Punjab

ਜਗਰਾਉਂ ‘ਚ ਖੂਨੀ ਝੜਪ ‘ਚ ਤਬਦੀਲ ਹੋਈ ਮਾਮੂਲੀ ਤਕਰਾਰ, ਪਿਓ- ਪੁੱਤ ਜ਼ਖ਼ਮੀ; ਲੁਧਿਆਣਾ ਰੈਫਰ

ਜਗਰਾਓ, 5 ਅਪ੍ਰੈਲ- ਰਾਏਕੋਟ ਰੋਡ ‘ਤੇ ਸਥਿਤ ਥਾਣਾ ਸਿਟੀ ਤੋਂ ਕੁਝ ਹੀ ਕਦਮਾਂ ਦੀ ਦੂਰੀ ‘ਤੇ ਹੋਈ ਮਾਮੂਲੀ ਤਕਰਾਰ ਨੇ ਸ਼ੁੱਕਰਵਾਰ ਦੀ ਤੜਕਸਾਰ ਖੂਨੀ ਝੜਪ ਦਾ ਰੂਪ ਲੈ ਲਿਆ ਅਤੇ ਇਸ ਝੜਪ ਦੌਰਾਨ ਪਿਓ-ਪੁੱਤ ਜ਼ਖ਼ਮੀ ਹੋ ਗਏ। ਜ਼ਖਮੀ ਹੋਏ ਪਿਓ-ਪੁੱਤ ਦੀ ਪਛਾਣ ਕੇਵਲ ਸਿੰਘ ਉਮਰ ਕਰੀਬ 52 ਸਾਲ ਅਤੇ ਜਸ਼ਨ ਜੋਤ ਸਿੰਘ ਉਮਰ ਕਰੀਬ 20 ਸਾਲ ਵਾਸੀ ਗਾਂਧੀ ਨਗਰ ਜਗਰਾਉਂ ਵਜੋਂ ਹੋਈ ਹੈ। ਜ਼ਖ਼ਮੀ ਪਿਓ-ਪੁੱਤ ਨੂੰ ਇਲਾਜ ਲਈ ਸਿਵਲ ਹਸਪਤਾਲ ਜਗਰਾਉਂ ਲਿਆਂਦਾ ਗਿਆ। ਜਿੱਥੇ ਦੋਹਾਂ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਸਿਵਲ ਹਸਪਤਾਲ ਦੇ ਡਾਕਟਰ ਨੇ ਉਨ੍ਹਾਂ ਨੂੰ ਸਿਵਲ ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ। ਲੜਾਈ ਦੀ ਘਟਨਾ ਦੀ ਜਾਣਕਾਰੀ ਦਿੰਦਿਆਂ ਜ਼ਖ਼ਮੀ ਜਸ਼ਨ ਜੋਤ ਸਿੰਘ ਨੇ ਦੱਸਿਆ ਕਿ ਉਸ ਦੀ ਕੋਈ ਰੰਜਿਸ਼ ਨਹੀਂ ਹੈ ਉਹ ਤਾਂ ਬਸ ਆਪਣੇ ਮੋਟਰਸਾਈਕਲ ਦੀ ਤਾਰ ਪਵਾਉਣ ਗਿਆ ਸੀ ਤੇ ਉੱਥੇ ਆਪਸ ਵਿੱਚ ਬਹਿਸ ਹੋ ਗਈ ਸੀ । ਮੈਂ ਤੇ ਮੇਰਾ ਪਿਤਾ ਦੁਕਾਨ ‘ਤੇ ਜਾ ਰਹੇ ਸੀ ਤਾਂ ਉਸ ਮਕੈਨਿਕ ਅਤੇ ਉਸਦੇ ਪਰਿਵਾਰ ਨੇ ਉਨ੍ਹਾਂ ਉੱਪਰ ਤਲਵਾਰ ਨਾਲ ਹਮਲਾ ਕਰਕੇ ਦੋਹਾਂ ਪਿਓ ਪੁੱਤਾਂ ਨੂੰ ਜ਼ਖਮੀ ਕਰ ਦਿੱਤਾ। ਜ਼ਖ਼ਮੀ ਕੇਵਲ ਸਿੰਘ ਦੀ ਪਤਨੀ ਬਲਜੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਕਲ੍ਹ ਵੀਰਵਾਰ ਨੂੰ ਉਸ ਦਾ ਲੜਕਾ ਜਸ਼ਨਜੋਤ ਸਿੰਘ ਜਿਸ ਮਕੈਨਿਕ ਕੋਲੋਂ ਆਪਣੇ ਬੁੱਲਟ ਮੋਟਰਸਾਈਕਲ ਦੀ ਤਾਰ ਪਵਾਉਣ ਲਈ ਗਿਆ ਸੀ। ਉਸੇ ਮਕੈਨਿਕ ਤੇ ਉਸਦੇ ਪਰਿਵਾਰ ਨੇ ਅੱਜ ਤੜਕੇ ਜਦੋਂ ਦੋਵੇਂ ਪਿਓ ਪੁੱਤ ਆਪਣੇ ਕੰਮ ‘ਤੇ ਜਾ ਰਹੇ ਸੀ ਤਾਂ ਉਨ੍ਹਾਂ ਉੱਪਰ ਹਮਲਾ ਕਰਕੇ ਉਹਨਾਂ ਨੂੰ ਜ਼ਖ਼ਮੀ ਕਰ ਦਿੱਤਾ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਡਾਕਟਰਾਂ ਵੱਲੋਂ ਸਿਵਲ ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ । ਬਲਜੀਤ ਕੌਰ ਨੇ ਦੱਸਿਆ ਕਿ ਲੜਾਈ ਕਿਸ ਗੱਲ ਅਤੇ ਕਿਸ ਕਾਰਨ ਹੋਈ ਹੈ ਇਸ ਬਾਰੇ ਉਨ੍ਹਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ।

Related Articles

Leave a Reply

Your email address will not be published. Required fields are marked *

Back to top button