Punjab

ਛੁੱਟੀ ਲੈਣ ਲਈ ਦੋ ਹੈਡ ਕਾਂਸਟੇਬਲਾਂ ਨੇ ਪੇਸ਼ ਕੀਤੇ ਫ਼ਰਜ਼ੀ ਸੰਮਨ, ਇੰਜ ਖੁੱਲ੍ਹੀ ਪੋਲ

ਬਠਿੰਡਾ, 8 ਅਗਸਤ : ਪੰਜਾਬ ਪੁਲਿਸ ਦੇ ਦੋ ਕਰਮਚਾਰੀਆਂ ਨੇ ਛੁੱਟੀ ਲੈਣ ਲਈ ਅਦਾਲਤ ਦੇ ਫ਼ਰਜ਼ੀ ਸੰਮਨ ਤਿਆਰ ਕਰ ਕੇ ਅਧਿਕਾਰੀਆਂ ਅੱਗੇ ਪੇਸ਼ ਕਰ ਦਿੱਤੇ, ਪਰ ਜਦੋਂ ਪੁਲਿਸ ਅਧਿਕਾਰੀਆਂ ਨੇ ਇਸ ਦੀ ਜਾਂਚ ਕੀਤੀ ਤਾਂ ਅਦਾਲਤ ਦੇ ਇਹ ਸੰਮਨ ਫ਼ਰਜ਼ੀ ਪਾਏ ਗਏ। ਬਠਿੰਡਾ ਪੁਲਿਸ ਦੇ ਦੋ ਹੈੱਡ ਕਾਂਸਟੇਬਲ ਪੰਜਾਬ ਪੁਲਿਸ ਅਕੈਡਮੀ (ਪੀਪੀਏ) ਫਿਲੌਰ ’ਚ ਇੰਟਰ ਕੋਰਸ ਕਰਨ ਗਏ ਸਨ। ਇਸ ਦੌਰਾਨ ਦੋਵਾਂ ਨੇ ਅਕੈਡਮੀ ਤੋਂ ਛੁੱਟੀ ਲੈਣ ਲਈ ਜਾਅਲੀ ਅਦਾਲਤੀ ਸੰਮਨ ਬਣਾ ਕੇ ਅਧਿਕਾਰੀਆਂ ਨੂੰ ਪੇਸ਼ ਕਰ ਦਿੱਤੇ। ਜਦੋਂ ਅਕੈਡਮੀ ਦੇ ਅਧਿਕਾਰੀਆਂ ਨੇ ਈ-ਕੋਰਟ ਪੋਰਟਲ ‘ਤੇ ਸੰਮਨਾਂ ਦੀ ਜਾਂਚ ਕੀਤੀ ਤਾਂ ਉਹ ਜਾਅਲੀ ਨਿਕਲੇ। ਇਸ ਤੋਂ ਬਾਅਦ ਫਿਲੌਰ ਪੀਪੀਏ ਦੇ ਕਮਾਂਡੈਂਟ-ਕਮ-ਡਿਪਟੀ ਡਾਇਰੈਕਟਰ ਆਊਟਡੋਰ ਨੇ ਅਦਾਲਤ ਦੇ ਫ਼ਰਜ਼ੀ ਸੰਮਨ ਪੇਸ਼ ਕਰਨ ਵਾਲੇ ਹੈੱਡ ਕਾਂਸਟੇਬਲ ਅਮਨਮੋਲਵੀਰ ਸਿੰਘ ਤੇ ਹੈੱਡ ਕਾਂਸਟੇਬਲ ਕੁਲਦੀਪ ਸਿੰਘ ਨੂੰ ਉਨ੍ਹਾਂ ਦੇ ਗ੍ਰਹਿ ਜ਼ਿਲ੍ਹਾ ਬਠਿੰਡਾ ਵਾਪਸ ਭੇਜ ਦਿੱਤਾ ਹੈ। ਇਸ ਸਬੰਧੀ ਇਕ ਪੱਤਰ ਵੀ ਜਾਰੀ ਕੀਤਾ ਗਿਆ ਹੈ।

Related Articles

Leave a Reply

Your email address will not be published. Required fields are marked *

Back to top button