Punjab

ਗਣੇਸ਼ ਉਤਸਵ ਦੇ ਮੱਦੇਨਜ਼ਰ ਕਲਸ਼ ਤੇ ਸ਼ੋਭਾ ਯਾਤਰਾ ਕੱਢੀ

ਦਿੜ੍ਹਬਾ, 27 ਅਗਸਤ: ਸ਼ਹਿਰ ਵਿਚ 11ਵੇਂ ਸ਼੍ਰੀ ਗਣੇਸ਼ ਉਤਸਵ ਮੌਕੇ ਸ਼ਹਿਰ ਅੰਦਰ ਕਲਸ਼ ਯਾਤਰਾ ਕੱਢ ਕੇ ਸ਼੍ਰੀ ਗਣੇਸ਼ ਭਗਵਾਨ ਦੀ ਮੂਰਤੀ ਨੂੰ ਸਥਾਪਨਾ ਸਮੇਂ ਔਰਤਾਂ ਨੇ ਆਪਣੇ ਸਿਰਾਂ ’ਤੇ ਕਲਸ਼ ਚੁੱਕ ਕੇ ਅਤੇ ਝੰਡੇ ਚੁੱਕ ਕੇ ਸ਼ਰਧਾਲੂਆਂ ਨੇ ਸ਼ਹਿਰ ਅੰਦਰ ਸ਼ੋਭਾ ਯਾਤਰਾ ਕੱਢੀ। ਇਸ ਸ਼ੋਭਾ ਯਾਤਰਾ ਵਿੱਚ ਸਕੂਲੀ ਬੱਚਿਆਂ ਨੇ ਵੱਖੋ-ਵੱਖ ਪੇਸ਼ਕਾਰੀਆਂ ਕਰ ਕੇ ਸਭਨਾਂ ਦਾ ਦਿਲ ਮੋਹ ਲਿਆ। ਢੋਲ ਦੀ ਥਾਪ ਨਾਲ ਪੂਰਾ ਸ਼ਹਿਰ ਗੂੰਜਣ ਲੱਗ ਪਿਆ। ਗੀਤਾ ਭਵਨ ਵਿਖੇ ਪਹੁੰਚੀ ਭਗਵਾਨ ਸ਼੍ਰੀ ਗਣੇਸ਼ ਜੀ ਦੀ ਪ੍ਰਤਿਮਾ ਵਿਰਾਜਮਾਨ ਕੀਤੀ ਗਈ ਅਤੇ ਪੂਜਾ ਕਰਵਾਉਣ ਦੇ ਲਈ ਐੱਮਡੀਬੀ ਗਰੁੱਪ ਦੇ ਐੱਮਡੀ ਪੰਕਜ ਬਾਂਸਲ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਜੋਤ ਪ੍ਰਚੰਡ ਕੀਤੀ ਅਤੇ ਆਰਤੀ ਵੀ ਕੀਤੀ। ਲੱਡੂਆਂ ਦਾ ਭੋਗ ਅਰਪਣ ਕੀਤਾ ਗਿਆ ਅਤੇ ਕੜੀ ਚੌਲ ਦਾ ਭੰਡਾਰਾ ਅਤੁੱਟ ਵਰਤਿਆ। ਇਹ ਸਮਾਗਮ 27 ਅਗਸਤ ਤੋਂ 5 ਸਤੰਬਰ ਤਕ ਚੱਲੇਗਾ ਅਤੇ 6 ਸਤੰਬਰ ਨੂੰ ਸ਼੍ਰੀ ਗਣੇਸ਼ ਵਿਸਰਜਨ ਕੀਤਾ ਜਾਵੇਗਾ। ਗਣੇਸ਼ ਮੰਡਲ ਦੇ ਪ੍ਰਧਾਨ ਰੋਹਿਤ ਕੁਮਾਰ ਨੇ ਦੱਸਿਆ ਕਿ ਰੋਜ਼ਾਨਾ ਸ਼ਾਮ ਨੂੰ ਭਗਵਾਨ ਸ਼੍ਰੀ ਗਣੇਸ਼ ਜੀ ਦੀ ਆਰਤੀ ਅਤੇ ਕੀਰਤਨ ਹੋਵੇਗਾ। ਉਨ੍ਹਾਂ ਕਿਹਾ ਕਿ 30 ਅਗਸਤ ਅਤੇ 3 ਸਤੰਬਰ ਨੂੰ ਗੀਤਾ ਭਵਨ ਵਿਖੇ ਜਗਰਾਤਾ ਵੀ ਕਰਵਾਇਆ ਜਾਵੇਗਾ ਅਤੇ 6 ਸਤੰਬਰ ਨੂੰ ਹਵਨ ਯੱਗ ਕਰਵਾ ਕੇ ਭਗਵਾਨ ਸ਼੍ਰੀ ਗਣੇਸ਼ ਜੀ ਦਾ ਵਿਸਰਜਨ ਖਨੌਰੀ ਨਹਿਰ ’ਚ ਕੀਤਾ ਜਾਵੇਗਾ। ਇਸ ਮੌਕੇ ਪ੍ਰੇਮ ਕੁਮਾਰ, ਦੀਪਾਸੂ ਗਰਗ, ਹਨੀ ਕੁਮਾਰ, ਗੁਰਸੇਵਕ ਸਿੰਘ, ਪ੍ਰਗਟ ਸਿੰਘ, ਸੈਂਟੀ ਸਿੰਗਲਾ, ਬੰਟੀ ਸਿੰਗਲਾ ਆਦਿ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button