Punjab

ਗਨੇਸ਼ ਇਨਕਲੇਵ ’ਚ ਚੱਲੀਆਂ ਗੋਲੀਆਂ, ਗੋਲੀ ਲੱਗਣ ਨਾਲ ਇਕ ਜ਼ਖਮੀਂ, 4 ਖਿਲਾਫ ਮਾਮਲਾ ਦਰਜ

ਫਿਰੋਜ਼ਪੁਰ, 12 ਫਰਵਰੀ (ਬਾਲ ਕਿਸ਼ਨ)-  ਫਿਰੋਜ਼ਪੁਰ ਸ਼ਹਿਰ ਗਨੇਸ਼ ਇਨਕਲੇਵ ਵਿਚ ਗੋਲੀਆਂ ਚੱਲਣ ਨਾਲ ਇਕ ਵਿਅਕਤੀ ਦੇ ਜ਼ਖਮੀਂ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ 4 ਵਿਅਕਤੀਆਂ ਖਿਲਾਫ 109, 3 (5) ਬੀਐੱਨਐੱਸ 25 ਆਰਮਜ਼ ਐਕਟ 3 ਐੱਸ.ਸੀ/ਐੱਸ.ਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪਵਨ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਅਮ੍ਰਿਤਸਰੀ ਗੇਟ ਸਿਟੀ ਫਿਰੋਜ਼ਪੁਰ ਨੇ ਦੱਸਿਆ ਕਿ ਉਹ ਆਪਣੇ ਭਰਾ ਭਾਰਤ ਪ੍ਰਤਾਪ ਦੇ ਘਰ ਗਨੇਸ਼ ਇਨਕਲੇਵ ਮਿਲਣ ਲਈ ਗਿਆ ਸੀ। ਉਹ ਤੇ ਉਸ ਦਾ ਭਰਾ ਘਰ ਦੇ ਬੂਹੇ ਅੱਗੇ ਖੜੇ ਸੀ ਦਾਂ ਦੋਸ਼ੀਅਨ ਪ੍ਰਿੰਸ ਮਹਿੰਦਰੂ ਪੁੱਤਰ ਮਦਨ ਲਾਲ, ਸ਼ਾਮਾ, ਪੋਮਪੀ, ਉੱਪਲ ਵਾਸੀਅਨ ਗਨੇਸ਼ ਕਾਲੌਨੀ ਸਿਟੀ ਫਿਰੋਜ਼ਪੁਰ ਕਾਰ ਤੇ ਆਏ ਸਾਨੂੰ ਦੇਖ ਕੇ ਮਾੜਾ ਚੰਗਾ ਬੋਲਣ ਲੱਗੇ, ਜਿਸ ਦਾ ਅਸੀਂ ਵਿਰੋਧ ਕੀਤਾ ਤੇ ਅਸੀਂ ਕਿਹਾ ਤੁਸੀਂ ਸਾਡੀ ਜਾਤੀ ਦੇ ਖਿਲਾਫ ਕਿਉਂ ਬੋਲ ਰਹੇ ਹੋ ਤਾਂ ਐਨੇ ਨੂੰ ਇਨ੍ਹਾਂ ਨੇ ਆਪਣੇ ਹਥਿਆਰ ਕੱਢ ਲਏ ਤੇ ਪ੍ਰਿੰਸ ਨੇ ਆਪਣੇ ਪਿਸਟਲ ਦਾ ਵਾਰ ਸਿੱਧਾ ਮੇਰੇ ਵੱਲ ਕੀਤਾ ਜੋ ਮੇਰੇ ਸੱਜੇ ਡੋਲੇ ’ਤੇ ਲੱਗਾ ਤੇ ਐਨੇ ਨੂੰ ਮੇਰੇ ਭਰਾ ਨੇ ਮਾਰਤਾ ਮਾਰਤਾ ਦਾ ਰੌਲਾ ਤਾਂ ਸਾਡੇ ਘਰ ਦੇ ਹੋਰ ਮੈਂਬਰ ਵੀ ਬਾਹਰ ਆ ਗਏ ਤੇ ਸਾਡੇ ਘਰਦਿਆਂ ਨੂੰ ਬਾਹਰ ਵੇਖ ਕੇ ਇਹ ਸਾਰੇ ਜਾਣੇ ਹਵਾਈ ਫਾਇਰ ਕਰਦੇ ਹੋਏ ਮੌਕੇ ਤੋਂ ਭੱਜ ਗਏ। ਵਜ਼ਾ ਰੰਜ਼ਿਸ਼ ਇਹ ਹੈ ਕਿ ਇਨ੍ਹਾਂ ਨੇ ਆਪਣੇ ਘਰ ਕੁੱਤਾ ਰੱਖਿਆ ਹੋਇਆ ਤੇ ਉਸ ਨੂੰ ਖੁੱਲਾ ਛੱਡ ਦਿੰਦੇ ਹਨ ਜੋ ਸਾਡੇ ਬੱਚਿਆਂ ਨੂੰ ਵੱਢ ਸਕਦਾ ਹੈ। ਇਸ ਕਰਕੇ ਇਨ੍ਹਾਂ ਨੇ ਸਾਡੇ ’ਤੇ ਗੋਲੀਆਂ ਚਲਾਈਆਂ ਹਨ। ਪਵਨ ਕੁਮਾਰ ਨੇ ਦੱਸਿਆ ਕਿ ਉਸ ਦਾ ਇਲਾਜ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਮੁੱਖ ਅਫਸਰ ਹਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button