Politics

ਗੋਇੰਦਵਾਲ ਸਾਹਿਬ ਦੀ ਜੇਲ੍ਹ ‘ਚੋਂ ਬਰਾਮਦ ਹੋਇਆ ਮੋਬਾਈਲਾਂ ਦਾ ਜਖੀਰਾ, ਚਾਰਜਰ ਤੇ ਹੋਰ ਸਮਾਨ ਵੀ ਮਿਲਿਆ

ਸ਼੍ਰੀ ਗੋਇੰਦਵਾਲ, 17 ਜਨਵਰੀ- ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਦੀਆਂ ਵੱਖ ਵੱਖ ਬੈਰਕਾਂ ’ਚ ਕੀਤੀ ਗਈ ਤਲਾਸ਼ੀ ਦੇ ਦੌਰਾਨ ਜੇਲ੍ਹ ਪ੍ਰਸ਼ਾਸਨ ਦੇ ਹੱਥ 39 ਮੋਬਾਈਲ ਫੋਨ ਹੋਰ ਹੱਥ ਲੱਗੇ ਹਨ। ਜਦੋਕਿ ਬੀਤੇ ਕਈ ਦਿਨਾਂ ਤੋਂ ਹਰ ਰੋਜ਼ ਇਸ ਜੇਲ੍ਹ ਵਿੱਚੋਂ ਵੱਡੀ ਗਿਣਤੀ ਮੋਬਾਈਲ ਫੋਨ ਬਰਾਮਦ ਹੋ ਰਹੇ ਹਨ। ਇੰਨਾ ਹੀ ਨਹੀਂ ਕਰੋੜਾਂ ਰੁਪਏ ਦੀ ਹੈਰੋਇਨ, ਅਫੀਮ ਤੇ ਨਸ਼ੀਲੀਆਂ ਗੋਲੀਆਂ ਵੀ ਜੇਲ੍ਹ ਵਿੱਚੋਂ ਬਰਾਮਦ ਹੋ ਚੁੱਕੀਆਂ ਹਨ। ਜੇਲ੍ਹ ਦੇ ਸਹਾਇਕ ਸੁਪਰਡੈਂਟ ਪਿਆਰਾ ਰਾਮ ਨੇ ਦੱਸਿਆ ਕਿ ਉਨ੍ਹਾਂ ਨੇ ਵੱਖ ਵੱਖ ਵਾਰਡਾਂ ਵਿਚ ਆਪਣੀ ਟੀਮ ਸਣੇ ਚੈਕਿੰਗ ਕੀਤੀ ਤਾਂ 11 ਕੀਪੈਡ ਵਾਲੇ ਅਤੇ 28 ਸਮਾਰਟ ਫੋਨਾਂ ਤੋਂ ਇਲਾਵਾ 6 ਮੋਬਾਈਲ ਚਾਰਜਰ, ਇਕ ਸਿਮ ਕਾਰਡ, 5 ਬੈਟਰੀਆਂ, 19 ਈਅਰਫੋਨ, 7 ਈਅਰ ਪੋਡ ਅਤੇ 10 ਡਾਟਾ ਕੇਬਲਾਂ ਬਰਾਮਦ ਹੋਈਆਂਉਨ੍ਹਾਂ ਦੱਸਿਆ ਕਿ ਵੱਖ ਵੱਖ ਵਾਰਡਾਂ ਦੀਆਂ ਬੈਰਿਕਾਂ ਵਿਚ ਕੀਤੀ ਗਈ ਚੈਕਿੰਗ ਦੌਰਾਨ ਮਿਲੇ ਉਕਤ ਸਮਾਨ ਸਬੰਧੀ ਤਿੰਨ ਸ਼ਿਕਾਇਤਾਂ ਥਾਣਾ ਗੋਇੰਦਵਾਲ ਸਾਹਿਬ ਵਿਖੇ ਦਿੱਤੀਆਂ ਗਈਆਂ ਹਨ। ਥਾਣਾ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਜੇਲ੍ਹ ਵਿੱਚੋਂ ਬਰਾਮਦ ਸਮਾਨ ਨੂੰ ਕਬਜੇ ਵਿਚ ਲੈ ਕੇ ਤਿੰਨ ਕੇਸ ਦਰਜ ਕੀਤੇ ਗਏ ਹਨ। ਜਿਨ੍ਹਾਂ ਦੀ ਅਗਲੀ ਜਾਂਚ ਲਈ ਕ੍ਰਮਵਾਰ ਏਐੱਸਆਈ ਸੁਖਚੈਨ ਸਿੰਘ, ਏਐੱਸਆਈ ਸੁਖਵਿੰਦਰ ਸਿੰਘ ਅਤੇ ਏਐੱਸਆਈ ਗੁਰਿੰਦਰ ਸਿੰਘ ਦੀ ਡਿਊਟੀ ਲਗਾਈ ਗਈ ਹੈ।

Related Articles

Leave a Reply

Your email address will not be published. Required fields are marked *

Back to top button