
ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 6 ਦਸੰਬਰ : ਪੰਜਾਬ ਸਰਕਾਰ (Punjab Govt) ਨੇ ਕੇਂਦਰ ‘ਚ ਡੈਪੂਟੇਸ਼ਨ ‘ਤੇ ਜਾਣ ਦੇ ਇੱਛੁਕ ਚਾਰ ਆਈਏਐੱਸ (IAS) ਅਧਿਕਾਰੀਆਂ ਨੂੰ ਐੱਨਓਸੀ (NOC – ਨੋ ਆਬਜੈਕਸ਼ਨ ਸਰਟੀਫਿਕੇਟ) ਪ੍ਰਦਾਨ ਕਰ ਦਿੱਤਾ ਹੈ। ਇਸ ਨਾਲ ਉਨ੍ਹਾਂ ਦੀਆਂ ਨਵੀਆਂ ਨਿਯੁਕਤੀਆਂ ਕੇਂਦਰ ਸਰਕਾਰ ‘ਚ ਯਕੀਨੀ ਹੋ ਗਈਆਂ ਹਨ। ਇਨ੍ਹਾਂ ਚਾਰ ਅਧਿਕਾਰੀਆਂ ‘ਚ ਤੇਜਵੀਰ ਸਿੰਘ (1994 ਬੈਚ), ਦਿਲੀਪ ਕੁਮਾਰ (1995), ਸਿਬਿਨ ਸੀ (2005) ਅਤੇ ਵਰੁਣ ਰੂਜ਼ਮ (2004) ਸ਼ਾਮਲ ਹਨ। ਜੇਕਰ ਇਨ੍ਹਾਂ ਦੀ ਨਿਯੁਕਤੀ ਕੇਂਦਰ ਸਰਕਾਰ ‘ਚ ਹੁੰਦੀ ਹੈ ਤਾਂ ਪੰਜਾਬ ਤੋਂ ਡੈਪੂਟੇਸ਼ਨ ‘ਤੇ ਜਾਣ ਵਾਲੇ ਅਧਿਕਾਰੀਆਂ ਦੀ ਗਿਣਤੀ ਦੋ ਦਰਜਨ ਤਕ ਪਹੁੰਚ ਜਾਵੇਗੀ। ਵਰਤਮਾਨ ‘ਚ 20 ਅਧਿਕਾਰੀ ਕੇਂਦਰੀ ਡੈਪੂਟੇਸ਼ਨ ‘ਤੇ ਹਨ। ਹਾਲ ਹੀ ‘ਚ ਸ਼ਰੂਤੀ ਸਿੰਘ (2004 ਬੈਚ) ਸੂਚਨਾ ਅਤੇ ਪ੍ਰਸਾਰਣ ਵਿਭਾਗ ‘ਚ ਸੰਯੁਕਤ ਸਕੱਤਰ ਵਜੋਂ ਕੇਂਦਰ ਵਿੱਚ ਜਾ ਚੁੱਕੀ ਹੈ। ਹਾਲਾਂਕਿ, ਤੇਜਵੀਰ ਸਿੰਘ, ਦਿਲੀਪ ਕੁਮਾਰ, ਸਿਬਿਨ ਸੀ ਅਤੇ ਵਰੁਣ ਰੂਜ਼ਮ ਨੂੰ ਅਜੇ ਤਕ ਕੋਈ ਪੋਸਟਿੰਗ ਨਹੀਂ ਮਿਲੀ ਹੈ।



