Punjab

ਗੁਰਦੁਆਰਿਆਂ ਦੀ ਪਹਿਰੇਦਾਰੀ ਕਰੇ ਪੰਥ : ਜਥੇਦਾਰ ਗੱੜਗੱਜ

ਅੰਮ੍ਰਿਤਸਰ, 27 ਮਾਰਚ-ਨਗਰ ਕੀਰਤਨ ’ਚ ਉਮੜਿਆ ਸੰਗਤਾਂ ਦਾ ਸਮੁੰਦਰ ਸੰਜੀਵ ਗੁਪਤਾ, ਪੰਜਾਬੀ ਜਾਗਰਣ ਜਗਰਾਓਂ : ਗੁਰਦੁਆਰਾ ਨਾਨਕਸਰ ਝੋਰੜਾਂ ਨਗਰ ਕੀਰਤਨ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਪੰਥਕ ਇਕਜੁਟਤਾ ਦੀ ਅਪੀਲ ਕੀਤੀਉਨ੍ਹਾਂ ਨਾਲ ਹੀ ਪੰਜਾਬ ਦੇ ਗੁਰਦੁਆਰਿਆਂ ਦੀ ਪੰਥ ਨੂੰ ਪਹਿਰੇਦਾਰੀ ਲਈ ਡਟਣ ਦਾ ਸੁਨੇਹਾ ਦਿੱਤਾਬੁੱਧਵਾਰ ਵਿਸ਼ਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਦੇ ਦੂਜੇ ਬਾਨੀ ਸੱਚਖੰਡ ਵਾਸੀ ਸੰਤ ਬਾਬਾ ਈਸ਼ਰ ਸਿੰਘ ਜੀ ਦੀ ਤਪ ਨਗਰੀ ਝੋਰੜਾਂ ’ਚ ਉਨ੍ਹਾਂ ਦੇ ਜਨਮ ਦਿਹਾੜੇ ’ਤੇ ਸਜਾਏ ਗਏ ਵਿਸ਼ਾਲ ਨਗਰ ਕੀਰਤਨ ’ਚ ਦੇਸ਼ ਦੁਨੀਆਂ ਤੋਂ ਸੰਗਤਾਂ ਦਾ ਸਮੁੰਦਰ ਉਮੜਿਆਸੰਪਰਦਾਇ ਦੇ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਸਿੱਖਾਂ ਨੂੰ ਸਿੱਖ ਵਿਰੋਧੀ ਤਾਕਤਾਂ ਤੋਂ ਸੁਚੇਤ ਹੋਣ ’ਤੇ ਜ਼ੋਰ ਦਿੰਦਿਆਂ ਧਰਮ ਪਰਿਵਰਤਨ ਨਹੀਂ ਕਰਨ ਤੇ ਦਸਮ ਪਿਤਾ ਵੱਲੋਂ ਬਖ਼ਸ਼ੀ ਖੰਡੇ ਬਾਟੇ ਦੀ ਪੋਹਲ ਛੱਕ ਕੇ ਸਿੰਘ ਸਜਣ ਦੀ ਅਪੀਲ ਕੀਤੀ। ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੇ ਜਨਮ ਦਿਹਾੜੇ ’ਤੇ ਸਲਾਨਾ ਨਗਰ ਕੀਰਤਨ ਨੂੰ ਲੈ ਕੇ ਬਾਬਾ ਜੀ ਦੀ ਨਗਰੀ ਝੋਰੜਾਂ ਖਾਲਸਾਈ ਰੰਗ ਨਾਲ ਰੰਗੀ ਹੋਈ ਸੀ। ਚਾਰ-ਚੁਫੇਰੇ ਸਵਾਗਤੀ ਗੇਟ, ਰੰਗ-ਬਿਰੰਗੀ ਲੜੀਆਂ ਤੇ ਮੀਂਹ ਵਾਂਗ ਫੁੱਲਾਂ ਦੀ ਵਰਖਾ ’ਚ ਗੁਰੂ ਸਾਹਿਬ ਦੇ ਸਵਾਗਤ ਦਾ ਧਾਰਮਿਕ ਦ੍ਰਿਸ਼ ਦੇਖਣਯੋਗ ਸੀ। 13 ਮੰਜ਼ਿਲਾਂ ਤਪ ਅਸਥਾਨ ਗੁਰਦੁਆਰਾ ਨਾਨਕਸਰ ਝੋਰੜਾਂ ਤੋਂ ਜੈਕਾਰਿਆਂ ਦੀ ਗੂੰਜ ’ਚ ਨਗਰ ਕੀਰਤਨ ਸ਼ੁਰੂ ਹੋਇਆਸੰਗਤ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਭਾਈ ਕੁਲਦੀਪ ਸਿੰਘ ਗੱੜਗੱਜ ਨੇ ਸਿੱਖ ਕੌਮ ਦੇ ਨਾਲ-ਨਾਲ ਪੰਥਕ ਧਿਰਾਂ ਨੂੰ ਇਕਮੁੱਠ ਹੋਣ ਦੀ ਅਪੀਲ ਕੀਤੀਉਨ੍ਹਾਂ ਕਿਹਾ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਲਈ ਚਾਰ ਪੁੱਤ ਸ਼ਹੀਦ ਕਰਵਾ ਲਏ। ਅਸੀਂ ਹਉਮਾ ਤਿਆਗਣ ਨੂੰ ਤਿਆਰ ਨਹੀਂਉਨ੍ਹਾਂ ਫਿਰ ਅਪੀਲ ਕੀਤੀ ਕਿ ਗੁਰੂ ਸਾਹਿਬ ਨੇ ਇਕ ਪੰਥ ਬਣਾਇਆ। ਇਸ ਪੰਥ ਨੂੰ ਅੱਜ ਇਕਜੁਟ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਸੁਰੱਖਿਆ ਨੂੰ ਲੈ ਕੇ ਕਈ ਗੁਰਦੁਆਰਿਆਂ ’ਚ ਜਿੰਦਰੇ ਲਗਾ ਦਿੱਤੇ ਜਾਂਦੇ ਹਨ, ਜੋ ਸਹੀ ਨਹੀਂਉਨ੍ਹਾਂ ਸਵਾਲ ਕੀਤਾ ਕਿ ਸ਼ਰਾਰਤੀ ਬੇਅਦਬੀਆਂ ਦੀ ਫਿਰਾਕ ’ਚ ਹਨ ਤਾਂ ਸੰਗਤ ਤੇ ਪੰਥ ਕਿੱਥੇ ਹੈ? ਪਿੰਡਾਂ ’ਚ ਘਰ-ਘਰ ’ਚੋਂ ਰੋਜ਼ ਦੋ ਸਿੰਘ ਗੁਰਦੁਆਰੇ ਸਾਹਿਬ ਦੀ ਪਹਿਰੇਦਾਰੀ ਕਰਨ। ਇਸ ਤੋਂ ਪਹਿਲਾਂ ਧਾਰਮਿਕ ਸਮਾਗਮ ਨੂੰ ਸੰਬੋਧਨ ਕਰਦਿਆਂ ਸੰਪਰਦਾਇ ਦੇ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਮਹਾਨ ਹੈ। ਇਸ ਪਵਿੱਤਰ ਦਰ ਦੀ ਅਗਵਾਈ ਹੇਠ ਨਾਨਕਸਰ ਸੰਪਰਦਾਇ ਧਰਮ, ਪ੍ਰਚਾਰ ਨੂੰ ਸਮਰਪਿਤ ਹੈ। ਕਈ ਕਿਲੋਮੀਟਰ ਲੰਮੇ ਨਗਰ ਕੀਰਤਨ ਦੇ ਕਾਫਲੇ ’ਚ ਦਰਜਨਾਂ ਬੈਂਡ ਪਾਰਟੀਆਂ, ਕੀਰਤਨੀ ਤੇ ਢਾਡੀ ਜੱਥੇ ਜਿਥੇ ਗੁਰੂ ਮਹਿਮਾਂ ਦਾ ਗੁਣਗਾਨ ਕਰ ਰਹੇ ਸਨ। ਅੱਜ ਦੇ ਨਗਰ ਕੀਰਤਨ ਦੌਰਾਨ ਪੰਥ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ, ਹਸਤੀਆਂ ਤੇ ਸੰਤ ਮਹਾਪੁਰਸ਼ਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਦਮਦਮੀ ਟਕਸਾਲ ਦੇ ਮੁਖੀ ਬਾਬਾ ਰਾਮ ਸਿੰਘ, ਸੰਤ ਬਾਬਾ ਅਜੀਤ ਸਿੰਘ ਬਰਨਾਲਾ, ਸੰਤ ਬਾਬਾ ਜੋਗਾ ਸਿੰਘ ਕਰਨਾਲ, ਬਾਬਾ ਅਰਵਿੰਦਰ ਸਿੰਘ ਨਾਨਕਸਰ, ਬਾਬਾ ਗੁਰਚਰਨ ਸਿੰਘ ਦਿੱਲੀ, ਬਾਬਾ ਸੁੱਧ ਸਿੰਘ ਟੂਸਿਆਂ ਵਾਲੇ, ਗਿਆਨੀ ਸੁਖਦੇਵ ਸਿੰਘ ਪਟਿਆਲਾ, ਬਾਬਾ ਗੁਰਪਿੰਦਰ ਸਿੰਘ ਤੇ ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button