
ਬਾਲ ਕਿਸ਼ਨ
ਫਿਰੋਜ਼ਪੁਰ , 3 ਅਗਸਤ : ਅੱਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਲ਼ਾ ਫਿਰੋਜ਼ਪੁਰ ਦੀ ਇਕ ਅਹਿਮ ਮੀਟਿੰਗ ਤੇਜਿੰਦਰ ਸਿੰਘ ਦਿਓਲ ਇੰਚਾਰਜ ਯੂਥ ਵਿੰਗ ਦੇ ਗ੍ਰਹਿ ਵਿਖੇ ਸਰਦਾਰ ਗੁਰਚਰਨ ਸਿੰਘ ਭੁੱਲਰ ਦੀ ਅਗਵਾਈ ਵਿੱਚ ਹੋਈ। ਇਸ ਮੀਟਿੰਗ ਦੌਰਾਨ ਸਰਦਾਰ ਗੁਰਚਰਨ ਸਿੰਘ ਭੁੱਲਰ ਨੇ ਜਿਲ਼ਾ ਫਿਰੋਜ਼ਪੁਰ ਵਿੱਚ ਹੋਣ ਜਾ ਰਹੇ 14 ਦਸੰਬਰ ਨੂੰ ਮਾਰਚ ਲਈ ਅਤੇ ਗੁਰੂ ਲਾਧੋ ਰੇ ਮੀਰੀ ਪੀਰੀ ਕਾਨਫਰੰਸ ਬਾਬਾ ਬਕਾਲਾ ਸਾਹਿਬ ਵਿਖੇ 9 ਅਗੱਸਤ ਲਈ ਸੰਗਤ ਲਿਜਾਣ ਲਈ ਡਿਊਟੀਆਂ ਲਾਈਆਂ ਅਤੇ ਸੰਗਤ ਨੂੰ ਵਧ ਤੋਂ ਵਧ ਇਨ੍ਹਾਂ ਦੋਨਾਂ ਪ੍ਰੋਗਰਾਮਾਂ ਹਾਜਰੀ ਭਰਨ ਲਈ ਬੇਨਤੀ ਕੀਤੀ। ਇਸ ਮੀਟਿੰਗ ਵਿੱਚ ਸਰਦਾਰ ਜੋਗਿੰਦਰ ਸਿੰਘ ਮੱਲੇਵਾਲਾ, ਜਗਜੀਤ ਸਿੰਘ ਸ਼ੂਸ਼ਕ, ਦਵਿੰਦਰ ਸਿੰਘ ਚੁਰੀਆਂ ,ਬਲਕਾਰ ਸਿੰਘ ਜੋਗੇਵਾਲ, ਸੁਖਮੰਦਰ ਸਿੰਘ, ਹਜ਼ਾਰਾ ਸਿੰਘ, ਇਕਬਾਲ ਸਿੰਘ ਗੁਰੂਹਰਸਹਾਏ, ਬੀਬੀ ਜਸਬੀਰ ਕੌਰ ਜਿਲ਼ਾ ਪ੍ਰਧਾਨ ਇਸਤਰੀ ਵਿੰਗ, ਗੁਰਮੀਤ ਸਿੰਘ ਕੋਹਰ ਸਿੰਘ ਵਾਲਾ, ਬੀਬੀ ਰਾਜ ਕੌਰ ਅਤੇ ਗੁਰਜੀਤ ਕੌਰ ਆਰਿਫ ਕੇ ਹਾਜਰ ਸਨ।



