Punjab

ਗੱਡੀ ਦੀ ਸਾਈਡ ਵੱਜਣ ਕਾਰਨ ਮੋਟਰ ਸਾਈਕਲ ਸਵਾਰ ਨੌਜਵਾਨ ਗੰਭੀਰ ਜ਼ਖ਼ਮੀ

ਗੱਡੀ ਦੀ ਸਾਈਡ ਵੱਜਣ ਕਾਰਨ ਮੋਟਰ ਸਾਈਕਲ ਸਵਾਰ ਨੌਜਵਾਨ ਗੰਭੀਰ ਜ਼ਖ਼ਮੀ

ਭੁਲੱਥ, (ਕਪੂਰਥਲਾ), 22 ਜਨਵਰੀ- ਸਬ ਡਵੀਜ਼ਨ ਕਸਬਾ ਭੁਲੱਥ ਤੋਂ ਥੋੜ੍ਹੀ ਦੂਰੀ ’ਤੇ ਪੈਂਦੇ ਪਿੰਡ ਮੁਬਾਰਕਪੁਰ ਬਾਉਲੀ ਵਿਖੇ ਗੱਡੀ ਦੀ ਸਾਈਡ ਵੱਜਣ ਕਰਕੇ ਮੋਟਰ ਸਾਈਕਲ ਸਵਾਰ ਨੌਜਵਾਨ ਦੇ ਗੰਭੀਰ ਜਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਰਬਜੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਮੁਬਾਰਕਪੁਰ ਬਾਉਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਭੁਲੱਥ ਸਿਟੀ ਲੈਬ ’ਤੇ ਕੰਮ ਕਰਦਾ ਹੈ। ਉਹ ਰਾਤ ਤਕਰੀਬਨ ਸਾਢੇ ਅੱਠ ਵਜੇ ਦੀ ਆਪਣੇ ਪਿੰਡ ਮੁਬਾਰਕਪੁਰ ਬਾਉਲੀ ਨੂੰ ਜਾ ਰਿਹਾ ਸੀ ਤੇ ਜਦੋਂ ਉਹ ਆਪਣੇ ਪਿੰਡ ਦੇ ਨਜ਼ਦੀਕ ਪਹੁੰਚਿਆ ਤੇ ਬੇਗੋਵਾਲ ਵਾਲੀ ਸਾਈਡ ਤੋਂ ਆ ਰਹੀ ਇੱਕ ਗੱਡੀ ਦੀ ਸਾਈਡ ਵੱਜਣ ਕਰਕੇ ਉਹ ਸੜਕ ਦੇ ਕਿਨਾਰੇ ਲੱਗੇ ਖੰਬੇ ਵਿਚ ਜਾ ਵੱਜਿਆ ਤੇ ਕਾਰ ਚਾਲਕ ਫ਼ਰਾਰ ਹੋ ਗਿਆ ਤੇ ਬਾਅਦ ਵਿਚ ਉਸ ਨੂੰ ਭੁਲੱਥ ਦੇ ਹਸਪਤਾਲ ਵਿਖੇ ਲਿਆਂਦਾ ਗਿਆ । ਉਸ ਨੇ ਦੱਸਿਆ ਕਿ ਉਸ ਦੀ ਖੱਬੀ ਲੱਤ ਦੀ ਹੱਡੀ ਟੁੱਟ ਗਈ ਹੈ ਤੇ ਲੱਤ ’ਚ ਰਾਡ ਪੈਣੀ ਹੈ ਤੇ ਹੋਰ ਕਈਆਂ ਥਾਵਾਂ ’ਤੇ ਸੱਟਾ ਲੱਗੀਆਂ ਹਨ।

Related Articles

Leave a Reply

Your email address will not be published. Required fields are marked *

Back to top button