਬਾਅਦ ਉਸਨੇ ਹੋਰ ਫਾਇਦਾ ਕਮਾਉਣ ਲਈ ਇੱਕ ਕਿਲੋ ਹੋਰ ਗਾਂਜਾ ਖਰੀਦਿਆ! ਅਧਿਕਾਰੀਆਂ ਨੇ ਕਿਹਾ ਕਿ ਖੁਫੀਆ ਸੂਚਨਾ ਤੇ ਪੁਲਿਸ ਦੇ ਦੁਕਾਨਦਾਰ ਦੁਕਾਨ ‘ਤੇ ਛਾਪਾ ਮਾਰਿਆ ਤੇ ਰਾਠੋੜ ਨੂੰ ਗ੍ਰਿਫਤਾਰ ਕਰ ਲਿਆ! ਉਸ ‘ਤੇ ਬੀਐਨਐਸ ਤੇ ਐਨਡੀਪੀਐਸ ਐਕਟ ਦੀਆਂ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ!ਉਸ ਨੂੰ ਅਦਾਲਤ ਨੇ ਹਿਰਾਸਤ ‘ਚ ਭੇਜ ਦਿੱਤਾ ਹੈ!

Related Articles

Leave a Reply

Your email address will not be published. Required fields are marked *

Back to top button