Punjab

ਗੈਂਗਸਟਰ ਵਿੱਕੀ ਮਰਾਡੋ ਦੋ ਦਿਨ ਦੇ ਪੁਲਿਸ ਰਿਮਾਂਡ ‘ਤੇ, ਪ੍ਰੋਡਕਸ਼ਨ ਵਰੰਟ ਤੇ ਲਿਆਉਣ ਤੋਂ ਬਾਅਦ ਕੀਤਾ ਗਿਆ ਅਦਾਲਤ ‘ਚ ਪੇਸ਼

ਲੁਧਿਆਣਾ, 31 ਜੁਲਾਈ : ਹੁਸ਼ਿਆਰਪੁਰ ਜੇਲ੍ਹ ਚੋਂ ਪ੍ਰੋਡਕਸ਼ਨ ਵਰੰਟ ਤੇ ਲਿਆਉਣ ਤੋਂ ਬਾਅਦ ਗੈਂਗਸਟਰ ਅਮਰੀਕ ਸਿੰਘ ਉਰਫ ਵਿੱਕੀ ਮਰਾਡੋ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਪੁੱਛ ਗਿੱਛ ਲਈ ਗੈਂਗਸਟਰ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਸੀਆਈਏ ਦੀ ਟੀਮ ਮੁਲਜਮ ਕੋਲੋਂ ਕਈ ਮਾਮਲਿਆਂ ਵਿੱਚ ਪੁੱਛਗਿਛ ਕਰੇਗੀ। ਕਾਬਲੇ ਗੌਰ ਹੈ ਕਿ ਮੁਲਜਮ ਦੇ ਖਿਲਾਫ ਇਰਾਦਾ ਕਤਲ, ਡਕੈਤੀ ,ਲੁੱਟਾ ਖੋਹਾਂ ਅਤੇ ਗੈਰ ਕਾਨੂੰਨੀ ਹਥਿਆਰ ਰੱਖਣ ਵਰਗੇ ਮਾਮਲਿਆਂ ਦੇ 10 ਤੋਂ ਵੱਧ ਮੁਕਦਮੇ ਦਰਜ ਹਨ।

ਇਸ ਮਾਮਲੇ ਵਿੱਚ ਲਿਆਂਦਿਆਂ ਗਿਆ ਪ੍ਰੋਡਕਸ਼ਨ ਵਰੰਟ ਤੇ

ਰਾਜਗੁਰੂ ਨਗਰ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਕੁਝ ਸਮੇਂ ਤੋਂ ਉਸ ਨੂੰ ਅੰਤਰਰਾਸ਼ਟਰੀ ਨੰਬਰਾਂ ਤੋਂ ਫੋਨ ਕਾਲਾਂ ਆ ਰਹੀਆਂ ਸਨ। ਕਾਲਰ ਖੁਦ ਨੂੰ ਗੋਪੀ ਲਹੌਰੀਆ ਦੱਸ ਕੇ 50 ਲੱਖ ਰੁਪਏ ਦੀ ਰੰਗਦਾਰੀ ਦੀ ਮੰਗ ਕਰ ਰਿਹਾ ਸੀ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਐਫਆਈਆਰ ਦਰਜ ਕਰਕੇ ਕੇਸ ਦੀ ਪੜਤਾਲ ਸ਼ੁਰੂ ਕੀਤੀ। ਜਾਂਚ ਦੇ ਦੌਰਾਨ ਕੁਝ ਤੱਥ ਸਾਹਮਣੇ ਆਏ। ਪੁਲਿਸ ਨੂੰ ਸ਼ੱਕ ਹੈ ਕਿ ਮੁਲਜਮ ਵਿੱਕੀ ਜੇਲ ਚੋਂ ਕਾਲ ਕਰ ਰਿਹਾ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਵਿੱਕੀ ਮਰਾਡੋ ਨੂੰ ਪ੍ਰੋਡਕਸ਼ਨ ਵਰੰਟ ਤੇ ਲਿਆਂਦਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁੱਛਗਿੱਛ ਦੇ ਦੌਰਾਨ ਕਈ ਖੁਲਾਸੇ ਹੋਣ ਦੀ ਉਮੀਦ ਹੈ।

Related Articles

Leave a Reply

Your email address will not be published. Required fields are marked *

Back to top button