Punjab

ਚੀਫ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਨੇ ਦੀਵਾਨ ਦੇ ਮੈਂਬਰ ਪਰਮਵੀਰ ਮੱਤੇਵਾਲ ਦੀ ਮੈਂਬਰਸ਼ਿਪ ਕੀਤੀ ਮੁਅੱਤਲ

ਅੰਮ੍ਰਿਤਸਰ, 22 ਫਰਵਰੀ- ਸਿੱਖ ਸੰਸਥਾ ਚੀਫ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਨੇ ਦੀਵਾਨ ਦੇ ਮੈਂਬਰ ਪਰਮਵੀਰ ਸਿੰਘ ਮੱਤੇਵਾਲ ਦੀ ਮੈਂਬਰਸ਼ਿਪ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ। ਸ਼ਹਿਰ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤਲਬੀਰ ਸਿੰਘ ਗਿੱਲ ਨੇ ਆਪਣੀ ਸ਼ੋਸ਼ਲ ਮੀਡੀਆ ਪੋਸਟ ’ਚ ਦੀਵਾਨ ਦੇ ਮੈਂਬਰ ਪਰਮਵੀਰ ਸਿੰਘ ਮੱਤੇਵਾਲ ਦੀ ਇਕ ਸਮਾਗਮ ਦੀ ਵੀਡੀਓ ਜਨਤਕ ਕਰ ਕੇ ਨਵਾਂ ਵਿਵਾਦ ਛੇੜਿਆ ਹੈ। ਵੀਡੀਓ ’ਚ ਇਕ ਹਿੰਦੀ ਗੀਤ ਚਲਦਾ ਹੈ ਤੇ ਵੱਖ-ਵੱਖ ਜੋੜੇ ਉਸ ਗੀਤ ਦੀ ਤਾਣ ’ਤੇ ਇਤਰਾਜ਼ਯੋਗ ਹਰਕਤਾਂ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਜਨਤਕ ਹੋਣ ਤੋਂ ਬਾਅਦ ਸ਼ਹਿਰ ’ਚ ਚਰਚਾਵਾਂ ਦਾ ਬਾਜ਼ਾਰ ਗਰਮ ਹੋਇਆ ਤੇ ਦੀਵਾਨ ਦੇ ਅਹੁਦੇਦਾਰਾਂ ’ਤੇ ਸਵਾਲ ਚੁੱਕਣੇ ਸ਼ੁਰੂ ਹੋ ਗਏ। ਇਸ ਵੀਡੀਓ ਦਾ ਪਤਾ ਲੱਗਦੇ ਸਾਰ ਹੀ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਨੇ ਮੈਂਬਰ ਪਰਮਵੀਰ ਸਿੰਘ ਮਤੇਵਾਲ ਦੀ ਮੈਂਬਰਸ਼ਿਪ ਮੁਅੱਤਲ ਕਰਨ ਦਾ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੀ ਗ਼ਲਤੀ ਨਾ ਮੁਆਫ ਕਰਨ ਯੋਗ ਹੈ। ਇਸ ਸੰਬਧੀ ਪਰਮਵੀਰ ਸਿੰਘ ਮੱਤੇਵਾਲ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਇਹ ਵੀਡੀਓ ਉਨ੍ਹਾਂ ਦੇ ਕਿਸੇ ਪਰਿਵਾਰਕ ਸਮਾਗਮ ਦੀ ਹੈ ਤੇ ਇਵੈਂਟ ਥੀਮ ਤਿਆਰ ਕਰਨ ਵਾਲਿਆਂ ਨੇ ਇਹ ਵੀਡੀਓ ਬਣਾਈ ਸੀ। ਉਨ੍ਹਾਂ ਦੱਸਿਆ ਕਿ ਇਹ ਨਿੱਜੀ ਸਮਾਗਮ ਦੀ ਵੀਡੀਓ ਹੈ। ਜ਼ਿਕਰਯੋਗ ਹੈ ਕਿ ਪਰਮਵੀਰ ਸਿੰਘ ਮੱਤੇਵਾਲ ਸਰਕਾਰੀ ਮਾਈ ਭਾਗੋ ਕਾਲਜ ਦੇ ਪ੍ਰਿੰਸੀਪਲ ਵੀ ਹਨ।

Related Articles

Leave a Reply

Your email address will not be published. Required fields are marked *

Back to top button