Punjab

ਗੁਰਦੁਆਰਾ ਸਾਹਿਬ ’ਚੋਂ ਦਰਸ਼ਨੀ ਭੇਟਾ 500 ਰੁਪਏ ਚੋਰੀ, ਮਾਮਲਾ ਦਰਜ

ਫਿਰੋਜ਼ਪੁਰ 6 ਫਰਵਰੀ (ਬਾਲ ਕਿਸ਼ਨ)-  ਆਰਿਫ ਕੇ ਅਧੀਨ ਆਉਂਦੇ ਪਿੰਡ ਸਿੱਧੂ ਦੇ ਗੁਰਦੁਆਰਾ ਸਾਹਿਬ ’ਚੋਂ ਅਣਪਛਾਤੇ ਵਿਅਕਤੀ ਵੱਲੋਂ ਦਰਸ਼ਨੀ ਭੇਟਾ 500 ਰੁਪਏ ਚੋਰੀ ਕਰਨ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਆਰਿਫ ਕੇ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ 331 (4), 305 (ਏ) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦਰਸ਼ਨ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਸਿੱਧੂ ਨੇ ਦੱਸਿਆ ਕਿ ਉਹ ਪਿੰਡ ਸਿੱਧੂ ਵਿਖੇ ਕਰਿਆਨੇ ਦੀ ਦੁਕਾਨ ਕਰਦਾ ਹੈ ਤੇ ਪਾਠੀ ਸਿੰਘ ਤੋਂ ਪਹਿਲਾਂ ਸੇਵਾ ਕਰਦਾ ਹੈ। ਦਰਸ਼ਨ ਸਿੰਘ ਨੇ ਦੱਸਿਆ ਕਿ ਜਦ ਉਹ ਮਿਤੀ 5 ਫਰਵਰੀ 2025 ਨੂੰ ਕਰੀਬ 4.30 ਵਜੇ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਪਾਸ ਪੁੱਜਾ ਤਾਂ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਦਾ ਦਰਵਾਜਾ ਟੁੱਟਾ ਹੋਇਆ ਸੀ ਤੇ ਐਨੇ ਨੂੰ ਗ੍ਰੰਥੀ ਗੁਰਚਰਨ ਸਿੰਘ ਵੀ ਗਿਆ ਤਾਂ ਅਸੀਂ ਦੋਵਾਂ ਨੇ ਅੰਦਰ ਜਾ ਕੇ ਵੇਖਿਆ ਕਿ ਦਰਸ਼ਨੀ ਭੇਟਾ 500 ਰੁਪਏ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button