Punjab

ਚਲਦੀ ਕਾਰ ਨੂੰ ਲੱਗੀ ਅੱਗ ਜਾਨੀ ਨੁਕਸਾਨ ਤੋਂ ਬਚਾਅ

ਸ਼੍ਰੀ ਕੀਰਤਪੁਰ ਸਾਹਿਬ, 27 ਅਗਸਤ : ਘਨੌਲੀ ਤੋਂ ਨਾਲਾਗੜ੍ਹ ਸੜਕ ’ਤੇ ਸਰਸਾ ਪੁੱਲ ਦੇ ਵਿਚਕਾਰ ਇੱਕ ਚਲਦੀ ਕਾਰ ਨੂੰ ਅੱਗ ਲੱਗ ਗਈ। ਗਨੀਮਤ ਇਹ ਰਹੀ ਕਿ ਜਦੋਂ ਅੱਗ ਲੱਗਣ ਲੱਗੀ ਉਦੋਂ ਡਰਾਈਵਰ ਨੂੰ ਇਸ ਦੀ ਭਣਕ ਲੱਗ ਗਈ ਅਤੇ ਉਹ ਕਾਰ ਰੋਕ ਕੇ ਬਾਹਰ ਆ ਗਿਆ ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਜਾਣਕਾਰੀ ਅਨੁਸਾਰ ਰੂਪਨਗਰ ਸ਼ਹਿਰ ਦਾ ਰਹਿਣ ਵਾਲਾ ਅਰੁਣ ਕੁਮਾਰ ਆਪਣੀ ਕਾਰ ਨੰਬਰ ਡੀ ਐਲ 8 ਸੀ ਯੂ 2943 ਰੂਪਨਗਰ ਤੋਂ ਨਾਲਾਗੜ੍ਹ ਜਾ ਰਿਹਾ ਸੀ ਜਦੋਂ ਉਹ ਘਨੌਲੀ ਪਾਰ ਕਰਕੇ ਸਰਸਾ ਪੁਲ ’ਤੇ ਪੁੱਜਾ ਤਾਂ ਉਸ ਨੂੰ ਗੱਡੀ ਦੇ ਅੰਦਰ ਧੂਆਂ ਨਜ਼ਰ ਆਇਆ ਸ਼ੱਕ ਪੈਣ ’ਤੇ ਉਸ ਨੇ ਗੱਡੀ ਰੋਕ ਲਈ ਅਤੇ ਜਦੋਂ ਬੋਨਟ ਖੋਲਣ ਲੱਗਾ ਤਾਂ ਬਹੁਤ ਗਰਮ ਸੀ। ਅਰੁਣ ਕੁਮਾਰ ਨੇ ਦੱਸਿਆ ਕਿ ਉਹ ਭੱਜ ਕੇ ਨੇੜਲੇ ਪੈਟਰੋਲ ਪੰਪ ’ਤੇ ਪਹੁੰਚਿਆ ਅਤੇ ਅੱਗ ਬਝਾਉਣ ਵਾਲਾ ਜੰਤਰ ਲੈ ਕੇ ਆਇਆ। ਜਦੋਂ ਪ੍ਰੈਸ਼ਰ ਮਾਰਨ ਲੱਗਾ ਤਾਂ ਗੱਡੀ ਵਿਚ ਧਮਾਕਾ ਹੋ ਗਿਆ ਅਤੇ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਕਾਫੀ ਫੈਲ ਗਈ ਅਤੇ ਸੜਕ ਤੇ ਜਾਮ ਲੱਗ ਗਿਆ ਇਕੱਤਰ ਹੋਏ ਲੋਕਾਂ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ। ਕਾਫੀ ਦੇਰ ਮਗਰੋਂ ਅੱਗ ’ਤੇ ਕਾਬੂ ਪਾਇਆ ਗਿਆ। ਉਸ ਦੀ ਗੱਡੀ ਦਾ ਅਗਲਾ ਹਿੱਸਾ ਪੂਰਾ ਸੜ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆਂ।

Related Articles

Leave a Reply

Your email address will not be published. Required fields are marked *

Back to top button