Punjab

ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਲਾਸਾਨੀ : ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ

ਜੰਗ ਨਸ਼ਿਆਂ ਵਿਰੁੱਧ ਨੂੰ ਪਿੰਡ ਪਲਾਹੀ ਵਿਖੇ ਭਰਵਾਂ ਹੂੰਗਾਰਾ

ਫਗਵਾੜਾ, 31 ਮਈ : ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਣ ਤੇ ਨਸ਼ੇ ਵਿਰੁੱਧ ਲੋਕ ਲਹਿਰ ਖੜੀ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਨਸ਼ਾ ਮੁਕਤੀ ਯਾਤਰਾ ਨੂੰ ਪਿੰਡਾਂ ‘ਚ ਭਰਵਾਂ ਹੁੰਗਾਰਾ ਮਿਲਿਆ। ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸਮੇਂ ਪਲਾਹੀ ‘ਚ ਕਰਵਾਏ ਸਮਾਗਮ ਸਮੇਂ ਯਾਤਰਾ ਨੂੰ ਭਰਵਾਂ ਹੁੰਗਾਰਾ ਮਿਲਿਆ। ਸਾਬਕਾ ਮੰਤਰੀ  ਜੋਗਿੰਦਰ ਸਿੰਘ ਮਾਨ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਭਾਵ ਪੂਰਤ ਢੰਗ ਨਾਲ ਆਪਣੇ ਵਿਚਾਰ ਪੇਸ਼ ਕੀਤੇ। ‘ਤੇ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਸਿੱਖ ਇਤਿਹਾਸ ਵਿੱਚ ਵੱਡੀ ਮਿਸਾਲ ਕਿਹਾ। ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਵੀ ਗੁਰੂ ਸਾਹਿਬ ਦੀ ਸ਼ਹਾਦਤ ਅਤੇ ਸਿੱਖ ਇਤਿਹਾਸ ‘ਚ ਸ਼ਹੀਦੀਆਂ ਦੀ ਪਰੰਪਰਾ ਬਾਰੇ ਵਿਸਥਾਰਤ ਵਿਚਾਰ ਪੇਸ਼ ਕੀਤੇ। ਲਾਭ ਸਿੰਘ ਐਸ.ਐਚ.ਓ ਥਾਣਾ ਸਦਰ ਫਗਵਾੜਾ , ਨਾਇਬ ਤਹਿਸੀਲਦਾਰ ਫਗਵਾੜਾ, ਮਨਜੀਤ ਸਿੰਘ ਬਿੱਟੂ ਫਗਵਾੜਾ, ਗੁਰਦੀਪ ਸਿੰਘ ਦੀਪਾ, ਪੀਟਰ ਕੁਮਾਰ, ਰਵੀਪਾਲ, ਸਰਪੰਚ ਚੱਕ ਹਕੀਮ ਵਰੁਣ ਬੰਗੜ ਨੇ ਨਸ਼ਿਆਂ ਸਬੰਧੀ ਵਿਚਾਰ ਪੇਸ਼ ਕੀਤੇ। ਇਸ ਸਮੇਂ ਹਾਜ਼ਰੀਨ ਨੂੰ ਸਹੁੰ ਚੁਕਵਾਈ ਗਈ। ਇਸ ਸਮੇਂ ਹੋਰਨਾਂ ਤੋਂ ਬਿਨਾਂ ਗੁਰਚਰਨ ਸਿੰਘ ਪੰਚ, ਸੁਰਜਨ ਸਿੰਘ ਨੰਬਰਦਾਰ, ਰਵਿਦੰਰ ਸਿੰਘ ਪੰਚ, ਮਦਨ ਲਾਲ ਪੰਚ, ਗਰੁਬਖਸ਼ ਕੌਰ ਪੰਚ, ਸੁਖਵਿੰਦਰ ਸਿੰਘ ਸੱਲ, ਹਰਮੇਲ ਸਿੰਘ ਗਿੱਲ , ਸੰਨੀ ਚੰਦੜ ਪੰਚ, ਬਲਵਿੰਦਰ ਸਿੰਘ ਫੋਰਮੈਨ ਅਤੇ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button