Punjab
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਤਿੰਨ ਮੈਂਬਰੀ ਕਮੇਟੀ ਦੀ ਜਾਂਚ ਬਾਰੇ ਕਿਹਾ- ਗੰਦ ਘੋਲ ਕੇ ਸਿਰ ‘ਚ ਪਾਉਣੈ ਜਦੋਂ ਮਰਜ਼ੀ ਪਾ ਲੈਣ

ਅੰਮ੍ਰਿਤਸਰ, 1 ਫਰਵਰੀ- ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ’ਚ ਤਿੰਨ ਮੈਂਬਰੀ ਕਮੇਟੀ ਦੀ ਜਾਂਚ ਲਈ ਦਿੱਤੀ ਮਿਆਦ ਪੂਰੀ ਹੋਣ ਜਾ ਰਹੀ। ਇਸ ਸਬੰਧੀ ਗਿਆਨੀ ਹਰਪ੍ਰੀਤ ਸਿੰਘ ਨਾਲ ਪੱਤਰਕਾਰਾਂ ਨੇ ਜਦੋਂ ਗੱਲਬਾਤ ਕੀਤੀ ਕਿ ਤਿੰਨ ਮੈਂਬਰੀ ਕਮੇਟੀ ਦੀ ਜਾਂਚ ਦੀ ਮਿਆਦ ਪੂਰੀ ਹੋਣ `ਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਸਕਦੀ ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਨੂੰ ਜਵਾਬ ਦਿੰਦਿਆਂ ਕਿਹਾ, ‘ਜੋ ਕਰਨਾ ਕਰ ਲੈਣ ਗੰਦ ਘੋਲ ਕੇ ਸਿਰ ‘ਚ ਪਾਉਣੈ, ਜਦੋਂ ਮਰਜ਼ੀ ਪਾ ਲੈਣ। ਗਿਆਨੀ ਹਰਪ੍ਰੀਤ ਸਿੰਘ ਆਪਣੀ ਗੱਲ ਕਰ ਕੇ ਅਗਾਂਹ ਵਧਦੇ ਗਏ। ਇਸ ਬਿਆਨ ਨੇ ਇਕ ਵਾਰ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ‘ਤੇ ਗਿਆਨੀ ਹਰਪ੍ਰੀਤ ਸਿੰਘ ਦਾ ਕੀ ਵਿਸ਼ਵਾਸ਼ ਹੈ, ਨੂੰ ਸਾਬਤ ਕਰ ਦਿੱਤਾ ਹੈ।



